ਗੁਰੂ ਤੋਂ ਬੇਮੁਖ ਹੋ ਕੇ ਇਨਸਾਨ ਦਾ ਕਿਸ ਤਰ੍ਹਾਂ ਦਾ ਹੋ ਜਾਂਦਾ ਹੈ ਹਾਲ ਦੱਸ ਰਹੇ ਨੇ ਮਨਜੀਤ ਪੱਪੂ

Written by  Shaminder   |  September 11th 2020 12:38 PM  |  Updated: September 11th 2020 12:38 PM

ਗੁਰੂ ਤੋਂ ਬੇਮੁਖ ਹੋ ਕੇ ਇਨਸਾਨ ਦਾ ਕਿਸ ਤਰ੍ਹਾਂ ਦਾ ਹੋ ਜਾਂਦਾ ਹੈ ਹਾਲ ਦੱਸ ਰਹੇ ਨੇ ਮਨਜੀਤ ਪੱਪੂ

ਮਨਜੀਤ ਪੱਪੂ ਦੀ ਆਵਾਜ਼ ‘ਚ ਧਾਰਮਿਕ ਗੀਤ ‘ਸੱਚੇ ਪਾਤਸ਼ਾਹ’ ਰਿਲੀਜ਼ ਹੋ ਚੁੱਕਿਆ ਹੈ । ਜਿਸ ਦਾ ਇੱਕ ਵੀਡੀਓ ਸੁਖਸ਼ਿੰਦਰ ਛਿੰਦਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸੁਖਸ਼ਿੰਦਰ ਸ਼ਿੰਦਾ ਨੇ ਜਿੱਥੇ ਗਾਇਕ ਦੀ ਅਜਿਹਾ ਧਾਰਮਿਕ ਗੀਤ ਕੱਢਣ ‘ਤੇ ਵਧਾਈ ਦਿੱਤੀ ਹੈ ਅਤੇ ਉਸ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਹੈ ।ਗੀਤ ਦੇ ਬੋਲ ਝਲਮਣ ਸਿੰਘ ਢੰਡਾ ਨੇ ਲਿਖੇ ਹਨ ।

ਇਸ ਧਾਰਮਿਕ ਗੀਤ ‘ਚ ਮਨਜੀਤ ਪੱਪੂ ਨੇ ਸਿੱਖੀ ਤੋਂ ਦੂਰ ਹੋ ਰਹੇ ਲੋਕਾਂ ਦੀ ਗੱਲ ਕੀਤੀ ਹੈ । ਜੋ ਗੁਰੂ ਗ੍ਰੰਥ ਸਾਹਿਬ ਤੋਂ ਬੇਮੁਖ ਹੋ ਕੇ ਗਲਤ ਰਾਹਾਂ ‘ਤੇ ਤੁਰ ਪੈਂਦੇ ਹਨ । ਅਜਿਹੇ ਲੋਕਾਂ ਨੂੰ ਇਸ ਗੀਤ ਦੇ ਜ਼ਰੀਏ ਸੇਧ ਦੇਣ ਦੀ ਕੋਸ਼ਿਸ਼ ਗਾਇਕ ਨੇ ਕੀਤੀ ਹੇ ।

ਇਸ ਦੇ ਨਾਲ ਹੀ ਇਹ ਵੀ ਗੀਤ ‘ਚ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸ਼ਬਦ ਗੁਰੂ ਤੋਂ ਬੇਮੁਖ ਹੋਇਆ ਬੰਦਾ ਜਦੋਂ ਗਲਤ ਰਾਹ ‘ਤੇ ਤੁਰ ਪੈਂਦਾ ਹੈ ਤਾਂ ਕੁਝ ਸਮੇਂ ਤਾਂ ਉਸ ਨੂੰ ਦੌਲਤ ਸ਼ੌਹਰਤ ਤਾਂ ਹਾਸਲ ਹੋ ਜਾਂਦੀ ਹੈ ਪਰ ਆਖਿਰ ਨੂੰ ਉਸ ਦਾ ਨਤੀਜਾ ਬਹੁਤ ਹੀ ਬੁਰਾ ਹੁੰਦਾ ਹੈ । ਗੀਤ ‘ਚ ਬਹੁਤ ਹੀ ਸੋਹਣਾ ਸੁਨੇਹਾ ਦੇਣ ਦੀ ਕੋਸ਼ਿਸ਼ ਗਾਇਕ ਨੇ ਕੀਤੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network