ਰੰਗ ਗੋਰਾ ਕਰਨ ਵਾਲੀ ਕਰੀਮ ਦੇ ਦੋ ਕਰੋੜ ਦੇ ਵਿਗਿਆਪਨ ਨੂੰ ਮਨਾ ਕਰ ਦਿੱਤਾ ਸੀ ਇਸ ਹੀਰੋਇਨ ਨੇ, ਇਹ ਸੀ ਵੱਡਾ ਕਾਰਨ  

written by Rupinder Kaler | May 21, 2019

ਤੁਸੀਂ ਟੀਵੀ ਸਕਰੀਨ ਤੇ ਚਾਰ ਹਫ਼ਤਿਆਂ ਵਿੱਚ ਗੋਰਾ ਬਨਾਉਣ ਵਾਲੀ ਕਰੀਮ ਦੇ ਕਈ ਇਸ਼ਤਿਹਾਰ ਦੇਖੇ ਹੋਣਗੇ । ਇਹਨਾਂ ਵਿਗਿਆਪਨਾਂ ਤੇ ਯਕੀਨ ਕਰਕੇ ਤੁਸੀਂ ਇਹਨਾਂ ਕਰੀਮਾਂ ਤੇ ਰੁਪਏ ਵੀ ਖਰਚੇ ਹੋਣਗੇ ਕਿਉਂਕਿ ਇਹਨਾਂ ਵਿਗਿਆਪਨਾਂ ਵਿੱਚ ਦਿਖਾਈ ਦੇਣ ਵਾਲੀਆਂ ਹੀਰੋਇਨਾਂ ਆਪਣੀ ਖ਼ੂਬਸੁਰਤੀ ਦਾ ਰਾਜ਼ ਇਨਾਂ ਕਰੀਮਾਂ ਨੂੰ ਹੀ ਦੱਸਦੀਆਂ ਹਨ । https://www.instagram.com/p/Bv9Gj0unf8s/ ਇਹ ਹੀਰੋਇਨਾਂ ਤੁਹਾਨੂੰ ਏਨੇ ਕੁ ਯਕੀਨ ਦਿਵਾ ਦਿੰਦੀਆਂ ਹਨ ਕਿ ਉਹਨਾਂ ਦੀਆਂ ਖੂਬਸੁਰਤੀ ਦਾ ਰਾਜ਼ ਇਹਨਾਂ ਕਰੀਮਾਂ ਵਿੱਚ ਹੀ ਕਿਤੇ ਛੁਪਿਆ ਹੋਇਆ ਹੈ । ਤੁਸੀਂ ਇਸ ਕਰੀਮ ਨੂੰ ਖਰੀਦਣ ਲਈ ਮਜ਼ਬੂਰ ਹੋ ਜਾਂਦੇ ਹੋ। ਇਸੇ ਕਰਕੇ ਭਾਰਤ ਵਿੱਚ ਗੋਰਾ ਬਨਾਉਣ ਵਾਲੀਆਂ ਕਰੀਮਾਂ ਦਾ ਬਿਜਨੈਸ 450 ਮਿਲੀਅਨ ਡਾਲਰ ਦਾ ਹੈ ਤੇ ਇਹ ਕਾਰੋਬਾਰ ਹਰ ਸਾਲ ਵੱਧਦਾ ਹੀ ਜਾ ਰਿਹਾ ਹੈ । https://www.instagram.com/p/BvB-lr1HiUs/ ਪਰ ਇਸ ਦੇ ਬਾਵਜੂਦ ਸਾਊਥ ਦੀ ਇੱਕ ਅਦਾਕਾਰਾ ਸਾਈ ਪੱਲਵੀ ਨੇ ਇੱਕ ਮਸ਼ਹੂਰ ਬਰੈਂਡ ਦੀ ਫੇਅਰਨੈੱਸ ਕਰੀਮ ਦਾ ਵਿਗਿਆਪਨ ਕਰਨ ਤੋਂ ਨਾਂਹ ਕਰ ਦਿੱਤੀ ਸੀ । ਖ਼ਬਰਾਂ ਦੀ ਮੰਨੀਏ ਤਾਂ ਇਹ ਵਿਗਿਆਪਨ ਦੋ ਕਰੋੜ ਦਾ ਸੀ ।ਸਾਈ ਪੱਲਵੀ ਨੇ ਸਾਊਥ ਦੀਆਂ ਕਈ ਫ਼ਿਲਮਾਂ ਕੀਤੀਆਂ ਹਨ । https://www.instagram.com/p/Bp6Nl3enBAT/ ਖ਼ਬਰਾਂ ਦੀ ਮੰਨੀਏ ਤਾਂ ਸਾਈ ਪੱਲਵੀ ਆਪਣੀਆਂ ਫ਼ਿਲਮਾਂ ਵਿੱਚ ਬਗੈਰ ਮੇਕਅੱਪ ਜਾਂ ਬਹੁਤ ਘੱਟ ਮੇਕਅੱਪ ਵਿੱਚ ਹੀ ਕੰਮ ਕਰਦੀ ਹੈ । ਉਹ ਆਪਣੇ ਚਿਹਰੇ ਦੇ ਦਾਗ ਜਾਂ ਪਿਪਲ ਮੇਕਅਪ ਦੇ ਪਿੱਛੇ ਛੁਪਾਉਂਦੀ ਨਹੀਂ । ਜਦੋਂ ਕਿ ਬਾਲੀਵੁੱਡ ਦੀਆਂ ਕੁਝ ਹੀਰੋਇਨਾਂ ਇਸ ਤਰ੍ਹਾਂ ਦੇ ਵਿਗਿਆਪਨ ਕਰਕੇ ਕਰੋੜਾਂ ਰੁਪਏ ਕਮਾ ਰਹੀਆਂ ਹਨ ।

0 Comments
0

You may also like