ਦੁਨੀਆ ਦਾ ਸਭ ਤੋਂ ਵੱਧ ਡਿਸਲਾਈਕ ਪਾਉਣ ਵਾਲਾ ਵੀਡੀਓ ਬਣਿਆ ‘ਸੜਕ-2’ ਦਾ ਟਰੇਲਰ By Rupinder Kaler 17 Aug 2020 | Updated On 17 Aug 2020 14:40 IST in Punjabi Buzz Celebrities Special New Update Advertisment ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਪੱਖਪਾਤ ਦਾ ਮੁੱਦਾ ਕਾਫੀ ਗਰਮਾਇਆ ਹੋਇਆ ਹੈ । ਲੋਕ ਗੁੱਸੇ ਨਾਲ ਭਰੇ ਹੋਏ ਹਨ, ਤੇ ਇਹ ਗੁੱਸਾ ਆਲੀਆ ਭੱਟ ਦੀ ਫ਼ਿਲਮ ਸੜਕ-2 ਦੇ ਟਰੇਲਰ ਤੇ ਫੁੱਟ ਰਿਹਾ ਹੈ । 12 ਅਗਸਤ ਨੂੰ ਰਿਲੀਜ਼ ਕੀਤਾ ਇਹ ਟਰੇਲਰ ਕਾਫੀ ਟਰੋਲ ਹੋ ਰਿਹਾ ਹੈ । ਇਸ ਨੂੰ ਯੂਟਿਊਬ ਤੇ ਲਗਾਤਾਰ ਡਿਸਲਾਈਕ ਮਿਲ ਰਹੇ ਹਨ । ਸੜਕ-2 ਦਾ ਟਰੇਲਰ ਦੁਨੀਆ ਦੀ ਸਭ ਤੋਂ ਵੱਧ ਡਿਸਲਾਈਕ ਪਾਉਣ ਵਾਲਾ ਵੀਡੀਓ ਬਣ ਗਿਆ ਹੈ । ਫ਼ਿਲਮ ਦੇ ਟਰੇਲਰ ਨੂੰ ਹੁਣ ਤੱਕ 11 ਮਿਲੀਅਨ ਤੋਂ ਜ਼ਿਆਦਾ ਡਿਸਲਾਈਕ ਮਿਲ ਚੁੱਕੇ ਹਨ ਜਦੋਂ ਕਿ ਇਸ ਨੂੰ ਸਿਰਫ 6 ਲੱਖ ਦੇ ਕਰੀਬ ਲਾਈਕ ਮਿਲੇ ਹਨ । ਵਿਕੀਪੀਡੀਆ ਮੁਤਾਬਿਕ ਨਾਪਸੰਦ ਕੀਤੇ ਗਏ ਵੀਡੀਓ ਵਿੱਚੋਂ ਜਸਟਿਨ ਬੀਬਰ ਦਾ ਗਾਣਾ ‘ਬੇਬੀ’ ਹੈ ਗਾਣੇ ਨੂੰ 11.59 ਮਿਲੀਅਨ ਡਿਸਲਾਈਕ ਮਿਲ ਚੁੱਕੇ ਹਨ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਮਹੇਸ਼ ਭੱਟ ਦੀ ਇਸ ਫ਼ਿਲਮ ਵਿੱਚ ਉਹਨਾਂ ਦੀਆਂ ਦੋਵੇਂ ਬੇਟੀਆਂ ਪੂਜਾ ਭੱਟ ਤੇ ਆਲੀਆ ਭੱਟ ਹਨ ਤੇ ਇਸ ਦੇ ਨਾਲ ਹੀ ਸੰਜੇ ਦੱਤ ਤੇ ਅਦਿਤਯਾ ਰਾਏ ਕਪੂਰ ਹਨ । #sadak-2 Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article