10 ਈਅਰ ਚੈਲੇਂਜ 'ਚ ਸਚਿਨ ਆਹੁਜਾ ਨੇ ਬਾਲੀਵੁੱਡ ਦੇ ਸਿਤਾਰਿਆਂ ਨੂੰ ਛੱਡਿਆ ਪਿੱਛੇ 

Written by  Rupinder Kaler   |  January 16th 2019 05:27 PM  |  Updated: January 16th 2019 05:27 PM

10 ਈਅਰ ਚੈਲੇਂਜ 'ਚ ਸਚਿਨ ਆਹੁਜਾ ਨੇ ਬਾਲੀਵੁੱਡ ਦੇ ਸਿਤਾਰਿਆਂ ਨੂੰ ਛੱਡਿਆ ਪਿੱਛੇ 

ਏਨੀਂ ਦਿਨੀਂ ਸੋਸ਼ਲ ਮੀਡੀਆ ਤੇ #10yearchallenge ਕਾਫੀ ਟ੍ਰੇਂਡ ਵਿੱਚ ਚੱਲ ਰਿਹਾ ਹੈ । ਇਸ ਸਭ ਦੇ ਚਲਦੇ ਹਾਲੀਵੁੱਡ ਅਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ ਤੇ ਦਸ ਸਾਲ ਪੁਰਾਣੀ ਅਤੇ ਹੁਣ ਦੀ ਲੈਟੇਸਟ ਤਸਵੀਰ ਦਾ ਕਲਾਜ ਬਣਾ ਕੇ ਸ਼ੇਅਰ ਕਰ ਰਹੇ ਹਨ । ਬਾਲੀਵੁੱਡ ਵਿੱਚ ਹੁਣ ਤੱਕ ਬਿਪਾਸ਼ਾ ਬਾਸੁ, ਸੋਨਮ ਕਪੂਰ ਅਤੇ ਗੁਲ ਪਨਾਗ ਨੇ ਇਹ ਚੈਲੇਂਜ ਪੂਰਾ ਕੀਤਾ ਹੈ ।

10-Year Challenge 10-Year Challenge

ਜੇਕਰ ਪਾਲੀਵੁੱਡ ਅਤੇ ਪੰਜਾਬੀ ਸੰਗੀਤ ਜਗਤ ਦੀ ਗੱਲ ਕੀਤੀ ਜਾਵੇ ਤਾਂ ਇਸ ਚੈਲੇਂਜ ਦੀ ਸ਼ੁਰੂਆਤ ਮਸ਼ਹੂਰ ਮਿਊਜ਼ਿਕ ਕੰਪੋਜ਼ਰ ਅਤੇ ਮਿਊਜ਼ਿਕ ਪ੍ਰੋਡਿਊਸਰ ਸਚਿਨ ਆਹੁਜਾ ਨੇ ਕੀਤੀ ਹੈ । ਉਹਨਾਂ ਨੇ ਵੀ ਆਪਣੇ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ।ਇਹਨਾਂ ਤਸਵੀਰਾਂ ਵਿੱਚ ਉਹਨਾਂ ਦੀ ਲੈਟੇਸਟ ਤਸਵੀਰ ਅਤੇ 10 ਸਾਲ ਪੁਰਾਣੀ ਤਸਵੀਰ ਦਿਖਾਈ ਗਈ ਹੈ ।

https://www.instagram.com/p/BsrZHBjBbP5/?utm_source=ig_share_sheet&igshid=oy3nnzbe1wkg

ਇਹਨਾਂ ਤਸਵੀਰਾਂ ਨੂੰ ਦੇਖ ਕੇ ਸਾਫ ਜ਼ਾਹਿਰ ਹੁੰਦਾ ਹੈ ਕਿ ਸਚਿਨ ਆਹੁਜਾ ਨੇ ਪਿਛਲੇ 10 ਸਾਲਾਂ ਵਿੱਚ ਕਾਫੀ ਵੱਡਾ ਚੈਲੇਂਜ ਪੂਰਾ ਕੀਤਾ ਹੈ ।ਉਹਨਾਂ ਨੇ ਪਿਛਲੇ 10 ਸਾਲਾਂ ਵਿੱਚ ਕਾਫੀ ਵਜ਼ਨ ਘਟਾਇਆ ਹੈ । ਵਜ਼ਨ ਘਟਣ ਨਾਲ ਉਹਨਾਂ ਦੀ ਲੁੱਕ ਵੀ ਕਾਫੀ ਬਦਲ ਗਈ ਹੈ । ਜੇਕਰ ਦੇਖਿਆ ਜਾਵੇ ਤਾਂ ਸਚਿਨ ਆਹੁਜਾ ਦਾ ਇਹ ਚੈਲੇਂਜ ਸਭ ਤੋਂ ਵੱਡਾ ਚੈਲੇਂਜ ਸੀ ਕਿਉਂਕਿ ਕਿਸੇ ਲਈ ਏਨਾਂ ਵਜ਼ਨ ਘਟਾਉਣਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ ।

https://www.instagram.com/p/BsrZHBjBbP5/?utm_source=ig_share_sheet&igshid=oy3nnzbe1wkg

ਸਚਿਨ ਆਹੁਜਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਹੁਣ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦੇ ਚੁੱਕੇ ਹਨ । ਮੌਜੂਦਾ ਸਮੇਂ ਵਿੱਚ ਸਚਿਨ ਆਹੁਜਾ ਪੀਟੀਸੀ ਪੰਜਾਬੀ ਦੇ ਟੈਲੇਂਟ ਹੰਟ ਸ਼ੋਅ ਵਾਇਸ ਆਫ ਪੰਜਾਬ ਸੀਜ਼ਨ-9 ਵਿੱਚ ਜੱਜ ਦੇ ਤੌਰ ਤੇ ਆ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network