ਸੈਡ ਸੌਂਗ ਦੇ ਬਾਦਸ਼ਾਹ ਰਹੇ ਹਨ ਇਹ ਗਾਇਕ, ਤੁਹਾਡੀ ਨਜ਼ਰ 'ਚ ਕਿਸ ਦੀ ਅਵਾਜ਼ 'ਚ ਸੀ ਸਭ ਤੋਂ ਵੱਧ ਦਰਦ 

written by Rupinder Kaler | May 08, 2019

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਬਹੁਤ ਸਾਰੇ ਅਜਿਹੇ ਗਾਇਕ ਹੋਏ ਹਨ ਜਿਹੜੇ ਕਿ ਆਪਣੇ ਸੈਡ ਸੌਂਗ ਕਰਕੇ ਜਾਣੇ ਜਾਂਦੇ ਹਨ । ਇੱਥੇ ਹੀ ਬਸ ਨਹੀਂ ਉਹਨਾਂ ਦੀ ਪਹਿਚਾਣ ਵੀ ਉਹਨਾਂ ਦੇ ਸੈਡ ਸੌਂਗ ਸਨ । ਸੈਡ ਸੌਂਗ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ ਸਭ ਤੋਂ ਪਹਿਲਾ ਗਾਇਕ ਧਰਮਪ੍ਰੀਤ, ਮੇਜ਼ਰ ਰਾਜਸਥਾਨੀ ਤੇ ਸਾਬਰ ਕੋਟੀ ਦਾ ਨਾਂ ਆਉਂਦਾ ਹੈ । ਇਹਨਾਂ ਗਾਇਕਾਂ ਨੇ ਇੱਕ ਤੋਂ ਵੱਧ ਇੱਕ ਹਿੱਟ ਸੈਡ ਸੌਂਗ ਦਿੱਤੇ ਸਨ ।ਇਸ ਆਰਟੀਕਲ ਵਿੱਚ ਤੁਹਾਨੂੰ ਇਹਨਾਂ ਗਾਇਕਾਂ ਦੇ ਰੂ-ਬ-ਰੂ ਕਰਵਾਉਂਦੇ ਹਾਂ ।

dharampreet dharampreet
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗਾਇਕ ਧਰਮਪ੍ਰੀਤ ਦੀ ਜਿਹੜੇ ਕਿ ਇਸ ਦੁਨੀਆ ਤੋਂ ਛੋਟੀ ਉਮਰ ਵਿੱਚ ਹੀ ਚਲੇ ਗਏ ਪਰ ਇਹਨਾਂ ਦੇ ਗਾਣੇ ਅੱਜ ਵੀ ਨਾਕਾਮ ਆਸ਼ਕਾਂ ਨੂੰ ਦਿਲਾਸਾ ਦਿੰਦੇ ਹਨ ।ਹਰ ਪਾਸੇ ਤੋਂ ਟੁੱਟ ਚੁੱਕੇ ਆਸ਼ਕਾਂ ਦੀ ਗੱਲ ਕਰਨ ਵਾਲੇ ਧਰਮਪ੍ਰੀਤ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਜਨਮ 9 ਜੁਲਾਈ 1973  ਨੂੰ ਮੋਗਾ ਦੇ ਪਿੰਡ ਬਿਲਾਸਪੁਰ ਵਿੱਚ ਹੋਇਆ ਸੀ ।  ਉਹਨਾਂ ਦਾ ਅਸਲੀ ਨਾਂ ਭੁਪਿੰਦਰ ਧਰਮਾ ਸੀ । https://www.youtube.com/watch?v=UYKWxxaQVGY ਧਰਮਪ੍ਰੀਤ ਦੀ ਪਹਿਲੀ ਕੈਸੇਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ 1993  ਵਿੱਚ ਖਤਰਾ ਹੈ ਕੈਸੇਟ ਕੱਢੀ ਸੀ ਇਹ ਕੈਸੇਟ ਭਾਵੇਂ ਜ਼ਿਆਦਾ ਕਾਮਯਾਬ ਨਹੀਂ ਸੀ ਹੋਈ ਪਰ ਇਸ ਨਾਲ ਉਹਨਾਂ ਦੀ ਪਹਿਚਾਣ ਬਣ ਗਈ ਸੀ । ਪਰ ਇਸ ਸਭ ਦੇ ਚਲਦੇ ਹਰਦੇਵ ਮਾਹੀਨੰਗਲ ਨੇ ਧਰਮਪ੍ਰੀਤ ਦੀ ਮੁਲਾਕਾਤ ਗੀਤਕਾਰ ਭਿੰਦਰ ਡੱਬਵਾਲੀ ਨਾਲ ਕਰਵਾਈ ਸੀ । ਧਰਮਪ੍ਰੀਤ ਦੀ ਇਹ ਮੁਲਕਾਤ ਦੋਸਤੀ ਵਿੱਚ ਬਦਲ ਗਈ ਤੇ ਉਹ ਭਿੰਦਰ ਡੱਬਵਾਲੀ ਕੋਲ ਲੁਧਿਆਣਾ ਚਲੇ ਗਏ । [embed]https://www.youtube.com/watch?v=a18VsapHLIg[/embed] ਇਸ ਤੋਂ ਬਾਅਦ 1997 ਵਿੱਚ ਧਰਮਪ੍ਰੀਤ ਦੀ ਕੈਸੇਟ ਦਿਲ ਨਾਲ ਖੇਡਦੀ ਰਹੀ ਆਈ ਇਹ ਕੈਸੇਟ ਸੁਪਰ-ਡੁਪਰ ਹਿੱਟ ਰਹੀ । ਧਰਮਪ੍ਰੀਤ ਦੀ ਇਸ ਕੈਸੇਟ ਦੀਆਂ 25  ਲੱਖ ਦੇ ਲੱਗਪਗ ਕਾਪੀਆਂ ਰਾਤੋ ਰਾਤ ਵਿੱਕ ਗਈਆਂ । ਇਸ ਕੈਸੇਟ ਦੀ ਕਾਮਯਾਬੀ ਤੋਂ ਬਾਅਦ ਭਿੰਦਰ ਡੱਬਵਾਲੀ ਨੇ ਉਹਨਾ ਦਾ ਨਾਂ ਧਰਪ੍ਰੀਤ ਰੱਖ ਦਿੱਤਾ । https://www.youtube.com/watch?v=i0VMCLT1UUs ਧਰਮਪ੍ਰੀਤ ਨੇ ਇੱਕ  ਤੋਂ ਬਾਅਦ ਇੱਕ ਕੈਸੇਟਾਂ ਕੱਢੀਆਂ ਜਿਹਨਾਂ ਵਿੱਚ ਅੱਜ ਸਾਡਾ ਦਿਲ ਤੋੜਤਾ, ਟੁੱਟੇ ਦਿਲ ਨਹੀਂ ਜੁੜਦੇ, ਡਰ ਲੱਗਦਾ ਵਿਛੜਨ ਤੋਂ, ਏਨਾ ਕਦੇ ਵੀ ਨਹੀਂ ਰੋਏ, ਦਿਲ ਕਿਸੇ ਹੋਰ ਦਾ, ਸਾਉਣ ਦੀਆਂ ਝੜੀਆਂ, ਕਲਾਸ ਫੈਲੋ, ਸਨ । ਇਹਨਾਂ ਕੈਸੇਟਾਂ ਦੇ ਹਰ ਗਾਣੇ ਵਿੱਚ ਕਿਸੇ ਆਸ਼ਕ ਦੀ ਨਕਾਮੀ ਦਾ ਦਰਦ ਝਲਕਦਾ ਸੀ ।
Major Rajasthani Major Rajasthani
ਜਿਸ ਤਰ੍ਹਾਂ ਦਾ ਦਰਦ ਧਰਮਪ੍ਰੀਤ ਦੀ ਅਵਾਜ਼ ਵਿੱਚ ਸੀ ਉਸੇ ਤਰ੍ਹਾਂ ਦਾ ਦਰਦ ਮੇਜ਼ਰ ਰਾਜਸਥਾਨੀ ਵੀ ਆਪਣੇ ਦਿਲ ਵਿੱਚ ਛੁਪਾਈ ਬੈਠੇ ਸਨ । ਮੇਜ਼ਰ ਰਾਜਸਥਾਨੀ ਨੇ ਵੀ ਕਈ ਹਿੱਟ ਸੈਡ ਸੌਂਗ ਦਿੱਤੇ ਸਨ । ਇਹ ਗਾਇਕ ਵੀ ਛੋਟੀ ਉਮਰ ਵਿੱਚ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਸੀ । ਇਸੇ ਲਈ ਉਹਨਾਂ ਦੇ ਗੀਤ ਪੁਰਾਣੀਆਂ ਯਾਦਾਂ ਬਣਕੇ ਰਹਿ ਗਏ ਹਨ । ਮੇਜਰ ਰਾਜਸਥਾਨੀ ਨੂੰ ਗਾਉਣ ਦੀ ਚੇਟਕ ਬਚਪਨ ਵਿੱਚ ਹੀ ਲੱਗ ਗਈ ਸੀ ਇਸੇ ਲਈ ਉਹ ਆਪਣੇ ਸਕੂਲ ਦੇ ਹਰ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦਾ ਸੀ । https://www.youtube.com/watch?v=r5neZZRokZs ਪਰ ਉਹਨਾਂ ਦੀ ਗਾਇਕੀ ਦਾ ਸਫ਼ਰ ਏਨਾ ਸੁਖਾਲਾ ਨਹੀਂ ਸੀ ਇਸ ਲਈ ਉਹਨਾਂ ਨੂੰ ਆਪਣੇ ਘਰਦਿਆਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸੀ ।ਮੇਜਰ ਤੇ ਗਾਇਕ ਦੀਦਾਰ ਸੰਧੂ ਦੇ ਗੀਤਾਂ ਦਾ ਬਹੁਤ ਪ੍ਰਭਾਵ ਸੀ ।ਇਸੇ ਲਈ ਉਹਨਾਂ ਨੇ ਦੀਦਾਰ ਸੰਧੂ ਦੇ ਗੀਤ ਹੀ ਸਟੇਜ਼ਾਂ ਤੇ ਗਾਉਣੇ ਸ਼ੁਰੂ ਕਰ ਦਿੱਤੇ ਤੇ ਦੀਦਾਰ ਸੰਧੂ ਨੂੰ ਹੀ ਆਪਣਾ ਗੁਰੂ ਧਾਰ ਲਿਆ । ਪਰ ਜਿਸ ਸਮੇਂ ਮੇਜਰ ਰਾਜਸਥਾਨੀ ਆਪਣੇ ਕਰੀਅਰ ਵਿੱਚ ਅੱਗੇ ਵੱਧ ਰਹੇ ਸਨ ਤਾਂ ਉਸੇ ਦੌਰਾਨ ਦੀਦਾਰ ਸੰਧੂ ਦੀ ਮੌਤ ਹੋ ਗਈ ਇਸ ਘਟਨਾ ਨੇ ਮੇਜਰ ਰਾਜਸਥਾਨੀ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ । https://www.youtube.com/watch?v=dihxfv1LO7I ਇਸ ਦੌਰਾਨ ਉਹਨਾਂ ਦੇ ਆਪਣਿਆਂ ਨੇ ਵੀ ਉਹਨਾਂ ਦਾ ਸਾਥ ਛੱਡ ਦਿੱਤਾ । ਉਹਨਾਂ ਨੇ ਆਪਣੀ ਪਹਿਲੀ ਕੈਸੇਟ ਮਾਲਵੇ ਦਾ ਮੁੰਡਾ ਰਿਕਾਰਡ ਕਰਵਾਈ ।ਇਸ ਕੈਸੇਟ ਨੂੰ ਭਾਵੇਂ ਜਿਆਦਾ ਕਾਮਯਾਬੀ ਨਹੀਂ ਮਿਲੀ ਪਰ ਇਸ ਦੌਰਾਨ ਉਹਨਾਂ ਦੀ ਮੁਲਾਕਾਤ ਗੀਤਕਾਰ ਜਸਵੰਤ ਬੋਪਾਰਾਏ ਨਾਲ ਹੋਈ ਜਿਸ ਤੋਂ ਬਾਅਦ ਉਹਨਾਂ ਦੀ ਕੈਸੇਟ ਜਿੰਦ ਲਿਖ ਦੀ ਤੇਰੇ ਨਾਂ, ਮੰਗਣੀ ਕਰਵਾ ਲਈ ਚੋਰੀ ਚੋਰੀ, ਸੁਪਰ-ਡੁਪਰ ਹਿੱਟ ਹੋਈਆਂ । https://www.youtube.com/watch?v=mjy1yVc7qDE ਇਸ ਤੋਂ ਬਾਅਦ 1991  ਵਿੱਚ ਉਹਨਾਂ ਦੀ ਕੈਸੇਟ ਕਾਰ ਰਿਬਨਾਂ ਵਾਲੀ ਆਈ ਇਸ ਕੈਸੇਟ ਨੇ ਉਹਨਾਂ ਨੂੰ ਸਟਾਰ ਬਣਾ ਦਿੱਤਾ ਤੇ ਉਹਨਾਂ ਦੀ ਇੱਕ ਪਹਿਚਾਣ ਬਣ ਗਈ । ਇਸ ਤੋਂ ਬਾਅਦ ਉਹਨਾਂ ਦੀਆਂ ਇੱਕ ਤੋਂ ਬਾਅਦ ਇੱਕ ਕੈਸੇਟਾਂ ਬਜ਼ਾਰ ਵਿੱਚ ਆਈਆਂ ਜਿਵੇਂ ਧੰਨਵਾਦ ਵਿਚੋਲੇ ਦਾ, ਅੱਖਰਾਂ ਵਿੱਚ ਤੂੰ ਦਿਸਦੀ , ਯਾਦ ਚੰਦਰੀ, ਚੁੰਨੀ ਸ਼ਗਨਾ ਵਾਲੀ, ਮਿੱਤਰਾਂ ਦਾ ਮਾਣ ਰੱਖ ਲੈ , ਰੌਂਦੀ ਦਾ ਰੁਮਾਲ ਭਿੱਜ ਗਿਆ ਤੇ ਹੋਰ ਕਈ ਕੈਸੇਟਾਂ ਨੂੰ ਪੰਜਾਬੀ ਗੀਤਾਂ ਦੇ ਸਰੋਤਿਆਂ ਨੇ ਆਪਣਾ ਪਿਆਰ ਦਿੱਤਾ ।ਇਹਨਾਂ ਕੈਸੇਟਾਂ ਦੇ ਹਰ ਗੀਤ ਵਿੱਚ ਮੇਜ਼ਰ ਰਾਜਸਥਾਨੀ ਦੇ ਗੁਰੂ ਦੇ ਵਿਛੋੜੇ ਦਾ ਦਰਦ ਤੇ ਆਪਣਿਆਂ ਦੀ ਬੇਰੁਖੀ ਝਲਕਦੀ ਸੀ ।
sabar koti sabar koti
ਇਸੇ ਲੜੀ ਵਿੱਚ ਤੀਜਾ ਨਾਂਅ ਸਾਬਰ ਕੋਟੀ ਦਾ ਆਉਂਦਾ ਹੈ ਜਿਨ੍ਹਾਂ ਨੇ ਬਹੁਤ ਹੀ ਮਕਬੂਲ ਗਾਣੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਉਹਨਾਂ ਨੇ ਭਾਵੇਂ ਨੱਚਣ ਵਾਲੇ ਗਾਣੇ ਵੀ ਗਾਏ ਹਨ ਪਰ ਜੋ ਸੈਡ ਸੌਂਗ ਉਹਨਾਂ ਨੇ ਗਾਏ ਹਨ ਉਹ ਬਾਕਮਾਲ ਹੈ । ਉਹਨਾਂ ਦੀ ਅਵਾਜ਼ ਵਿੱਚ ਜੋ ਦਰਦ ਹੈ ਉਹ ਕਿਸ਼ੇ ਆਸ਼ਕ ਦੇ ਟੁੱਟੇ ਦਿਲ ਤੇ ਮਰਹਮ ਲਗਾਉਣ ਦਾ ਕੰਮ ਕਰਦਾ ਹੈ । https://www.youtube.com/watch?v=EBIST9c9vOs ਸਾਬਰ ਕੋਟੀ ਦੀ ਸਭ ਤੋਂ ਪਹਿਲੀ ਕੈਸੇਟ 1998  ਵਿੱਚ ਸੋਨੇ ਦੇ ਕੰਗਨਾ ਆਈ ਸੀ । ਸਾਬਰ ਕੋਟੀ ਦੀਆਂ ਹੁਣ ਤੱਕ ੧੩  ਕੈਸੇਟਾਂ ਮਾਰਕਿਟ ਵਿੱਚ ਆ ਚੁੱਕੀਆਂ ਹਨ । ਇਸ ਤੋਂ ਇਲਾਵਾ ਉਹ ਪੰਜ ਫਿਲਮਾਂ ਵਿੱਚ ਪਲੇਬੈਕ ਗਾਣੇ ਵੀ ਗਾ ਚੁੱਕੇ ਹਨ । https://www.youtube.com/watch?v=IhZQ98uQSbw ਉਹਨਾਂ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚ ਤੈਨੂੰ ਕੀ ਦੱਸੀਏ, ਕਰ ਗਈ ਸੌਦਾ ਸਾਡਾ, ਉਹ ਮੌਸਮ ਵਾਂਗ ਬਦਲ ਗਏ, ਅਸੀਂ ਧੁਰ ਅੰਦਰ ਲੀਰਾਂ ਹੋਏ ਬੈਠੇ ਹਾਂ, ਆਏ ਹਾਏ ਗੁਲਾਬੋ, ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ, ਪੀਂਘ ਹੁਲਾਰੇ ਲੈਂਦੀ ਤੋਂ ਇਲਾਵਾ ਹੋਰ ਕਈ ਹਿੱਟ ਗਾਣੇ ਰਹੇ । ਇਹਨਾਂ ਗਾਣਿਆਂ ਵਿੱਚ ਜ਼ਿਆਦਾ ਸੈਡ ਸੌਂਗ ਹੀ ਹਨ ।

0 Comments
0

You may also like