ਸੱਜਣ ਅਦੀਬ ਤੇ ਗੁਰਲੇਜ਼ ਅਖਤਰ ਦਾ ਨਵਾਂ ਗੀਤ ‘Sohni Zindgi’ ਹੋਇਆ ਰਿਲੀਜ਼, ਪਿਆਰ ਦੇ ਰੰਗਾਂ ਨਾਲ ਭਰਿਆ ਗੀਤ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | September 09, 2022

Sajjan Adeeb And Gurlej Akhtar New Song Sohni Zindgi ਪੰਜਾਬੀ ਗਾਇਕ ਸੱਜਣ ਅਦੀਬ ਕਾਫੀ ਸਮੇਂ ਬਾਅਦ ਆਪਣਾ ਨਵਾਂ ਗੀਤ ਲੈ ਕੇ ਆਏ ਹਨ। ਜੀ ਹਾਂ ਉਹ ਡਿਊਟ ਸੌਂਗ ਲੈ ਕੇ ਆਏ ਨੇ,ਇਸ ਗੀਤ ਨੂੰ ਸੱਜਣ ਅਦੀਬ ਤੇ ਨਾਮੀ ਗਾਇਕਾ ਗੁਰਲੇਜ਼ ਅਖਤਰ ਨੇ ਮਿਲਕੇ ਗਾਇਆ ਹੈ। ਸੋਹਣੀ ਜ਼ਿੰਦਗੀ ਟਾਈਟਲ ਹੇਠ ਰਿਲੀਜ਼ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਹੋਰ ਪੜ੍ਹੋ : Ghund Kadh Le Ni Sohreyan Da Pind Aa Gaya OTT: ਜਾਣੋ ਕਿਹੜੇ ਓਟੀਟੀ ਪਲੇਟਫਾਰਮ ਉੱਤੇ ਕਿਸ ਦਿਨ ਰਿਲੀਜ਼ ਹੋਣ ਜਾ ਰਹੀ ਹੈ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਦੀ ਫ਼ਿਲਮ

punjabi singer sajjan adeeb image image source YouTube

ਪਿਆਰ ਦੇ ਰੰਗਾਂ ਨਾਲ ਭਰੇ ਇਸ ਗੀਤ ਦੇ ਬੋਲ ਸਿੰਘਜੀਤ ਨੇ ਲਿਖੇ ਨੇ ਮਿਊਜ਼ਿਕ The Boss ਨੇ ਦਿੱਤਾ ਹੈ। ਗਾਣੇ ਦੇ ਮਿਊਜ਼ਿਕ ਵੀਡੀਓ ‘ਚ ਵਿਆਹ ਹੋਏ ਜੋੜੇ ਦਾ ਪਿਆਰ ਦਿਖਾਇਆ ਹੈ, ਜਿਸ ‘ਚ ਦੋਵੇਂ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ। ਗਾਣੇ ਦਾ ਵੀਡੀਓ ਟਰੂ ਮੇਕਰਸ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਦੱਸ ਸਕਦੇ ਹੋ।

sajjan adeeb song image source YouTube

ਜੇ ਗੱਲ ਕਰੀਏ ਗਾਇਕ ਸੱਜਣ ਅਦੀਬ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ। ਉਨ੍ਹਾਂ ਦੇ ਕੁਝ ਸੁਪਰ ਹਿੱਟ ਗੀਤ ਜਿਵੇਂ ‘ਇਸ਼ਕਾਂ ਦੇ ਲੇਖੇ’, ‘ਜੋੜੀ’, ‘ਪਿੰਡਾਂ ਦੇ ਜਾਏ’, ‘ਇਸ਼ਕਾਂ ਦੇ ਲੇਖੇ-2’, ‘ਬਿੱਲੀਆਂ ਅੱਖਾਂ’, ‘ਦਰਸ਼ਨ ਮਹਿੰਗੇ’, ‘ਚੇਤਾ ਤੇਰਾ’, ‘ਰੰਗ ਦੀ ਗੁਲਾਬੀ’, ‘ਦੇਸ ਮਾਲਵਾ’ ਵਰਗੇ ਕਈ ਬਾਕਮਾਲ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਨੇ।

sohni zindgi song image source YouTube

ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ । ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕੰਮ ਕਰ ਰਹੇ ਨੇ। ਅਖੀਰਲੀ ਵਾਰ ਉਹ ‘‘ਲਾਈਏ ਜੇ ਯਾਰੀਆਂ’’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ।

You may also like