ਸੈਫ ਅਲੀ ਖ਼ਾਨ ਨੇ ਤਲਾਕ ਤੋਂ ਬਾਅਦ ਅੰਮ੍ਰਿਤਾ ਨੂੰ ਦਿੱਤੇ ਸੀ ਇੰਨ੍ਹੇ ਕਰੋੜ ਕਿ ਕਿਸ਼ਤਾਂ 'ਚ ਦੇਣੀ ਪਈ ਸੀ ਰਕਮ, ਇਹ ਸੀ ਤਲਾਕ ਦੀ ਵਜ੍ਹਾ

written by Aaseen Khan | May 23, 2019

ਸੈਫ ਅਲੀ ਖ਼ਾਨ ਨੇ ਤਲਾਕ ਤੋਂ ਬਾਅਦ ਅੰਮ੍ਰਿਤਾ ਨੂੰ ਦਿੱਤੇ ਸੀ ਇੰਨ੍ਹੇ ਕਰੋੜ ਕਿ ਕਿਸ਼ਤਾਂ 'ਚ ਦੇਣੀ ਪਈ ਸੀ ਰਕਮ, ਇਹ ਸੀ ਤਲਾਕ ਦੀ ਵਜ੍ਹਾ: ਜ਼ਿਆਦਾਤਰ ਫ਼ਿਲਮੀ ਸਿਤਾਰੇ ਆਪਣੇ ਰਿਸ਼ਤਿਆਂ ਕਰਕੇ ਚਰਚਾ 'ਚ ਬਣੇ ਰਹਿੰਦੇ ਹਨ। ਕਈ ਬਾਲੀਵੁੱਡ ਸਿਤਾਰੇ ਤਾਂ ਅਜਿਹੇ ਹਨ ਜਿੰਨ੍ਹਾਂ ਦੇ ਰਿਸ਼ਤੇ ਟੁੱਟਣ ਤੋਂ ਬਾਅਦ ਵੀ ਸੁਰਖ਼ੀਆਂ 'ਚ ਬਣੇ ਰਹਿੰਦੇ ਹਨ।

Saif Ali khan Amrita singh divorce amount and reason saif ali khan
ਅਜਿਹਾ ਹੀ ਰਿਸ਼ਤਾ ਹੈ ਬਾਲੀਵੁੱਡ ਦੇ ਨਵਾਬ ਸੈਫ ਅਲੀ ਖ਼ਾਨ ਅਤੇ ਅੰਮ੍ਰਿਤਾ ਸਿੰਘ ਦਾ ਜਿਹੜੇ 2004 'ਚ ਅਲੱਗ ਹੋ ਗਏ ਸੀ।ਸੈਫ ਦੀ ਪਹਿਲੀ ਪਤਨੀ ਅੰਮ੍ਰਿਤਾ ਉਨ੍ਹਾਂ ਤੋਂ ਉਮਰ ਵਿੱਚ ਕਰੀਬ 12 ਸਾਲ ਵੱਡੇ ਸਨ ਪਰ ਇਸ ਤੋਂ ਬਾਅਦ ਵੀ ਦੋਨਾਂ ਦੇ ਵਿੱਚ ਪਿਆਰ ਹੋਇਆ ਅਤੇ ਫਿਰ ਵਿਆਹ। ਪਰ ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਲੰਮਾ ਨਹੀਂ ਚੱਲ ਪਾਇਆ।
Saif Ali khan Amrita singh divorce amount and reason saif ali khan
ਇੱਕ ਇੰਟਰਵਿਊ 'ਚ ਸੈਫ ਨੇ ਕਿਹਾ ਸੀ ਕਿ ਅੰਮ੍ਰਿਤਾ ਨੇ ਮੈਨੂੰ 5 ਕਰੋੜ ਰੁਪਏ ਦੇਣ ਨੂੰ ਕਿਹਾ ਸੀ ਪਰ ਉਸ ਸਮੇਂ ਮੇਰੀ ਹਾਲਤ ਅਜਿਹੀ ਨਹੀਂ ਸੀ ਕਿ ਪੂਰੇ ਰੁਪਏ ਦੇ ਸਕਾਂ।ਅੰਮ੍ਰਿਤਾ ਸਿੰਘ ਵੱਲੋਂ 5 ਕਰੋੜ ਦੀ ਮੰਗ ਕਰਨ ਤੋਂ ਬਾਅਦ ਸੈਫ ਨੇ ਉਹਨਾਂ ਨੂੰ 2.5 ਕਰੋੜ ਰੁਪਏ ਦਿੱਤੇ ਸਨ ਅਤੇ ਬਾਕੀ ਦੇ ਰੁਪਏ ਥੋੜੇ ਥੋੜੇ ਕਰਕੇ ਚੁਕਾਏ ਸਨ। ਇਸ ਤੋਂ ਇਲਾਵਾ ਸੈਫ ਅਲੀ ਖ਼ਾਨ ਦਾ ਕਹਿਣਾ ਹੈ ਕਿ ਉਹਨਾਂ ਨੇ ਉਦੋਂ ਤੱਕ ਅੰਮ੍ਰਿਤਾ ਨੂੰ ਮਹੀਨੇ ਦੇ 1 ਲੱਖ ਰੁਪਏ ਦੇਣੇ ਹਨ ਜਦੋਂ ਤੱਕ ਪੁੱਤਰ ਅਬ੍ਰਾਹਮ 18 ਸਾਲ ਦਾ ਨਹੀਂ ਹੋ ਜਾਂਦਾ।
Saif Ali khan Amrita singh divorce amount and reason saif ali khan
ਸੈਫ ਅਲੀ ਖ਼ਾਨ ਅਤੇ ਅੰਮ੍ਰਿਤਾ ਦੇ ਤਲਾਕ ਦੇ ਕਾਰਨ ਦੀ ਗੱਲ ਕਰੀਏ ਤਾਂ ਦੱਸ ਦਈਏ ਇੱਕ ਵਿਦੇਸ਼ੀ ਟਰਿੱਪ ਦੇ ਦੌਰਾਨ ਸੈਫ ਦੀ ਜਿੰਦਗੀ ਵਿੱਚ ਇਟਾਲੀਅਨ ਮਾਡਲ ਰੋਜ਼ਾ ਆ ਗਈ ਅਤੇ ਇਹ ਹੀ ਵਜ੍ਹਾ ਦੋਨਾਂ ਦੇ ਤਲਾਕ ਦਾ ਕਾਰਨ ਬਣੀ, ਕਿਉਂਕਿ ਸੈਫ ਰੋਜ਼ਾ ਦੇ ਨਾਲ ਮੁੰਬਈ 'ਚ ਰਹਿਣ ਲੱਗੇ ਸਨ। ਅੰਮ੍ਰਿਤਾ ਅਤੇ ਸੈਫ 'ਚ ਦੂਰੀਆਂ ਵਧਣ ਲੱਗੀਆਂ ਜਿਸ ਤੋਂ ਬਾਅਦ ਅੰਮ੍ਰਿਤਾ ਤੋਂ ਇਹ ਸਭ ਬਰਦਾਸ਼ਤ ਨਹੀਂ ਹੋ ਸਕਿਆ ਅਤੇ ਉਨ੍ਹਾਂ ਨੇ 2004 'ਚ ਸੈਫ ਤੋਂ ਤਲਾਕ ਲੈ ਲਿਆ। ਪਰ ਰੋਜ਼ਾ ਨਾਲ ਵੀ ਸੈਫ ਦਾ ਰਿਸ਼ਤਾ ਛੇਤੀ ਹੀ ਖ਼ਤਮ ਹੋ ਗਿਆ ਸੀ।

0 Comments
0

You may also like