ਸੱਜਣ ਅਦੀਬ ਤੇ ਦੀਪ ਜੰਡੂ ਦੇ ਨਵੇਂ ਗਾਣੇ ਦਾ ਟੀਜ਼ਰ ਰਿਲੀਜ਼

Written by  Rupinder Kaler   |  October 03rd 2019 12:49 PM  |  Updated: October 03rd 2019 12:49 PM

ਸੱਜਣ ਅਦੀਬ ਤੇ ਦੀਪ ਜੰਡੂ ਦੇ ਨਵੇਂ ਗਾਣੇ ਦਾ ਟੀਜ਼ਰ ਰਿਲੀਜ਼

ਗਾਇਕ ਸੱਜਣ ਅਦੀਬ ਤੇ ਦੀਪ ਜੰਡੂ ਨੇ ਆਪਣੇ ਨਵੇਂ ਗੀਤ ਪਰਫੈਕਸ਼ਨ ਦਾ ਟੀਜ਼ਰ ਰਿਲੀਜ਼ ਕੀਤਾ ਹੈ । ਸੱਜਣ ਅਦੀਬ ਦਾ ਪੂਰਾ ਗਾਣਾ 5 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਮਨਵਿੰਦਰ ਮਾਨ ਤੇ ਅੰਮ੍ਰਿਤ ਮਾਨ ਨੇ ਲਿਖੇ ਹਨ ਤੇ ਮਿਊਜ਼ਿਕ ਦੀਪ ਜੰਡੂ ਨੇ ਦਿੱਤਾ ਹੈ ।ਰੋਆਇਲ ਮਿਊਜ਼ਿਕ ਗੈਂਗ ਦੇ ਲੇਬਲ ਹੇਠ ਇਸ ਨੂੰ ਰਿਲੀਜ਼ ਕੀਤੇ ਜਾਣ ਵਾਲੇ ਇਸ ਗਾਣੇ ਦੀ ਵੀਡਿਓ DIRECTOR WHIZ ਨੇ ਤਿਆਰ ਕੀਤਾ ਹੈ ।

https://www.instagram.com/p/B3JU9ylnTcP/

ਸੱਜਣ ਅਦੀਬ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਤੋਂ ਪਹਿਲਾ ਬਿੱਲੀਆਂ ਅੱਖਾਂ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਉੱਤੇ ਹੋਇਆ ਸੀ। ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।

https://www.instagram.com/p/B1cihZ_Hki1/

ਇਸ ਤੋਂ ਪਹਿਲਾਂ ਉਹ ਇਸ਼ਕੇ ਦੇ ਲੇਖੇ, ਦਿਲ ਦਾ ਕੋਰਾ, ਦਰਸ਼ਨ ਮਹਿੰਗੇ, ਚੇਤਾ ਤੇਰਾ, ਰੰਗ ਦੀ ਗੁਲਾਬੀ, ਆਹ ਚੱਕ ਛੱਲਾ, ਸੁਣ ਹਵਾ ਦੇ ਬੁੱਲ੍ਹਿਆ, ਵਰਗੇ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।

https://www.instagram.com/p/BxMG2BunY7n/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network