ਦੂਜੇ ਬੇਟੇ ਦੇ ਜਨਮ ਤੋਂ ਬਾਅਦ ਕਰੀਨਾ ਕਪੂਰ ਨੂੰ ਇਹ ਕਾਰ ਗਿਫਟ ਕਰਨ ਜਾ ਰਹੇ ਸੈਫ ਅਲੀ ਖ਼ਾਨ, ਟੈਸਟ ਡਰਾਈਵ ਕਰਦੇ ਆਏ ਨਜ਼ਰ

written by Shaminder | March 10, 2021

ਕਰੀਨਾ ਕਪੂਰ ਬੇਟੇ ਨੂੰ ਜਨਮ ਦੇਣ ਤੋਂ ਬਾਅਦ ਬੀਤੇ ਦਿਨ ਪਤੀ ਸੈਫ ਅਲੀ ਖ਼ਾਨ ਦੇ ਨਾਲ ਨਜ਼ਰ ਆਏ । ਦੋਵੇਂ ਕਾਰ ਦੀ ਟੈਸਟ ਡਰਾਈਵ ਲਈ ਘਰੋਂ ਨਿਕਲੇ ਸਨ । ਮੀਡੀਆ ਰਿਪੋਰਟਸ ਅਨੁਸਾਰ ਸੈਫ ਅਲੀ ਖ਼ਾਨ ਕਰੀਨਾ ਕਪੂਰ ਦੇ ਲਈ ਇਹ ਕਾਰ ਖਰੀਦਣ ਵਾਲੇ ਹਨ ।

kareena and saif Image From voompla’s Instagram

ਹੋਰ ਪੜ੍ਹੋ :  ਸੋਸ਼ਲ ਮੀਡੀਆ ਤੇ ਬੇ ਵਜ੍ਹਾ ਬੋਲਣ ਵਾਲਿਆਂ ਨੂੰ ਮਾਸਟਰ ਸਲੀਮ ਨੇ ਆਪਣੇ ਤਰੀਕੇ ਨਾਲ ਕਰਵਾਇਆ ਚੁੱਪ,ਵੀਡੀਓ ਕੀਤੀ ਸ਼ੇਅਰ

kareena and saif Image From voompla’s Instagram

ਦੋਵਾਂ ਨੇ ਬੀਤੇ ਦਿਨ ਮਰਸੀਡੀਜ਼ ਬੈਂਜ਼ ਜੀ ਕਲਾਸ ਦੀ ਟੈਸਟ ਡਰਾਈਵ ਲਈ ।ਦੱਸ ਦਈਏ ਕਿ ਦੂਜੇ ਬੇਟੇ ਨੂੰ ਜਨਮ ਦੇਣ ਤੋਂ ਬਾਅਦ ਸੈਫ ਕਰੀਨਾ ਨੂੰ ਇਹ ਕਾਰ ਗਿਫਟ ਕਰ ਸਕਦੇ ਹਨ ।

kareena Image From Kareena Kapoos Khan’s Instagram

ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਹੈ । ਜਿਸ ਦੀ ਇੱਕ ਤਸਵੀਰ ਉਨ੍ਹਾਂ ਨੇ ਬੀਤੇ ਦਿਨ ਸਾਂਝੀ ਕੀਤੀ ਸੀ । ਦੱਸ ਦਈਏ ਕਿ ਕਰੀਨਾ ਕਪੂਰ ਜਲਦ ਹੀ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਉਣਗੇ ।

 

View this post on Instagram

 

A post shared by Voompla (@voompla)

ਇਸ ਤੋਂ ਇਲਾਵਾ ਉਹ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ । ਜਦੋਂਕਿ ਸੈਫ ਅਲੀ ਖ਼ਾਨ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉਣਗੇ ।
0 Comments
0

You may also like