ਸੈਫ ਅਲੀ ਖ਼ਾਨ ਪਦਮ ਸ਼੍ਰੀ ਅਵਾਰਡ ਕਰਨਾ ਚਾਹੁੰਦੇ ਹਨ ਵਾਪਸ, ਇਹ ਹੈ ਵੱਡਾ ਕਾਰਨ 

Written by  Rupinder Kaler   |  May 14th 2019 06:38 PM  |  Updated: May 14th 2019 06:38 PM

ਸੈਫ ਅਲੀ ਖ਼ਾਨ ਪਦਮ ਸ਼੍ਰੀ ਅਵਾਰਡ ਕਰਨਾ ਚਾਹੁੰਦੇ ਹਨ ਵਾਪਸ, ਇਹ ਹੈ ਵੱਡਾ ਕਾਰਨ 

ਸੈਫ ਅਲੀ ਖ਼ਾਨ ਨੇ ਇੱਕ ਸ਼ੋਅ ਦੌਰਾਨ ਵੱਡਾ ਬਿਆਨ ਦਿੱਤਾ ਹੈ ।ਉਹਨਾਂ ਨੇ ਕਿਹਾ ਕਿ ਉਹ ਪਦਮ ਸ਼੍ਰੀ ਵਾਪਸ ਕਰਨਾ ਚਾਹੁੰਦੇ ਹਨ । ਕਿਉਂਕਿ ਉਹ ਇਸ ਅਵਾਰਡ ਦੇ ਕਾਬਿਲ ਨਹੀਂ ਹਨ । ਉਹਨਾਂ ਨੇ ਕਿਹਾ ਕਿ ਉਹਨਾਂ ਤੋਂ ਕਿਤੇ ਕਾਬਿਲ ਇਸ ਇੰਡਸਟਰੀ ਵਿੱਚ ਲੋਕ ਹਨ । ਦਰਅਸਲ ਸੈਫ ਅਲੀ ਖ਼ਾਨ ਤੇ ਸੋਸ਼ਲ ਮੀਡੀਆ ਅਕਾਉਂਟ ਤੇ ਕਿਸੇ ਨੇ ਕਮੈਂਟ ਕੀਤਾ ਸੀ ਕਿ ਸੈਫ ਅਲੀ ਖ਼ਾਨ ਲੋਕਾਂ ਨੂੰ ਠੱਗਦੇ ਹਨ ਤੇ ਉਸ ਨੇ ਪਦਮਸ਼੍ਰੀ ਅਵਾਰਡ ਖਰੀਦਿਆ ਹੈ ਤੇ ਉਹ ਇਸ ਦੇ ਕਾਬਿਲ ਨਹੀਂ ।

https://www.instagram.com/p/BTrtGEWAFHA/

ਇਸ ਕਮੈਂਟ ਦੇ ਜਵਾਬ ਵਿੱਚ ਸੈਫ ਅਲੀ ਖ਼ਾਨ ਨੇ ਕਿਹਾ ਸੀ ਕਿ ਇਸ ਕਮੈਂਟ ਦੀਆਂ ਦੋ ਗੱਲਾਂ ਗਲਤ ਹਨ ਪਹਿਲੀ ਇਹ ਕਿ ਉਸ ਨੇ ਕਦੇ ਵੀ ਕਿਸੇ ਨੂੰ ਠੱਗਿਆ ਨਹੀਂ ਤੇ ਦੂਜੀ ਗੱਲ ਇਹ ਗਲਤ ਹੈ ਕਿ ਉਸ ਨੇ ਪਦਮ ਸ਼੍ਰੀ ਖਰੀਦਿਆ ਹੈ । ਸੈਫ ਨੇ ਇਸ ਦੇ ਜਵਾਬ ਵਿੱਚ ਕਿਹਾ ਹੈ ਕਿ ਪਦਮਸ਼੍ਰੀ ਸਰਕਾਰ ਨੇ ਉਸ ਨੂੰ ਦਿੱਤਾ ਹੈ ਤੇ ਉਸ ਦੀ ਏਨੀਂ ਔਕਾਤ ਨਹੀਂ ਕਿ ਉਹ ਸਰਕਾਰ ਨੂੰ ਖਰੀਦ ਸਕੇ ।

https://www.instagram.com/p/BTFEo3tg1ip/

ਬਸ ਇਸ ਕਮੈਂਟ ਵਿੱਚ ਇੱਕ ਗੱਲ ਸਹੀ ਹੈ ਕਿ ਉਹ ਇਸ ਅਵਾਰਡ ਦੇ ਕਾਬਿਲ ਨਹੀਂ ਹੈ ਕਿਉਂਕਿ ਇਸ ਦੁਨੀਆਂ ਵਿੱਚ ਉਸ ਤੋਂ ਕਾਬਿਲ ਬਹੁਤ ਲੋਕ ਹਨ ਜਿਹੜੇ ਇਸ ਅਵਾਰਡ ਦੇ ਹੱਕਦਾਰ ਹਨ ।

https://www.instagram.com/p/BTBn5jhA2IU/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network