ਸ਼ਹੀਦ ਕਮਾਂਡੋ ‘ਤੇ ਬਣਨ ਵਾਲੀ ਫ਼ਿਲਮ ‘ਚ ਕੰਮ ਕਰੇਗੀ ਸਈ ਮਾਂਜੇਰਕਰ
ਸਲਮਾਨ ਖ਼ਾਨ ਨੇ ਅਦਾਕਾਰਾ ਸਈ ਮਾਂਜੇਰਕਰ ਨੂੰ ਆਪਣੀ ਫ਼ਿਲਮ ‘ਦਬੰਗ-3’ ‘ਚ ਕੰਮ ਕਰਨ ਦਾ ਮੌਕਾ ਦਿੱਤਾ ਸੀ । ਹੁਣ ਸਈ ਮਾਂਜੇਰਕਰ ਐੱਨਐੱਸਜੀ ਦੇ ਸ਼ਹੀਦ ਕਮਾਂਡੋ ਸੰਦੀਪ ਉਨੀਕ੍ਰਿਸ਼ਣਨ ਦੀ ਜ਼ਿੰਦਗੀ ‘ਤੇ ਬਣਨ ਵਾਲੀ ਫ਼ਿਲਮ ‘ਚ ਨਜ਼ਰ ਆਏਗੀ।ਫ਼ਿਲਮ ਦੀ ਸ਼ੂਟਿੰਗ ਅਗਲੇ ਮਹੀਨੇ ਹੈਦਰਾਬਾਦ ‘ਚ ਸ਼ੁਰੂ ਹੋ ਸਕਦੀ ਹੈ । ਕਮਾਂਡੋ ਮੇਜਰ ਸੰਦੀਪ ਉਨੀਕ੍ਰਿਸ਼ਣਨ 2008 ‘ਚ ਹੋਏ ਅੱਤਵਾਦੀ ਹਮਲੇ ‘ਚ ਸ਼ਹੀਦ ਹੋ ਗਿਆ ਸੀ ।
saiee
ਇਸ ਫਿਲਮ ਦਾ ਨਾਂ ਹੈ 'ਮੇਜਰ' ਜਿਸ ਨੂੰ ਹਿੰਦੀ ਤੋਂ ਇਲਾਵਾ ਤੇਲਗੂ ਭਾਸ਼ਾ 'ਚ ਵੀ ਬਣਾਇਆ ਜਾਵੇਗਾ। ਫਿਲਮ ਦੀ ਸ਼ੂਟਿੰਗ ਅਗਲੇ ਮਹੀਨੇ ਹੈਦਰਾਬਾਦ 'ਚ ਸ਼ੁਰੂ ਹੋਵੇਗੀ।
ਹੋਰ ਪੜ੍ਹੋ:ਦਬੰਗ-3 ਫ਼ਿਲਮ ਦੀ ਇਹ ਅਦਾਕਾਰਾ ਜ਼ਖਮੀ ਹੋਣ ਦੇ ਬਾਵਜੂਦ ਜੁਟੀ ਕੰਮ ‘ਚ,ਵੀਡੀਓ ਵਾਇਰਲ
Saiee
ਆਪਣੇ ਕਿਰਦਾਰ ਬਾਰੇ ਸਈ ਦਾ ਕਹਿਣਾ ਹੈ ਕਿ ਮੇਰੇ ਲਈ ਫਿਲਮ ਦੀ ਸਕ੍ਰਿਪਟ ਅਤੇ ਪੂਰੀ ਕਹਾਣੀ 'ਤੇ ਮੇਰੀ ਭੂਮਿਕਾ ਕੀ ਪ੍ਰਭਾਵ ਪਾਉਂਦੀ ਹੈ, ਇਹ ਜ਼ਿਆਦਾ ਮਾਇਨੇ ਰੱਖਦਾ ਹੈ।
saiee
ਜਦੋਂ ਕਿਸੇ ਕਿਰਦਾਰ ਦਾ ਤੁਸੀਂ ਡੂੰਘਾਈ ਨਾਲ ਵਿਸ਼ਲੇਸ਼ਣ ਕਰਦੇ ਹਾਂ ਤਾਂ ਉਸ 'ਚ ਕਈ ਖ਼ੂਬਸੂਰਤ ਭਾਵਨਾਵਾਂ ਛੁਪੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਅਦਾਕਾਰਾ ਦੇ ਤੌਰ 'ਤੇ ਉਭਾਰਿਆ ਜਾ ਸਕਦਾ ਹੈ। ਜਦੋਂ 'ਮੇਜਰ' ਦੀ ਪੇਸ਼ਕਸ਼ ਹੋਈ ਤਾਂ ਮੈਂ ਇਹੋ ਦੇਖਿਆ ਤੇ ਤੁਰੰਤ ਹਾਂ ਕਰ ਦਿੱਤੀ।