ਗਾਇਕ ਸੱਜਣ ਅਦੀਬ ਵੀ ਅਮਰਿੰਦਰ ਗਿੱਲ ਨਾਲ ਬਿਖੇਰਨਗੇ ਅਦਾਕਾਰੀ ਦੇ ਰੰਗ

Written by  Aaseen Khan   |  May 26th 2019 03:01 PM  |  Updated: May 26th 2019 03:01 PM

ਗਾਇਕ ਸੱਜਣ ਅਦੀਬ ਵੀ ਅਮਰਿੰਦਰ ਗਿੱਲ ਨਾਲ ਬਿਖੇਰਨਗੇ ਅਦਾਕਾਰੀ ਦੇ ਰੰਗ

ਗਾਇਕ ਸੱਜਣ ਅਦੀਬ ਵੀ ਅਮਰਿੰਦਰ ਗਿੱਲ ਨਾਲ ਬਿਖੇਰਨਗੇ ਅਦਾਕਾਰੀ ਦੇ ਰੰਗ : ਲਾਈਏ ਜੇ ਯਾਰੀਆਂ ਪੰਜਾਬੀ ਫ਼ਿਲਮ ਜਿਹੜੀ ਭਾਰਤ 'ਚ 5 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਓਵਰਸੀਜ਼ 7 ਜੂਨ ਨੂੰ ਰਿਲੀਜ਼ ਹੋਵੇਗੀ। ਅਮਰਿੰਦਰ ਗਿੱਲ ਦੀ ਕਿਸੇ ਵੀ ਫ਼ਿਲਮ ਦੀ ਤਰ੍ਹਾਂ ਇਸ ਫ਼ਿਲਮ ਦਾ ਵੀ ਪ੍ਰਸੰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕਰਨ ਵੀ ਕਿਉਂ ਨਾ ਫ਼ਿਲਮ 'ਚ ਅਮਰਿੰਦਰ ਗਿੱਲ ਸਮੇਤ ਹਰੀਸ਼ ਵਰਮਾ, ਰੁਬੀਨਾ ਬਾਜਵਾ ਅਤੇ ਰੂਪੀ ਗਿੱਲ ਮੈਗਾ ਸਟਾਰ ਕਾਸਟ ਨਜ਼ਰ ਆਉਣ ਵਾਲੀ ਹੈ। ਇਹਨਾਂ ਤੋਂ ਇਲਾਵਾ ਗਾਇਕ ਸੱਜਣ ਅਦੀਬ ਵੀ ਇਸ ਫ਼ਿਲਮ ਰਾਹੀਂ ਡੈਬਿਊ ਕਰਨ ਜਾ ਰਹੇ ਹਨ। ਜੀ ਹਾਂ ਉਹਨਾਂ ਅਮਰਿੰਦਰ ਗਿੱਲ ਹੋਰਾਂ ਨਾਲ ਤਸਵੀਰ ਸਾਂਝੀ ਕਰ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਸੱਜਣ ਅਦੀਬ ਦਾ ਕਹਿਣਾ ਹੈ "Thank you soo much - Amrinder Gill -Sukhsanghera- -7 June nu LAIYE JE YAARIYAN movie jurr dekhio- Mera v roal film vich dekhn nu miLU ga- Apne valon Vadia krn Di kosish kiti- baki Tusi dasna-Rab Mehar kre- mehnatan nu rang lave"। ਦੇਖਣਾ ਹੋਵੇਗਾ ਹੁਣ ਗਾਇਕੀ 'ਚ ਸ਼ੌਹਰਤ ਹਾਸਿਲ ਕਰਨ ਤੋਂ ਬਾਅਦ ਸੱਜਣ ਅਦੀਬ ਅਦਾਕਾਰੀ 'ਚ ਕੀ ਰੰਗ ਬਿਖੇਰਦੇ ਹਨ, ਇਹ ਤਾਂ ਹੁਣ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।

ਹੋਰ ਵੇਖੋ : ਆਪਣੇ ਨਵੇਂ ਗੀਤ ‘ਓਵਰ ਸਪੀਡ’ ‘ਚ ਅਰਬਨ ਲੁੱਕ ਰਾਹੀਂ ਅੱਤ ਕਰਵਾ ਰਹੀ ਹੈ ਅਨਮੋਲ ਗਗਨ ਮਾਨ,(ਵੀਡੀਓ)

ਦੱਸ ਦਈਏ ਸੱਜਣ ਅਦੀਬ ਅਤੇ ਅਮਰਿੰਦਰ ਗਿੱਲ ਦੀ ਅਵਾਜ਼ 'ਚ ਇਸ ਫ਼ਿਲਮ ਦਾ ਪਹਿਲਾ ਗੀਤ 'ਦਰਸ਼ਨ ਮਹਿੰਗੇ' ਵੀ ਰਿਲੀਜ਼ ਹੋ ਚੁੱਕਿਆ ਹੈ। ਸੁੱਖ ਸੰਘੇੜਾ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ ਲਾਈਏ ਜੇ ਯਾਰੀਆਂ ਨੂੰ ਰਿਧਮ ਬੋਆਇਜ਼ ਦੀ ਪ੍ਰੋਡਕਸ਼ਨ 'ਚ ਫ਼ਿਲਮਾਇਆ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network