ਮਾਂ ਖੇਡ ਕਬੱਡੀ ਦਾ ਇੱਕ ਹੋਰ ਲਾਲ ਗੁਆਚਿਆ, ਬਿੱਟੂ ਦੁਗਾਲ ਦੀ ਮੌਤ ਨਾਲ ਕਬੱਡੀ ਜਗਤ ਤੇ ਪੰਜਾਬੀ ਇੰਡਸਟਰੀ ‘ਚ ਵੀ ਸੋਗ ਦੀ ਲਹਿਰ By Lajwinder kaur 13 May 2019 | Updated On 13 May 2019 10:30 IST in Punjabi Buzz New Update Advertisment ਪੰਜਾਬ ਦੀ ਹਰਮਨ ਪਿਆਰੀ ਖੇਡ ਕਬੱਡੀ ਜਿਸ ਨੂੰ ਲੈ ਕੇ ਪੰਜਾਬੀ ਇੰਡਸਟਰੀ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ। ਪਰ ਇਸ ਵਾਰ ਕਬੱਡੀ ਪ੍ਰੇਮੀਆਂ ਲਈ ਬਹੁਤ ਹੀ ਬੁਰੀ ਖ਼ਬਰ ਸਾਹਮਣੇ ਆਈ ਹੈ। ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਕਬੱਡੀ ਖਿਡਾਰੀ ਬਿੱਟੂ ਦੁਗਾਲ ਜੋ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਇਸ ਖ਼ਬਰ ਤੋਂ ਬਾਅਦ ਪਰਿਵਾਰ ਤੇ ਕਬੱਡੀ ਜਗਤ ਦੇ ਨਾਲ ਪੰਜਾਬੀ ਇੰਡਸਟਰੀ ‘ਚ ਵੀ ਸੋਗ ਦੀ ਲਹਿਰ ਛਾ ਗਈ ਹੈ। View this post on Instagram ਕਬੱਡੀ ਜਗਤ ਲਈ ਬਹੁਤ ਹੀ ਮਾੜੀ ਖਬਰ ਸਾਡਾ ਵੀਰ ਬਿੱਟੂ ਦੁਗਾਲ ਇਸ ਦੁਨੀਆ ਵਿੱਚ ਨਹੀਂ ਰਿਹਾ ਕਦੇ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਕਬੱਡੀ ਜਗਤ ਨੂੰ ਵਾਹਿਗੁਰੂ ਵੀਰ ਦੀ ਆਤਮਾਂ ਨੂੰ ਸ਼ਾਂਤੀ ਬਖਸ਼ੇ ??? ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਪਰਮਾਤਮਾ ਪਰ ਹਮੇਸ਼ਾਂ ਸਾਡੇ ਦਿਲਾਂ ਵਿੱਚ ਰਹੇਗਾ ਸਾਡਾ ਵੀਰ ?? A post shared by Money Aujla (@moneyaujla) on May 12, 2019 at 7:15pm PDT Advertisment ਦੱਸ ਦਏਈ ਪਿਛਲੇ ਮਹੀਨੇ ਉਨ੍ਹਾਂ ਦੀ ਦਿਮਾਗ ਦੀ ਨਾੜੀ ਫਟ ਜਾਣ ਕਾਰਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਸਨ। ਜ਼ਿੰਦਗੀ ਦੀ ਜੰਗ ਨਾ ਜਿੱਤ ਪਾਏ ਤੇ ਬੀਤੇ ਦਿਨ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਿਹਾਂਤ ਹੋ ਗਿਆ। ਬਿੱਟੂ ਦਾ ਅਸਲ ਨਾਂ ਨਰਿੰਦਰ ਰਾਮ ਸੀ ਪਰ ਕਬੱਡੀ ਖਿਡਾਰੀ ਵਜੋਂ ‘ਬਿੱਟੂ ਦੁਗਾਲ’ ਦੇ ਨਾਂ ਨਾਲ ਜਾਣੇ ਜਾਂਦੇ ਸਨ। ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਮਨੀ ਔਜਲਾ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਸ਼ੇਅਰ ਕਰਕੇ ਦੁੱਖ ਪਰਗਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ, ‘ਕਬੱਡੀ ਜਗਤ ਲਈ ਬਹੁਤ ਹੀ ਮਾੜੀ ਖ਼ਬਰ ਸਾਡਾ ਵੀਰ ਬਿੱਟੂ ਦੁਗਾਲ ਇਸ ਦੁਨੀਆ ਵਿੱਚ ਨਹੀਂ ਰਿਹਾ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਕਬੱਡੀ ਜਗਤ ਨੂੰ ਵਾਹਿਗੁਰੂ ਵੀਰ ਦੀ ਆਤਮਾਂ ਨੂੰ ਸ਼ਾਂਤੀ ਬਖਸ਼ੇ.. ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਪਰਮਾਤਮਾ ... ਪਰ ਹਮੇਸ਼ਾਂ ਸਾਡੇ ਦਿਲਾਂ ਵਿੱਚ ਰਹੇਗਾ ਸਾਡਾ ਵੀਰ’ View this post on Instagram Today we lose another superstar with pain in my heart RIP bittu dugal ? heart goes out to his family #babyson ? #amazing #player #also A post shared by Benny Singh Dhaliwal (@bennysinghdhaliwal) on May 12, 2019 at 12:35pm PDT ਇਸ ਤੋਂ ਇਲਾਵਾ ਗੀਤਕਾਰ ਬੈਨੀ ਸਿੰਘ ਧਾਲੀਵਾਲ ਨੇ ਆਪਣੇ ਸੋਸ਼ਲ ਅਕਾਉਂਟ ਤੇ ਬਿੱਟੂ ਦੁਗਾਲ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਚ ਲਿਖਿਆ ਹੈ, ‘Today we lose another superstar with pain in my heart RIP bittu dugal.. heart goes out to his family’। ਪੰਜਾਬ ਦੇ ਦਿੱਗਜ ਕਬੱਡੀ ਖਿਡਾਰੀ ਨਰਿੰਦਰ ਰਾਮ ਉਰਫ਼ ਬਿੱਟੂ ਦੁਗਾਲ ਦੀ ਮੌਤ ਪੰਜਾਬੀ ਖੇਡ ਕਬੱਡੀ ‘ਚ ਨਾ ਪੂਰਾ ਹੋਣ ਵਾਲਾ ਘਾਟਾ ਹੈ। #money-aujla #bittu-dugal-news #benny-singh-dhaliwal #kabbadi Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article