ਬਾਲੀਵੁੱਡ ਦੇ ਦੋ ਵੱਡੇ ਗੀਤਕਾਰ ਸਾਹਿਰ ਲੁਧਿਆਣਵੀ ਦੇ ਰਹੇ ਹਨ ਚੇਲੇ, ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ 

Written by  Rupinder Kaler   |  March 08th 2019 11:13 AM  |  Updated: March 08th 2019 12:59 PM

ਬਾਲੀਵੁੱਡ ਦੇ ਦੋ ਵੱਡੇ ਗੀਤਕਾਰ ਸਾਹਿਰ ਲੁਧਿਆਣਵੀ ਦੇ ਰਹੇ ਹਨ ਚੇਲੇ, ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ 

ਉਰਦੂ ਸ਼ਾਇਰੀ ਅਤੇ ਫ਼ਿਲਮੀ ਗਾਣਿਆਂ ਨੂੰ ਵੱਖਰੇ ਮੁਕਾਮ ਤੇ ਲੈ ਕੇ ਜਾਣ ਵਾਲੇ ਸਾਹਿਰ ਲੁਧਿਆਣਵੀ ਦਾ ਅੱਜ ਜਨਮ ਦਿਨ ਹੈ । ਉਹਨਾਂ ਦਾ ਜਨਮ 8 ਮਾਰਚ ਸਾਲ 1921 ਨੂੰ ਹੋਇਆ ਸੀ । ਸਾਹਿਰ ਲੁਧਿਆਣਵੀ ਉਹਨਾਂ ਸਤਾਰਿਆਂ ਵਿੱਚੋਂ ਇੱਕ ਹਨ ਜਿੰਨਾਂ ਦੀ ਚਮਕ ਅੱਜ ਵੀ ਬਰਕਰਾਰ ਹੈ । ਸਾਹਿਰ ਦੇ ਬਚਪਨ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਸਨ । ਜਿਨ੍ਹਾਂ ਨੇ ਉਹਨਾਂ ਨੂੰ ਬਚਪਨ ਵਿੱਚ ਹੀ ਵੱਡਾ ਕਰ ਦਿੱਤਾ ਸੀ । ਸਾਹਿਰ ਨੂੰ ਬਚਪਨ ਵਿੱਚ ਕਦੇ ਵੀ ਪਿਤਾ ਦਾ ਪਿਆਰ ਨਸੀਬ ਨਹੀਂ ਹੋਇਆ ਕਿਉਂਕਿ ਸਾਹਿਰ ਨਾਲ ਉਹਨਾਂ ਦੇ ਪਿਤਾ ਦਾ ਕੋਈ ਲਗਾਅ ਨਹੀਂ ਸੀ । ਇੱਥਂੋ ਤੱਕ ਕਿ ਸਾਹਿਰ ਦੀ ਮਾਂ ਨਾਲ ਵੀ ਉਹਨਾਂ ਦੇ ਪਿਤਾ ਦੇ ਸਬੰਧ ਕੁਝ ਠੀਕ ਨਹੀਂ ਸਨ ।

https://www.youtube.com/watch?v=xX5019KmTok

ਸਾਹਿਰ ਨੇ 13 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਖਿਲਾਫ ਗਵਾਹੀ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੇ ਸਾਹਿਰ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀ । ਸਾਹਿਰ ਬਾਰੇ ਗੁਲਜ਼ਾਰ ਲਿਖਦੇ ਹਨ ਕਿ ਉਹ ਗਾਣੇ ਲਿਖਦੇ ਸਮੇਂ ਉਸ ਵਿੱਚ ਪੂਰੀ ਤਰ੍ਹਾਂ ਡੁੱਬ ਜਾਂਦੇ ਸਨ । ਉਹ ਆਪਣੇ ਗਾਣਿਆਂ ਵਿੱਚ ਹਿੰਦੀ ਦੇ ਨਾਲ-ਨਾਲ ਉਰਦੂ ਦਾ ਜ਼ਬਰਦਸਤ ਤਾਲਮੇਲ ਬਿਠਾਉਂਦੇ ਸਨ । ਇੱਥੇ ਹੀ ਬਸ ਨਹੀਂ ਸਾਹਿਰ ਨੇ ਉਰਦੂ ਦੀ ਵਰਤੋ ਨਾਲ ਇਸ ਤਰ੍ਹਾਂ ਦੇ ਗੀਤ ਘੜੇ ਸਨ ਜਿਹੜੇ ਅੱਜ ਵੀ ਸੰਗੀਤ ਦੀ ਦੁਨੀਆ ਵਿੱਚ ਮੀਲ ਪੱਥਰ ਹਨ ।

javed-akhtar javed-akhtar

ਜਾਵੇਦ ਅਖਤਰ ਤੇ ਗੁਲਜ਼ਾਰ ਸਾਹਿਰ ਦੇ ਸ਼ਗਿਰਦ ਰਹੇ ਹਨ । ਸਾਹਿਰ ਤੇ ਜਾਵੇਦ ਦਾ ਬਹੁਤ ਹੀ ਕਰੀਬੀ ਰਿਸ਼ਤਾ ਰਿਹਾ ਹੈ । ਜਾਵੇਦ ਜਦੋਂ ਆਪਣੇ ਪਿਤਾ ਦੇ ਨਾਲ ਰੁਸ ਜਾਂਦੇ ਸਨ ਤਾਂ ਉਹ ਸਾਹਿਰ ਦੇ ਕੋਲ ਚਲੇ ਜਾਂਦੇ ਸਨ । ਸਾਹਿਰ ਉਹਨਾਂ ਦੀ ਸ਼ਕਲ ਦੇਖਕੇ ਹੀ ਦੱਸ ਦਿੰਦੇ ਸਨ ਕਿ ਜਾਵੇਦ ਆਪਣੇ ਪਿਤਾ ਨਾਲ ਲੜ ਕੇ ਆਇਆ ਹੈ ।

Sahir-Ludhianvi-With-Amrita-Pritam Sahir-Ludhianvi-With-Amrita-Pritam

ਸਾਹਿਰ ਲੁਧਿਆਣਵੀ ਤੇ ਅੰਮ੍ਰਿਤਾ ਪ੍ਰੀਤਮ ਦੇ ਕਿੱਸੇ ਲੋਕ ਅੱਜ ਵੀ ਯਾਦ ਕਰਦੇ ਹਨ ।ਸਾਹਿਰ ਲੁਧਿਆਣਵੀ ਤੇ ਸਾਹਿਤ ਦਾ ਬੜਾ ਗੁੜਾ ਨਾਤਾ ਰਿਹਾ ਹੈ । ਇਸੇ ਲਈ ਅੰਮ੍ਰਿਤਾ ਪ੍ਰੀਤਮ ਤੇ ਸਾਹਿਰ ਦੇ ਕਿੱਸੇ ਹਰ ਕੋਈ ਜਾਣਦਾ ਹੈ ।ਅੰਮ੍ਰਿਤਾ ਪ੍ਰੀਤਮ ਨੇ ਆਪਣੀ ਆਤਮ ਕਥਾ ਵਿੱਚ ਲਿਖਿਆ ਹੈ ਕਿ ਉਹ ਸਾਹਿਰ ਦੀਆਂ ਸਿਰਗਟਾਂ ਦੇ ਬੱਟ ਨੂੰ ਮੂੰਹ ਵਿੱਚ ਪਾ ਕੇ ਕਈ ਘੰਟੇ ਬੈਠੀ ਰਹਿੰਦੀ ਸੀ । ਇਸ ਤਰ੍ਹਾਂ ਕਰਨ ਨਾਲ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਉਹ ਸਾਹਿਰ ਦੇ ਕੋਲ ਹੀ ਬੈਠੀ ਹੋਈ ਹੈ । ਇਸੇ ਕਰਕੇ ਹੀ ਅੰਮ੍ਰਿਤਾ ਪ੍ਰੀਤਮ ਨੂੰ ਸਿਰਗੇਟ ਪੀਣ ਦੀ ਆਦਤ ਪਈ ਸੀ ।

https://www.youtube.com/watch?v=PbTY_m5yZ0w

ਅੰਮ੍ਰਿਤਾ ਸਾਹਿਰ ਦੀ ਮੁਹੱਬਤ ਵਿੱਚ ਇਸ ਕਦਰ ਪਾਗਲ ਸੀ ਕਿ ਉਹ ਇਮਰੋਜ਼ ਦੇ ਸਕੂਟਰ ਦੇ ਪਿੱਛੇ ਬੈਠ ਕੇ ਵੀ ਉਸ ਦੀ ਪਿੱਠ ਤੇ ਆਪਣੀ ਉਗਲੀ ਨਾਲ ਸਾਹਿਰ ਦਾ ਨਾਂ ਲਿਖਦੀ ਸੀ । ਅੰਮ੍ਰਿਤਾ ਨੇ ਆਪਣੀ ਆਤਮ ਕਥਾ ਵਿੱਚ ਲਿਖਿਆ ਹੈ ਕਿ ਸਾਹਿਰ ਤੋਂ ਦੂਰ ਹੋਣ ਤੋਂ ਬਾਅਦ, ਇੱਕ ਸਾਲ ਤੱਕ ਉਸ ਨੇ ਸਿਰਫ ਉਦਾਸ ਕਵਿਤਾਵਾਂ ਦੀ ਰਚਨਾ ਕੀਤੀ ਸੀ ।

sahir ludhianvi sahir ludhianvi

ਸਾਹਿਰ ਉਹ ਪਹਿਲੇ ਗੀਤਕਾਰ ਸਨ ਜਿੰਨਾਂ ਨੂੰ ਆਪਣੇ ਗੀਤਾਂ ਲਈ ਰਿਆਲਟੀ ਮਿਲਦੀ ਸੀ । ਸਾਹਿਰ ਦੇ ਯਤਨਾਂ ਨਾਲ ਹੀ ਆਲ ਇੰਡੀਆ ਰੇਡੀਓ ਤੇ ਗਾਇਕ ਦੇ ਨਾਲ-ਨਾਲ ਗੀਤਕਾਰ ਦਾ ਨਾਂ ਲਿਆ ਜਾਣ ਲੱਗਾ ਸੀ । ਇਸ ਤੋਂ ਪਹਿਲਾਂ ਸਿਰਫ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਦਾ ਨਾਂ ਹੀ ਲਿਆ ਜਾਂਦਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network