ਇਹ ਸੀ ਹਾਲੀਵੁੱਡ ਫ਼ਿਲਮਾਂ ਵਿੱਚ ਕਦਮ ਰੱਖਣ ਵਾਲਾ ਪਹਿਲਾ ਇੰਡੀਅਨ ਅਦਾਕਾਰ

written by Rupinder Kaler | May 25, 2021

ਪਿਛਲੇ ਕੁਝ ਸਾਲਾਂ ਤੋਂ ਹਾਲੀਵੁੱਡ ਵਿੱਚ ਬਾਲੀਵੁੱਡ ਦੀਆਂ ਫ਼ਿਲਮਾਂ ਦੀ ਖੂਬ ਚਰਚਾ ਹੋਣ ਲੱਗੀ ਹੈ । ਇਸ ਨੂੰ ਦੇਖਦੇ ਹੋਏ ਹਾਲੀਵੁੱਡ ਦੇ ਨਿਰਮਾਤਾ ਨਿਰਦੇਸ਼ਕ ਵੀ ਭਾਰਤੀ ਕਲਾਕਾਰਾਂ ਨੂੰ ਹਾਲੀਵੁੱਡ ਦੀਆਂ ਫ਼ਿਲਮਾਂ ਵਿੱਚ ਕੰਮ ਦੇਣ ਲੱਗੇ ਹਨ । ਹੁਣ ਤੱਕ ਕਈ ਬਾਲੀਵੁੱਡ ਸਿਤਾਰੇ ਹਾਲੀਵੁੱਡ ਦੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ ।

ਹੋਰ ਪੜ੍ਹੋ :

ਸੋਸ਼ਲ ਮੀਡੀਆ ਤੋਂ ਦੂਰ ਹੋ ਕੇ ਰੈਪਰ ਬਾਦਸ਼ਾਹ ਕਰਦੇ ਰਹੇ ਇਹ ਕੰਮ, ਨਵੀਂ ਵੀਡੀਓ ਸ਼ੇਅਰ ਕਰਕੇ ਕਰ ਦਿੱਤਾ ਸਭ ਨੂੰ ਹੈਰਾਨ

ਅੱਜ ਤੁਹਾਨੂੰ ਅਸੀਂ ਉਸ ਅਦਾਕਾਰ ਬਾਰੇ ਦੱਸਣ ਜਾ ਰਹੇ ਹਨ ਜਿਸ ਨੇ ਪਹਿਲੀ ਵਾਰ ਹਾਲੀਵੁੱਡ ਵਿੱਚ ਕਦਮ ਰੱਖਿਆ ਸੀ । ਇਸ ਅਦਾਕਾਰ ਦਾ ਨਾਂਅ ਸਾਬੂ ਦਸਤਗੀਰ ਸੀ । ਹਾਲੀਵੁੱਡ ਵਿੱਚ 'Elephant Boy'  ਬੁਆਏ ਦੇ ਨਾਂਅ ਨਾਲ ਮਸ਼ਹੂਰ ਸਾਬੂ ਹਾਲੀਵੁੱਡ ਫ਼ਿਲਮਾਂ ਵਿੱਚ ਕਦਮ ਰੱਖਣ ਵਾਲੇ ਪਹਿਲੇ ਇੰਡੀਅਨ ਕਲਾਕਾਰ ਸਨ ।

ਏਨਾਂ ਹੀ ਨਹੀਂ ਉਹ 1960 ਵਿੱਚ 'Hollywood Walk of Fame'  ਵਿੱਚ ਸ਼ਾਮਿਲ ਹੋਣ ਵਾਲੇ ਪਹਿਲੇ ਭਾਰਤੀ ਕਲਾਕਾਰ ਸਨ । ਸਾਬੂ ਦਸਤਗੀਰ ਨੇ ਸਨ 1930-40 ਵਿੱਚ ਹਾਲੀਵੁੱਡ ਦੀਆਂ ਕਈ ਫ਼ਿਲਮਾਂ ਰਾਹੀਂ ਪ੍ਰਸਿੱਧੀ ਹਾਸਲ ਕੀਤੀ ਸੀ । ਸਾਬੂ ਨੇ 13 ਸਾਲ ਦੀ ਉਮਰ ਵਿੱਚ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ । ਸਾਬੂ ਨੂੰ 1934 ਵਿੱਚ 'Elephant Boy'  ਫ਼ਿਲਮ ਦੀ ਸ਼ੂਟਿੰਗ ਲਈ ਭਾਰਤ ਆਏ Robert J. Flaherty ਨੇ ਲੱਭਿਆ ਸੀ ।

You may also like