ਸਬਰੀਨਾ ਬਾਜਵਾ ਨੇ ਸ਼ੇਅਰ ਕੀਤੀਆਂ ਨੀਰੂ ਬਾਜਵਾ ਦੀਆਂ ਧੀਆਂ ਦੇ ਨਾਲ ਤਸਵੀਰਾਂ, ਮਾਸੀ-ਭਾਣਜੀਆਂ ਦੀਆਂ ਫੋਟੋਆਂ ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ

written by Lajwinder kaur | March 31, 2020

ਪੰਜਾਬੀ ਅਦਾਕਾਰਾ ਨੀਰੂ ਬਾਜਵਾ ਜੋ ਕਿ ਫਰਵਰੀ ਮਹੀਨੇ ‘ਚ ਇੱਕ ਵਾਰ ਫਿਰ ਤੋਂ ਮਾਂ ਬਣਨ ਦਾ ਸੁੱਖ ਮਿਲਿਆ ਹੈ । ਉਨ੍ਹਾਂ ਦੇ ਘਰ ਦੋ ਜੁੜਵਾ ਕੁੜੀਆਂ ਨੇ ਜਨਮ ਲਿਆ ਹੈ । ਉਨ੍ਹਾਂ ਨੇ ਆਪਣੀ ਧੀਆਂ ਦਾ ਨਾਂਅ ਆਲਿਆ ਤੇ ਅਕੀਰਾ ਰੱਖਿਆ ਹੈ । ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਖੁਸ਼ੀ ਦਾ ਮਾਹੌਲ ਛਾਇਆ ਹੋਇਆ ਹੈ । ਹਾਲ ਹੀ ‘ਚ ਉਨ੍ਹਾਂ ਦੀ ਛੋਟੀ ਭੈਣ ਸਬਰੀਨਾ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਆਪਣੀ ਭਾਣਜੀਆਂ ਦੇ ਨਾਲ ਖੁਸ਼ਨੁਮਾ ਪਲਾਂ ਨੂੰ ਸ਼ੇਅਰ ਕੀਤਾ ਹੈ ।

 
View this post on Instagram
 

My girls ❤️ #mausilovesyoutothemoonandback

A post shared by Sabrina Bajwa (@bajwasabrina) on

ਇਨ੍ਹਾਂ ਫੋਟੋਆਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ-ਮਾਸੀ ਤੁਹਾਨੂੰ ਬਹੁਤ ਪਿਆਰ ਕਰਦੀ ਹੈ । ਇਨ੍ਹਾਂ ਫੋਟੋਆਂ ‘ਚ ਨੀਰੂ ਬਾਜਵਾ ਦੀ ਵੱਡੀ ਬੇਟੀ  ਅਨਾਇਆ ਨਜ਼ਰ ਆ ਰਹੀ ਤੇ ਜੁੜਵਾਂ ਬੱਚੀਆਂ ਨਜ਼ਰ ਆ ਰਹੀਆਂ ਨੇ । ਦਰਸ਼ਕਾਂ ਨੂੰ ਮਾਸੀ ਭਾਣਜੀਆਂ ਦੀਆਂ ਇਹ ਤਸਵੀਰਾਂ ਖੂਬ ਪਸੰਦ ਆ ਰਹੀਆਂ ਨੇ ।
ਜੇ ਗੱਲ ਕਰੀਏ ਸਬਰੀਨਾ ਬਾਜਵਾ ਵੀ ਤਾਂ ਉਹ ਪਿਛਲੇ ਸਾਲ ਆਈ ਪੰਜਾਬੀ ਫ਼ਿਲਮ ‘ਮੁੰਡਾ ਹੀ ਚਾਹੀਦਾ’ ਦੇ ਇੱਕ ਗੀਤ ‘ਚ ਅਜਾਕਾਰੀ ਕਰਦੇ ਹੋਏ ਨਜ਼ਰ ਆਏ ਸਨ । ਇਸ ਗੀਤ ‘ਚ ਤਿੰਨੋਂ ਭੈਣਾ ਰੁਬੀਨਾ, ਨੀਰੂ ਤੇ ਸਬਰੀਨਾ ਇਕੱਠੇ ਪਰਫ਼ਾਰ੍ਮ ਕਰਦੇ ਹੋਏ ਦਿਖਾਈ ਦਿੱਤੇ ਸਨ ।  ਸਬਰੀਨਾ ਅਕਸਰ ਹੀ ਅਨਾਇਆ ਦੇ ਨਾਲ ਵੀਡੀਓਜ਼ ਤੇ ਫੋਟੋਆਂ ਸ਼ੇਅਰ ਕਰਦੇ ਰਹਿੰਦੇ ਨੇ ।

0 Comments
0

You may also like