Advertisment

ਸੈਫ਼ ਅਲੀ ਖ਼ਾਨ ਨੇ ਇੰਝ ਪਹੁੰਚਾਈ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ,ਮਨਜਿੰਦਰ ਸਿੰਘ ਸਿਰਸਾ ਨੇ ਜਤਾਇਆ ਇਤਰਾਜ਼

author-image
By Shaminder
New Update
ਸੈਫ਼ ਅਲੀ ਖ਼ਾਨ ਨੇ ਇੰਝ ਪਹੁੰਚਾਈ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ,ਮਨਜਿੰਦਰ ਸਿੰਘ ਸਿਰਸਾ ਨੇ ਜਤਾਇਆ ਇਤਰਾਜ਼
Advertisment
ਸੈਫ਼ ਅਲੀ ਖ਼ਾਨ ਦੀ ਚਰਚਿਤ ਵੈੱਬ ਸੀਰੀਜ਼ ਵਿਵਾਦਾਂ 'ਚ ਆ ਗਈ ਹੈ । ਇਸ ਵੈੱਬ ਸੀਰੀਜ਼ 'ਚ ਸੈਫ਼ ਅਲੀ ਖ਼ਾਨ,ਨਵਾਜ਼ੁਦੀਨ ਸਦੀਕੀ,ਸੁਰਵੀਨ ਚਾਵਲਾ ਸਣੇ ਕਈ ਅਦਾਕਾਰ ਕੰਮ ਕਰ ਰਹੇ ਹਨ । ਪਰ ਇਸ ਵੈੱਬ ਸੀਰੀਜ਼ 'ਚ ਸੈਫ਼ ਅਲੀ ਖ਼ਾਨ ਦੇ ਵੱਲੋਂ ਨਿਭਾਏ ਜਾ ਰਹੇ ਕਿਰਦਾਰ 'ਤੇ ਵਿਵਾਦ ਖੜਾ ਹੋ ਚੁੱਕਿਆ ਹੈ । ਜਿਸ ਦੀ ਕਿ ਮਨਜਿੰਦਰ ਸਿੰਘ ਸਿਰਸਾ ਨੇ ਕਰੜੀ ਅਲੋਚਨਾ ਕੀਤੀ ਹੈ । ਹੋਰ ਵੇਖੋ :ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਗੀਤ ਅੱਜ ਵੀ ਹੈ ਸੁਪਰਹਿੱਟ,ਵੇਖੋ ਬੋਹੀਮੀਆ,ਅਮਰ ਨੂਰੀ ‘ਤੇ ਹੋਰ ਕਲਾਕਾਰਾਂ ਨੇ ਕਿਵੇਂ ਪਾਇਆ ਇਸ ਗੀਤ ‘ਤੇ ਭੰਗੜਾ,ਵੇਖੋ ਵੀਡੀਓ https://twitter.com/mssirsa/status/1163513723153051650 ਇਸ ਸੀਰੀਜ 'ਚ ਸੈਫ਼ ਇੱਕ ਸਿੱਖ ਦਾ ਕਿਰਦਾਰ ਨਿਭਾਅ ਰਹੇ ਨੇ ਅਤੇ ਇਸ ਸੀਰੀਜ਼ 'ਚ ਇੱਕ ਜਗ੍ਹਾ 'ਤੇ ਸੈਫ਼ ਐਕਟਿੰਗ ਕਰਦੇ ਹੋਏ ਆਪਣਾ ਕੜਾ ਲਾਹ ਕੇ ਸੁੱਟ ਦਿੰਦੇ ਨੇ । broadway broadway ਮਨਜਿੰਦਰ ਸਿੰਘ ਸਿਰਸਾ ਨੇ ਇਸ 'ਤੇ ਕਰੜਾ ਇਤਰਾਜ਼ ਜਤਾਉਂਦਿਆਂ ਕਿਹਾ ਕਿ ਇਸ ਸੀਨ ਨੂੰ ਇਸ ਸੀਰੀਜ਼ 'ਚ ਤੁਰੰਤ ਹਟਾਇਆ ਜਾਵੇ ਨਹੀਂ ਤਾਂ ਅਕਾਲੀ ਦਲ ਇਸ ਤੇ ਕਨੂੰਨੀ ਕਾਰਵਾਈ ਕਰੇਗਾ । ਉਨ੍ਹਾਂ ਕਿਹਾ ਕਿ ਸਿੱਖ ਧਰਮ 'ਚ ਕੜਾ ਪਾਉਣਾ ਇੱਕ ਧਾਰਮਿਕ ਪ੍ਰੰਪਰਾ ਹੈ ਅਤੇ ਇਸ ਨੂੰ ਲਾਹ ਕੇ ਸੁੱਟਣਾ ਕੜੇ ਦਾ ਅਪਮਾਨ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment