‘ਸੜਕ-2’ ਦਾ ਟ੍ਰੇਲਰ ਹੋਇਆ ਰਿਲੀਜ਼, ਟ੍ਰੇਲਰ ‘ਚ ਹਰ ਪਾਸੇ ਸੰਜੇ ਦੱਤ ਛਾਏ

written by Shaminder | August 12, 2020

ਮਹੇਸ਼ ਭੱਟ ਦੀ ਫ਼ਿਲਮ ‘ਸੜਕ-2’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਟ੍ਰੇਲਰ ‘ਚ ਸੰਜੇ ਦੱਤ ਛਾਏ ਹੋਏ ਹਨ । 12 ਅਗਸਤ ਨੂੰ ਜਿਉਂ ਹੀ ਸੰਜੇ ਦੱਤ ਨੂੰ ਫੇਫੜਿਆਂ ਦੇ ਕੈਂਸਰ ਦੀ ਖ਼ਬਰ ਆਈ ਤਾਂ ਉਸੇ ਮੌਕੇ ਨੂੰ ਭੁਨਾਉਂਦੇ ਹੋਏ ਮਹੇਸ਼ ਭੱਟ ਨੇ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ । ਪਰ ਪਹਿਲਾਂ ਹੀ ਨੈਪੋਟਿਜ਼ਮ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਮਹੇਸ਼ ਭੱਟ ਵਿਰੋਧੀਆਂ ਦੇ ਨਿਸ਼ਾਨੇ ‘ਤੇ ਸਨ।

ਅਜਿਹੇ ‘ਚ ਫ਼ਿਲਮ ਦੀ ਕਹਾਣੀ ਅਤੇ ਟ੍ਰੇਲਰ ਸਾਹਮਣੇ ਆਉਣ ਤੋਂ ਬਾਅਦ ਹਿੰਦੂ ਸਮਰਥਕ ਨਰਾਜ਼ ਹੋ ਗਏ ਹਨ ਅਤੇ ਇਸ ਫ਼ਿਲਮ ਦਾ ਬਹਿਸ਼ਕਾਰ ਕਰਨ ਦੀ ਮੰਗ ਕਰ ਰਹੇ ਹਨ।ਦੂਜਾ ਕਾਰਨ ਹਿੰਦੂਵਾਦੀਆਂ ਦੇ ਨਰਾਜ਼ ਹੋਣ ਦਾ ਇਹ ਹੈ ਕਿ ਵਿਲੇਨ ਦੇ ਤੌਰ ‘ਤੇ ਇੱਕ ਬਾਬੇ ਦਾ ਆਸ਼ਰਮ ਵਿਖਾਇਆ ਗਿਆ ਹੈ ।ਮਕਰੰਦ ਦੇਸ਼ਪਾਂਡੇ ਇਸ ਫ਼ਿਲਮ ‘ਚ ਵਿਲੇਨ ਦੇ ਤੌਰ ‘ਤੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦਾ ਆਸ਼ਰਮ ਅਤੇ ਚੇਲੇ ਗੰਦੇ ਕੰਮਾਂ ‘ਚ ਲੱਗੇ ਹੋਏ ਨਜ਼ਰ ਆ ਰਹੇ ਹਨ ।ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ 90 ਦੇ ਦਹਾਕੇ ‘ਚ ਸੜਕ ਫ਼ਿਲਮ ਆਈ ਸੀ, ਜੋ ਕਿ ਆਪਣੇ ਗਾਣਿਆਂ ਕਰਕੇ ਕਾਫੀ ਪਸੰਦ ਕੀਤੀ ਗਈ ਸੀ ।

You may also like