ਸਚਿਨ ਅਹੂਜਾ ਨੇ ਪਿਤਾ ਚਰਨਜੀਤ ਅਹੂਜਾ ਲਈ ਪਾਇਆ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਸੁਨੇਹਾ

Written by  Lajwinder kaur   |  April 12th 2019 03:28 PM  |  Updated: April 15th 2019 02:27 PM

ਸਚਿਨ ਅਹੂਜਾ ਨੇ ਪਿਤਾ ਚਰਨਜੀਤ ਅਹੂਜਾ ਲਈ ਪਾਇਆ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਸੁਨੇਹਾ

ਮਾਪੇ ਜੋ ਆਪਣੇ ਬੱਚਿਆਂ ਲਈ ਪਤਾ ਨਹੀਂ ਕਿੰਨੇ ਕੁ ਦੁੱਖ ਸਹਿਣ ਕਰਦੇ ਨੇ । ਮਾਪਿਆਂ ਦੀ ਬਦੌਲਤ ਹੀ ਇਨਸਾਨ ਜ਼ਿੰਦਗੀ ਦੇ ਹਰ ਔਖੇ ਪੈਂਡੇ ਨੂੰ ਪੂਰਾ ਕਰ ਲੈਂਦਾ ਹੈ । ਮਾਪਿਆਂ ਦਾ ਦੇਣ ਕੋਈ ਵੀ ਜ਼ਿੰਦਗੀ 'ਚ ਦੇ ਨਹੀਂ ਸਕਦਾ ।ਪਰ ਜਿਹੜੇ ਬੱਚਿਆਂ ਦੇ ਮਨ 'ਚ ਹਮੇਸ਼ਾ ਆਪਣੇ ਮਾਪਿਆਂ ਦਾ ਖ਼ਿਆਲ ਰਹਿੰਦਾ ਹੈ ਤਾਂ ਫਿਰ ਮਾਪਿਆਂ ਦੀ ਦੁਆਵਾਂ ਵੀ ਉਨ੍ਹਾਂ ਬੱਚਿਆਂ ਨਾਲ ਹਮੇਸ਼ਾ ਰਹਿੰਦੀਆਂ ਨੇ ।ਸਚਿਨ ਅਹੂਜਾ ਨੇ ਵੀ ਆਪਣੇ ਪਿਤਾ ਲਈ ਇੱਕ ਸੁਨੇਹਾ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਾਇਆ ਹੈ ।  ‘The music created by my father Sh. Charanjit Ahuja Ji 25 years ago still rules the DJ floors.. Music Charts and apps like @indiatiktok This is the power of good music. Cheers to this squad for this beautiful video..’ ਇਸ ਵੀਡੀਓ ਨੂੰ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

 

ਹੋਰ ਵੇਖੋ:ਹਰਫ਼ ਚੀਮਾ ਵੀ ਬੱਝੇ ਵਿਆਹ ਦੇ ਬੰਧਨ ‘ਚ, ਵੀਡੀਓਜ਼ ਹੋਈਆਂ ਵਾਇਰਲ

ਟਿਕ ਟੋਕ ਜਿਸਦਾ ਜਾਦੂ ਸਾਰੀ ਦੁਨੀਆਂ ਉੱਤੇ ਚੜ੍ਹਿਆ ਹੋਇਆ ਹੈ। ਇੰਡੀਆ ਦੇ ਲੋਕੀ ਵੀ ਇਸ ਐਪ ਰਾਹੀਂ ਗੀਤਾਂ ਅਤੇ ਫ਼ਿਲਮੀ ਡਾਇਲੌਗ ਉੱਤੇ ਵੀਡੀਓ ਬਣਾ ਕੇ ਸ਼ੇਅਰ ਕਰਦੇ ਰਹਿੰਦੇ ਹਨ। ਜਿਸਦੇ ਚਲਦੇ  ਇੱਕ ਗਰੁੱਪ ਵੱਲੋਂ ਚਰਨਜੀਤ ਅਹੂਜਾ ਦੇ ਮਿਊਜ਼ਿਕ ਉੱਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਚ ਜਿਹੜਾ ਮਿਊਜ਼ਿਕ ਸੁਣਨ ਨੂੰ ਮਿਲ ਰਿਹਾ ਹੈ, ਉਹ  ਪੰਜਾਬ ਇੰਡਸਟਰੀ ਦੇ ਦਿੱਗਜ ਸੰਗੀਤ ਸਮਰਾਟ ਚਰਨਜੀਤ ਅਹੂਜਾ ਦਾ ਮਿਊਜ਼ਿਕ ਹੈ। ਜਿਹੜਾਂ ਉਨ੍ਹਾਂ ਨੇ 25 ਸਾਲ ਪਹਿਲਾਂ ਦਿੱਤਾ ਸੀ ਜਿਹੜਾਂ ਅੱਜ ਵੀ  ਜੰਮ ਕੇ ਵੱਜਦਾ ਹੈ। ਉਨ੍ਹਾਂ ਦੇ ਮਿਊਜ਼ਿਕ ਅਤੇ ਗੀਤਾਂ ਨੂੰ ਅੱਜ ਵੀ ਪ੍ਰਸ਼ੰਸ਼ਕ ਬਹੁਤ ਪਿਆਰ ਨਿਵਾਜਦੇ ਹਨ। ਚਰਨਜੀਤ ਅਹੂਜਾ ਅਜਿਹੇ ਗੀਤਕਾਰ ਨੇ ਜਿਹਨਾਂ ਦੇ ਗੀਤ ਗਾ ਕੇ ਕਈ ਨਾਮੀ ਗਾਇਕਾਂ ਨੇ ਅਸਮਾਨ ਦੀਆਂ ਉੱਚਾਈਆਂ ਨੂੰ ਹਾਸਿਲ ਕੀਤਾ ਹੈ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network