ਹਾਸਿਆਂ ਦੇ ਰੰਗਾਂ ਨਾਲ ਭਰਿਆ ‘ਜਵਾਨੀ ਜਾਨੇਮਨ’ ਦਾ ਬਾਕਮਾਲ ਟਰੇਲਰ ਹੋਇਆ ਰਿਲੀਜ਼, ਪੰਜਾਬੀ ਅੰਦਾਜ਼ ‘ਚ ਨਜ਼ਰ ਆਏ ਸੈਫ ਅਲੀ ਖ਼ਾਨ

written by Lajwinder kaur | January 10, 2020

ਬਾਲੀਵੁੱਡ ਐਕਟਰ ਸੈਫ ਅਲੀ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਜਵਾਨੀ ਜਾਨੇਮਨ’ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਫ਼ਿਲਮ ਦੇ ਟਰੇਲਰ ‘ਚ ਕਾਮੇਡੀ ਤੇ ਇਮੋਸ਼ਨ ਦਾ ਸੁਮੇਲ ਵੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ਦੀ ਕਹਾਣੀ ਵਿਦੇਸ਼ ‘ਚ ਰਹਿੰਦੇ ਪੰਜਾਬੀ ਪਰਿਵਾਰ ਦੀ ਹੈ, ਜਿਸਦੇ ਦੋ ਪੁੱਤਰ ਨੇ। ਜਿਸ ‘ਚੋਂ ਇੱਕ ਬੇਟੇ ਦਾ ਕਿਰਦਾਰ ਨਿਭਾ ਰਹੇ ਨੇ ਸੈਫ ਅਲੀ ਖ਼ਾਨ ਤੇ ਦੂਜੇ ਬੇਟੇ ਦੇ ਕਿਰਦਾਰ ‘ਚ ਕੁਮੁਦ ਮਿਸ਼ਰਾ ਨਜ਼ਰ ਆ ਰਹੇ ਹਨ। ਪੂਜਾ ਬੇਦੀ ਦੀ ਧੀ ਅਲਾਇਆ ਫਰਨੀਚਰਵਾਲਾ ਜੋ ਕਿ ਇਸ ਫ਼ਿਲਮ ਦੇ ਨਾਲ ਹਿੰਦੀ ਫ਼ਿਲਮੀ ਜਗਤ ‘ਚ ਆਪਣਾ ਡੈਬਿਊ ਕਰਨ ਜਾ ਰਹੀ ਹੈ। ਅਲਾਇਆ ਇਸ ਫ਼ਿਲਮ ‘ਚ ਸੈਫ ਦੀ ਧੀ ਦੇ ਕਿਰਦਾਰ ‘ਚ ਨਜ਼ਰ ਆ ਰਹੀ ਹੈ।

ਹੋਰ ਵੇਖੋ:ਕਰਨ ਔਜਲਾ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਸਿਕੰਦਰ 2’ ਦਾ ਟਾਈਟਲ ਟਰੈਕ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਟਰੇਲਰ ‘ਚ ਸੈਫ ਅਲੀ ਖ਼ਾਨ ਤੇ ਤੱਬੂ ਦੀ ਨੋਕ-ਝੋਕ ਦੇਖਣ ਨੂੰ ਮਿਲ ਰਹੀ ਹੈ। ਤੱਬੂ ਫ਼ਿਲਮ ‘ਚ ਅਲਾਇਆ ਦੀ ਮਾਂ ਦਾ ਕਿਰਦਾਰ ਨਿਭਾ ਰਹੀ ਹੈ। ਜੇ ਗੱਲ ਕਰੀਏ 2ਮਿੰਟ 31 ਸੈਕਿੰਡ ਦੇ ਟਰੇਲਰ ਦੀ ਤਾਂ ਉਹ ਬਾਕਮਾਲ ਹੈ ਜੋ ਕਿ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ। ਜਿਸਦੇ ਚੱਲਦੇ ਟਰੇਲਰ ਟਰੈਂਡਿੰਗ ‘ਚ ਛਾਇਆ ਹੋਇਆ ਹੈ।

ਟਰੇਲਰ ਨੂੰ ਪੂਜਾ ਐਂਨਟਰਟੇਨਮੈਂਟ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਸ ਫ਼ਿਲਮ ਨੂੰ ਸੈਫ ਦੀ ਪ੍ਰੋਡਕਸ਼ਨ ਕੰਪਨੀ ਬਲੈਕ ਨਾਈਟ ਫ਼ਿਲਮਜ਼, ਜੈਕੀ ਭਗਨਾਨੀ ਦੀ ਪੂਜਾ ਐਂਟਰਟੇਨਮੈਂਟ ਤੇ ਨਾਰਦਰਨ ਲਾਈਟਜ਼ ਫ਼ਿਲਮਜ਼ ਨਾਲ ਮਿਲ ਕੇ ਬਣਾਇਆ ਗਿਆ ਹੈ। ਨਿਤਿਨ ਆਰ.ਕੱਕੜ ਵੱਲੋਂ ਨਿਰਦੇਸ਼ਕ ਕੀਤੀ ਇਹ ਫ਼ਿਲਮ 31 ਜਨਵਰੀ ਨੂੰ ਤਿਆਰ ਹੈ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ।

0 Comments
0

You may also like