ਸਚਿਨ ਆਹੂਜਾ ਨੇ ਆਪਣੀ ਲਾਡੋ ਰਾਣੀ ਦੇ ਦੋ ਸਾਲ ਪੂਰੇ ਹੋਣ ਮੌਕੇ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਸ਼ੇਅਰ ਕੀਤੀਆਂ ਤਸਵੀਰਾਂ, ਪੰਜਾਬੀ ਕਲਾਕਾਰ ਤੇ ਫੈਨਜ਼ ਦੇ ਰਹੇ ਨੇ ਵਧਾਈਆਂ

written by Lajwinder kaur | July 02, 2020

ਪੰਜਾਬੀ ਇੰਡਸਟਰੀ ਦੇ ਨਾਮੀ ਸੰਗੀਤਕਾਰ, ਗਾਇਕ ਅਤੇ ਮਿਊਜ਼ਿਕ ਕੰਪੋਜ਼ਰ ਸਚਿਨ ਆਹੂਜਾ ਜਿੰਨ੍ਹਾਂ ਨੂੰ ਸੰਗੀਤ ਦੀ ਗੁੜ੍ਹਤੀ ਪਿਤਾ ਚਰਨਜੀਤ ਆਹੂਜਾ ਤੋਂ ਮਿਲੀ ਹੈ । ਸਚਿਨ ਆਹੂਜਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ ।  ਇਸ ਵਾਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਬੇਟੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਦੂਜੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਨੇ । ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ ਹੈ,  ‘ਹੈਪੀ ਬਰਥਡੇਅ ਮੇਰੀ ਪਰੀ । ਮੇਰੀ ਜ਼ਿੰਦਗੀ ਦਾ ਪਿਆਰ ਸਰਗੁਣ(Sargun), ਉਹ ਅੱਜ ਦੋ ਸਾਲ ਦੀ ਹੋ ਗਈ ਹੈ.. ਪਰਮਾਤਮਾ ਤੇਰੇ ‘ਤੇ ਖੁਸ਼ੀਆਂ, ਚੰਗੀ ਸਿਹਤ ਦੀ ਮਿਹਰ ਹਮੇਸ਼ਾ ਬਣੀ ਰੱਖੇ #sachinahuja #daughter #happybirthday #desi #swag’ ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਤੇ ਫੈਨਜ਼ ਸਰਗੁਣ ਨੂੰ ਜਨਮ ਦਿਨ ਵਿਸ਼ ਕਰ ਰਹੇ ਨੇ । ਹੋਰ ਵੇਖੋ:ਫ਼ਿਲਮ 'ਲਵ ਆਜ ਕੱਲ੍ਹ' ਦੇ ਗੀਤ ਮਹਿਰਮਾ 'ਚ ਕਾਰਤਿਕ ਆਰੀਅਨ ਅਤੇ ਸਾਰਾ ਅਲੀ ਖ਼ਾਨ ਦਾ ਰੋਮਾਂਟਿਕ ਅੰਦਾਜ਼ ਆਇਆ ਨਜ਼ਰ ਸਚਿਨ ਆਹੂਜਾ ਕਈ ਪੰਜਾਬੀ ਫਿਲਮਾਂ ਨੂੰ ਆਪਣੇ ਸੰਗੀਤ ਨਾਲ ਨਵਾਜ਼ ਚੁੱਕੇ ਹਨ ਜਿੰਨ੍ਹਾਂ ‘ਚ ‘ਯਾਰੀਆਂ’, ‘ਪੂਜਾ ਕਿਵੇਂ ਆ’, ‘ਜੋਰਾ 10 ਨੰਬਰੀਆ’, ‘ਕਬੱਡੀ ਵਨਸ ਅਗੈਂਨ’ ਵਰਗੀਆਂ ਹਿੱਟ ਫਿਲਮਾਂ ਸ਼ਾਮਿਲ ਹਨ। ਗੀਤਾਂ ਨੂੰ ਮਿਊਜ਼ਿਕ ਦੇਣ ਤੋਂ ਇਲਾਵਾ ਆਪਣੀ ਅਵਾਜ਼ ‘ਚ ਵੀ ਕਈ ਪੰਜਾਬੀ ਗੀਤ ਦੇ ਚੁੱਕੇ ਹਨ । ਸਚਿਨ ਆਹੂਜਾ ਨੂੰ ਕਈ ਮਿਊਜ਼ਿਕ ਅਵਾਰਡਸ ਦੇ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ । ਇਸ ਤੋਂ ਇਲਾਵਾ ਉਹ ਪੀਟੀਸੀ ਪੰਜਾਬੀ ਵੱਲੋਂ ਕਰਵਾਏ ਜਾਂਦੇ ਸੰਗੀਤਕ ਸ਼ੋਅਜ਼ ‘ਚ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੇ ਨੇ ।

0 Comments
0

You may also like