ਅੱਜ ਹੈ ਸਾਬਰ ਕੋਟੀ ਦਾ ਜਨਮ ਦਿਨ, ਬੇਟੇ ਐਲਐਕਸ ਕੋਟੀ ਨੇ ਆਪਣੇ ਪਿਤਾ ਨੂੰ ਜਨਮ ਦਿਨ ’ਤੇ ਇਸ ਤਰ੍ਹਾਂ ਕੀਤਾ ਯਾਦ

written by Rupinder Kaler | January 20, 2020

ਸਾਬਰ ਕੋਟੀ ਦਾ ਅੱਜ ਜਨਮ ਦਿਨ ਹੈ । ਭਾਵੇਂ ਅੱਜ ਉਹ ਇਸ ਦੁਨੀਆ ’ਤੇ ਮੌਜੂਦ ਨਹੀਂ ਪਰ ਉਹ ਆਪਣੇ ਗੀਤਾਂ ਕਰਕੇ ਅਮਰ ਹਨ । ਉਹਨਾਂ ਦੇ ਜਨਮ ਦਿਨ ਤੇ ਜਿੱਥੇ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ਨੂੰ ਸਰਧਾਂਜਲੀ ਦੇ ਰਹੇ ਹਨ ਉੱਥੇ ਉਹਨਾਂ ਦੇ ਪ੍ਰਸ਼ੰਸਕ ਵੀ ਉਹਨਾਂ ਨੂੰ ਯਾਦ ਕਰ ਰਹੇ ਹਨ । ਸਾਬਰ ਕੋਟੀ ਦੇ ਜਨਮ ਦਿਨ ਤੇ ਉਹਨਾਂ ਦੇ ਬੇਟੇ ਐਲਐਕਸ ਕੋਟੀ ਨੇ ਬਹੁਤ ਹੀ ਭਾਵੁਕ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸ਼ੇਅਰ ਕੀਤੀ ਹੈ ।

https://www.instagram.com/p/B7K30KmlIRM/

ਸਾਬਰ ਕੋਟੀ ਦੇ ਬੇਟੇ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਲਿਖਿਆ ਹੈ ‘Dad, since u were gone, I have kept thinking about u & it pains me a lot. I would be willing to give anything just to relive those beautiful memories. Happy b-day in heaven, I truly miss you.., Happy birthday Dad! ?? ਬਾਪੂ ਦੀ ਮੌਜੂਦਗੀ ਸੂਰਜ ਦੀ ਤਰ੍ਹਾਂ ਹੈ, ਸੂਰਜ ਗਰਮ ਜ਼ਰੂਰ ਹੁੰਦਾ ਹੈ, ਪਰ ਜੇਕਰ ਇਹ ਨਾ ਹੋਵੇ ਤਾਂ ਜ਼ਿੰਦਗੀ ਵਿੱਚ ਹਨੇਰਾ ਹੋ ਜਾਂਦਾ ਹੈ । Happy birthday Dad miss u,’

https://www.instagram.com/p/B7g6rUVls2K/

ਤੁਹਾਨੂੰ ਦੱਸ ਦਿੰਦੇ ਹਾਂ ਕਿ ਸਾਬਰ ਕੋਟੀ ਦਾ ਜਨਮ ਕਪੂਰਥਲਾ ਦੇ ਪਿੰਡ ਕੋਟ ਕਰਾਰ ਖਾਨ ਵਿੱਚ ਹੋਇਆ ਸੀ । ਸਾਬਰ ਕੋਟੀ ਦੇ ਘਰ ਗਾਉਣ ਵਜਾਉਣ ਵਾਲਾ ਮਹੌਲ ਸੀ ਇਸ ਲਈ ਉਹਨਾਂ ਨੇ ਬਚਪਨ ਵਿੱਚ ਹੀ ਸੰਗੀਤ ਦੀਆਂ ਬਰੀਕੀਆਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ ਸਨ । ਜਦੋਂ ਉਹ ਸਿਰਫ ਨੌਂ ਸਾਲ ਦੇ ਸਨ ਤਾਂ ਉਹਨਾਂ ਨੇ ਸਟੇਜ ਤੇ ਪ੍ਰਫਾਰਮੈਂਸ ਦੇਣੀ ਸ਼ੁਰੂ ਕਰ ਦਿੱਤੀ ਸੀ । ਪਰ ਉਹ ਆਪਣੇ ਗਾਇਕੀ ਦੇ ਫਨ ਨੂੰ ਹੋਰ ਨਿਖਾਰਨਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ਪੂਰਨ ਸ਼ਾਹ ਕੋਟੀ ਨੂੰ ਆਪਣਾ ਗੁਰੂ ਧਾਰਿਆ ।

https://www.instagram.com/p/Bs2z5d1lpcR/

ਉਸਤਾਦ ਪੂਰਨ ਸ਼ਾਹ ਕੋਟੀ ਤੋਂ ਸਾਬਰ ਕੋਟੀ ਨੇ ਸੰਗੀਤ ਦੀ ਹਰ ਬਰੀਕੀ ਸਿੱਖੀ । ਸਾਬਰ ਕੋਟੀ ਦੀ ਸਭ ਤੋਂ ਪਹਿਲੀ ਕੈਸੇਟ 1998 ਵਿੱਚ ਸੋਨੇ ਦੇ ਕੰਗਨਾ ਆਈ ਸੀ । ਸਾਬਰ ਕੋਟੀ ਦੀਆਂ ਹੁਣ ਤੱਕ 13 ਕੈਸੇਟਾਂ ਮਾਰਕਿਟ ਵਿੱਚ ਆ ਚੁੱਕੀਆਂ ਹਨ । ਇਸ ਤੋਂ ਇਲਾਵਾ ਉਹ ਪੰਜ ਫਿਲਮਾਂ ਵਿੱਚ ਪਲੇਬੈਕ ਗਾਣੇ ਵੀ ਗਾ ਚੁੱਕੇ ਹਨ ।

https://www.youtube.com/watch?v=EBIST9c9vOs

ਉਹਨਾਂ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚ ਤੈਨੂੰ ਕੀ ਦੱਸੀਏ, ਕਰ ਗਈ ਸੌਦਾ ਸਾਡਾ, ਉਹ ਮੌਸਮ ਵਾਂਗ ਬਦਲ ਗਏ, ਅਸੀਂ ਧੁਰ ਅੰਦਰ ਲੀਰਾਂ ਹੋਏ ਬੈਠੇ ਹਾਂ, ਆਏ ਹਾਏ ਗੁਲਾਬੋ, ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ, ਪੀਂਘ ਹੁਲਾਰੇ ਲੈਂਦੀ ਤੋਂ ਇਲਾਵਾ ਹੋਰ ਕਈ ਹਿੱਟ ਗਾਣੇ ਰਹੇ । ਉਹਨਾਂ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਵਿਆਹ ਰੀਟਾ ਨਾਲ ਹੋਇਆ ਸੀ । ਵਿਆਹ ਤੋਂ ਬਾਅਦ ਉਹਨਾਂ ਦੇ ਘਰ 4 ਬੱਚਿਆਂ ਨੇ ਜਨਮ ਲਿਆ ਸੀ । ਉਹਨਾਂ ਦਾ ਬੇਟਾ ਐਲਐਕਸ ਕੋਟੀ ਵੀ ਸੰਗੀਤ ਦੀ ਦੁਨੀਆ ਵਿੱਚ ਆਪਣੀ ਕਿਸਮਤ ਅਜਮਾ ਰਿਹਾ ਹੈ ।

0 Comments
0

You may also like