ਅਰਜੁਨ ਕਪੂਰ ਅਤੇ ਸੈਫ ਅਲੀ ਖ਼ਾਨ ਪਹਿਲੀ ਵਾਰ ਇੱਕਠੇ ਇਸ ਫ਼ਿਲਮ ‘ਚ ਆਉਣਗੇ ਨਜ਼ਰ

written by Shaminder | September 01, 2020

ਅਰਜੁਨ ਕਪੂਰ ਅਤੇ ਸੈਫ ਅਲੀ ਖ਼ਾਨ ਜਲਦ ਹੀ ਸਿਲਵਰ ਸਕਰੀਨ ‘ਤੇ ਇੱਕਠੇ ਨਜ਼ਰ ਆਉਣਗੇ । ਜੀ ਹਾਂ ਬਾਲੀਵੁੱਡ ਦੇ ਇਹ ਦੋਵੇਂ ਅਦਾਕਾਰ ਫ਼ਿਲਮ ‘ਭੂਤ –ਪੁਲਿਸ’ ‘ਚ ਇੱਕਠੇ ਵਿਖਾਈ ਦੇਣਗੇ ।ਦੋਵਾਂ ਨੂੰ ਇਸ ਹਾਰਰ ਕਮੇਡੀ ਫ਼ਿਲਮ ਲਈ ਕਾਸਟ ਕੀਤਾ ਗਿਆ ਹੈ ਅਤੇ ਇਸ ਦੀ ਸ਼ੂਟਿੰਗ ਦੀ ਤਿਆਰੀ ਚੱਲ ਰਹੀ ਹੈ । ਫ਼ਿਲਮ ਦੇ ਨਿਰਦੇਸ਼ਕ ਮੁਤਾਬਕ ਫ਼ਿਲਮ ‘ਚ ਅਲੀ ਫਜ਼ਲ ਅਤੇ ਫਾਤਿਮਾ ਸਨਾ ਸ਼ੇਖ ਵੀ ਨਜ਼ਰ ਆਉਣਗੇ।

Bhoot-Police Bhoot-Police
ਫ਼ਿਲਮ ਦੀ ਕਹਾਣੀ ਇਸ ਤਰ੍ਹਾਂ ਦੀ ਹੈ ਕਿ ਤੁਹਾਨੂੰ ਡਰਾਉਣ ਦੇ ਨਾਲ-ਨਾਲ ਖੂਬ ਹਸਾਏਗੀ ਵੀ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸੈਫ ਅਲੀ ਖ਼ਾਨ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਉਨ੍ਹਾਂ ਦੀਆਂ ਪਿੱਛੇ ਜਿਹੇ ਆਈਆਂ ਫ਼ਿਲਮਾਂ ‘ਜਵਾਨੀ ਜਾਨੇਮਨ’, ਤਾਨਾ ਜੀ ਦਾ ਅਨਸੰਗ ਵਾਰਿਅਰ’ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ । https://www.instagram.com/p/CC-paVYhU50/ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ‘ਓਮਕਾਰਾ’, ‘ਦਿਲ ਚਾਹਤਾ ਹੈ’, ‘ਲਵ ਆਜ ਕੱਲ੍ਹ’ ਸਨ । ਜਿਨ੍ਹਾਂ ਨੂੰ ਦਰਸ਼ਕਾਂ ਦਾ ਪਿਆਰ ਮਿਲਿਆ ਸੀ । ਹੁਣ ਵੇਖਣਾ ਇਹ ਹੋਵੇਗਾ ਕਿ ਅਰਜੁਨ ਕਪੂਰ ਅਤੇ ਸੈਫ ਅਲੀ ਖ਼ਾਨ ਦੀ ਜੋੜੀ ਪਰਦੇ ‘ਤੇ ਕਿੰਨਾ ਕੁ ਕਮਾਲ ਕਰਦੀ ਹੈ । https://www.instagram.com/p/CDRU6QJpOrj/

0 Comments
0

You may also like