Advertisment

ਬਾਲੀਵੁੱਡ ਦੇ ਦੋ ਵੱਡੇ ਗੀਤਕਾਰ ਸਾਹਿਰ ਲੁਧਿਆਣਵੀ ਦੇ ਰਹੇ ਹਨ ਚੇਲੇ, ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ 

author-image
By Rupinder Kaler
New Update
ਬਾਲੀਵੁੱਡ ਦੇ ਦੋ ਵੱਡੇ ਗੀਤਕਾਰ ਸਾਹਿਰ ਲੁਧਿਆਣਵੀ ਦੇ ਰਹੇ ਹਨ ਚੇਲੇ, ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ 
Advertisment
ਉਰਦੂ ਸ਼ਾਇਰੀ ਅਤੇ ਫ਼ਿਲਮੀ ਗਾਣਿਆਂ ਨੂੰ ਵੱਖਰੇ ਮੁਕਾਮ ਤੇ ਲੈ ਕੇ ਜਾਣ ਵਾਲੇ ਸਾਹਿਰ ਲੁਧਿਆਣਵੀ ਦਾ ਅੱਜ ਜਨਮ ਦਿਨ ਹੈ । ਉਹਨਾਂ ਦਾ ਜਨਮ 8 ਮਾਰਚ ਸਾਲ 1921 ਨੂੰ ਹੋਇਆ ਸੀ । ਸਾਹਿਰ ਲੁਧਿਆਣਵੀ ਉਹਨਾਂ ਸਤਾਰਿਆਂ ਵਿੱਚੋਂ ਇੱਕ ਹਨ ਜਿੰਨਾਂ ਦੀ ਚਮਕ ਅੱਜ ਵੀ ਬਰਕਰਾਰ ਹੈ । ਸਾਹਿਰ ਦੇ ਬਚਪਨ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਸਨ । ਜਿਨ੍ਹਾਂ ਨੇ ਉਹਨਾਂ ਨੂੰ ਬਚਪਨ ਵਿੱਚ ਹੀ ਵੱਡਾ ਕਰ ਦਿੱਤਾ ਸੀ । ਸਾਹਿਰ ਨੂੰ ਬਚਪਨ ਵਿੱਚ ਕਦੇ ਵੀ ਪਿਤਾ ਦਾ ਪਿਆਰ ਨਸੀਬ ਨਹੀਂ ਹੋਇਆ ਕਿਉਂਕਿ ਸਾਹਿਰ ਨਾਲ ਉਹਨਾਂ ਦੇ ਪਿਤਾ ਦਾ ਕੋਈ ਲਗਾਅ ਨਹੀਂ ਸੀ । ਇੱਥਂੋ ਤੱਕ ਕਿ ਸਾਹਿਰ ਦੀ ਮਾਂ ਨਾਲ ਵੀ ਉਹਨਾਂ ਦੇ ਪਿਤਾ ਦੇ ਸਬੰਧ ਕੁਝ ਠੀਕ ਨਹੀਂ ਸਨ । ਸਾਹਿਰ ਨੇ 13 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਖਿਲਾਫ ਗਵਾਹੀ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੇ ਸਾਹਿਰ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀ । ਸਾਹਿਰ ਬਾਰੇ ਗੁਲਜ਼ਾਰ ਲਿਖਦੇ ਹਨ ਕਿ ਉਹ ਗਾਣੇ ਲਿਖਦੇ ਸਮੇਂ ਉਸ ਵਿੱਚ ਪੂਰੀ ਤਰ੍ਹਾਂ ਡੁੱਬ ਜਾਂਦੇ ਸਨ । ਉਹ ਆਪਣੇ ਗਾਣਿਆਂ ਵਿੱਚ ਹਿੰਦੀ ਦੇ ਨਾਲ-ਨਾਲ ਉਰਦੂ ਦਾ ਜ਼ਬਰਦਸਤ ਤਾਲਮੇਲ ਬਿਠਾਉਂਦੇ ਸਨ । ਇੱਥੇ ਹੀ ਬਸ ਨਹੀਂ ਸਾਹਿਰ ਨੇ ਉਰਦੂ ਦੀ ਵਰਤੋ ਨਾਲ ਇਸ ਤਰ੍ਹਾਂ ਦੇ ਗੀਤ ਘੜੇ ਸਨ ਜਿਹੜੇ ਅੱਜ ਵੀ ਸੰਗੀਤ ਦੀ ਦੁਨੀਆ ਵਿੱਚ ਮੀਲ ਪੱਥਰ ਹਨ ।
Advertisment
javed-akhtar javed-akhtar ਜਾਵੇਦ ਅਖਤਰ ਤੇ ਗੁਲਜ਼ਾਰ ਸਾਹਿਰ ਦੇ ਸ਼ਗਿਰਦ ਰਹੇ ਹਨ । ਸਾਹਿਰ ਤੇ ਜਾਵੇਦ ਦਾ ਬਹੁਤ ਹੀ ਕਰੀਬੀ ਰਿਸ਼ਤਾ ਰਿਹਾ ਹੈ । ਜਾਵੇਦ ਜਦੋਂ ਆਪਣੇ ਪਿਤਾ ਦੇ ਨਾਲ ਰੁਸ ਜਾਂਦੇ ਸਨ ਤਾਂ ਉਹ ਸਾਹਿਰ ਦੇ ਕੋਲ ਚਲੇ ਜਾਂਦੇ ਸਨ । ਸਾਹਿਰ ਉਹਨਾਂ ਦੀ ਸ਼ਕਲ ਦੇਖਕੇ ਹੀ ਦੱਸ ਦਿੰਦੇ ਸਨ ਕਿ ਜਾਵੇਦ ਆਪਣੇ ਪਿਤਾ ਨਾਲ ਲੜ ਕੇ ਆਇਆ ਹੈ । Sahir-Ludhianvi-With-Amrita-Pritam Sahir-Ludhianvi-With-Amrita-Pritam ਸਾਹਿਰ ਲੁਧਿਆਣਵੀ ਤੇ ਅੰਮ੍ਰਿਤਾ ਪ੍ਰੀਤਮ ਦੇ ਕਿੱਸੇ ਲੋਕ ਅੱਜ ਵੀ ਯਾਦ ਕਰਦੇ ਹਨ ।ਸਾਹਿਰ ਲੁਧਿਆਣਵੀ ਤੇ ਸਾਹਿਤ ਦਾ ਬੜਾ ਗੁੜਾ ਨਾਤਾ ਰਿਹਾ ਹੈ । ਇਸੇ ਲਈ ਅੰਮ੍ਰਿਤਾ ਪ੍ਰੀਤਮ ਤੇ ਸਾਹਿਰ ਦੇ ਕਿੱਸੇ ਹਰ ਕੋਈ ਜਾਣਦਾ ਹੈ ।ਅੰਮ੍ਰਿਤਾ ਪ੍ਰੀਤਮ ਨੇ ਆਪਣੀ ਆਤਮ ਕਥਾ ਵਿੱਚ ਲਿਖਿਆ ਹੈ ਕਿ ਉਹ ਸਾਹਿਰ ਦੀਆਂ ਸਿਰਗਟਾਂ ਦੇ ਬੱਟ ਨੂੰ ਮੂੰਹ ਵਿੱਚ ਪਾ ਕੇ ਕਈ ਘੰਟੇ ਬੈਠੀ ਰਹਿੰਦੀ ਸੀ । ਇਸ ਤਰ੍ਹਾਂ ਕਰਨ ਨਾਲ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਉਹ ਸਾਹਿਰ ਦੇ ਕੋਲ ਹੀ ਬੈਠੀ ਹੋਈ ਹੈ । ਇਸੇ ਕਰਕੇ ਹੀ ਅੰਮ੍ਰਿਤਾ ਪ੍ਰੀਤਮ ਨੂੰ ਸਿਰਗੇਟ ਪੀਣ ਦੀ ਆਦਤ ਪਈ ਸੀ । ਅੰਮ੍ਰਿਤਾ ਸਾਹਿਰ ਦੀ ਮੁਹੱਬਤ ਵਿੱਚ ਇਸ ਕਦਰ ਪਾਗਲ ਸੀ ਕਿ ਉਹ ਇਮਰੋਜ਼ ਦੇ ਸਕੂਟਰ ਦੇ ਪਿੱਛੇ ਬੈਠ ਕੇ ਵੀ ਉਸ ਦੀ ਪਿੱਠ ਤੇ ਆਪਣੀ ਉਗਲੀ ਨਾਲ ਸਾਹਿਰ ਦਾ ਨਾਂ ਲਿਖਦੀ ਸੀ । ਅੰਮ੍ਰਿਤਾ ਨੇ ਆਪਣੀ ਆਤਮ ਕਥਾ ਵਿੱਚ ਲਿਖਿਆ ਹੈ ਕਿ ਸਾਹਿਰ ਤੋਂ ਦੂਰ ਹੋਣ ਤੋਂ ਬਾਅਦ, ਇੱਕ ਸਾਲ ਤੱਕ ਉਸ ਨੇ ਸਿਰਫ ਉਦਾਸ ਕਵਿਤਾਵਾਂ ਦੀ ਰਚਨਾ ਕੀਤੀ ਸੀ । sahir ludhianvi sahir ludhianvi ਸਾਹਿਰ ਉਹ ਪਹਿਲੇ ਗੀਤਕਾਰ ਸਨ ਜਿੰਨਾਂ ਨੂੰ ਆਪਣੇ ਗੀਤਾਂ ਲਈ ਰਿਆਲਟੀ ਮਿਲਦੀ ਸੀ । ਸਾਹਿਰ ਦੇ ਯਤਨਾਂ ਨਾਲ ਹੀ ਆਲ ਇੰਡੀਆ ਰੇਡੀਓ ਤੇ ਗਾਇਕ ਦੇ ਨਾਲ-ਨਾਲ ਗੀਤਕਾਰ ਦਾ ਨਾਂ ਲਿਆ ਜਾਣ ਲੱਗਾ ਸੀ । ਇਸ ਤੋਂ ਪਹਿਲਾਂ ਸਿਰਫ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਦਾ ਨਾਂ ਹੀ ਲਿਆ ਜਾਂਦਾ ਸੀ ।
#sahir-ludhianvi
Advertisment

Stay updated with the latest news headlines.

Follow us:
Advertisment
Advertisment
Latest Stories
Advertisment