ਦੇਖੋ ਵੀਡੀਓ: ‘ਇਸ਼ਕਾਂ ਦੇ ਲੇਖੇ 2’ ਹੋਇਆ ਰਿਲੀਜ਼, ਤੁਹਾਨੂੰ ਕਿਵੇਂ ਦਾ ਲੱਗਿਆ ਸੱਜਣ ਅਦੀਬ ਦਾ ਇਹ ਨਵਾਂ ਗੀਤ ਦੱਸੋ ਆਪਣੀ ਰਾਏ

Written by  Lajwinder kaur   |  September 21st 2020 03:22 PM  |  Updated: September 21st 2020 06:23 PM

ਦੇਖੋ ਵੀਡੀਓ: ‘ਇਸ਼ਕਾਂ ਦੇ ਲੇਖੇ 2’ ਹੋਇਆ ਰਿਲੀਜ਼, ਤੁਹਾਨੂੰ ਕਿਵੇਂ ਦਾ ਲੱਗਿਆ ਸੱਜਣ ਅਦੀਬ ਦਾ ਇਹ ਨਵਾਂ ਗੀਤ ਦੱਸੋ ਆਪਣੀ ਰਾਏ

ਸਾਲ 2016 ‘ਚ ‘ਇਸ਼ਕਾਂ ਦੇ ਲੇਖੇ’ ਗੀਤ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਅਹਿਮ ਜਗ੍ਹਾ ਬਨਾਉਣ ਵਾਲੇ ਗਾਇਕ ਸੱਜਣ ਅਦੀਬ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ।

ishqn de lekhe-2 song   ਹੋਰ ਪੜ੍ਹੋ :ਮੇਰੇ ਲਿਖੇ ਲਫ਼ਜ਼ਾਂ ਨੂੰ ਤੁਹਾਡੇ ਤੱਕ ਲੈ ਕੇ ਆਉਣ ‘ਚ ਰਾਜਵੀਰ ਜਵੰਦਾ ਦਾ ਬਹੁਤ ਵੱਡਾ ਯੋਗਦਾਨ- ਗਿੱਲ ਰੌਂਤਾ

ਉਹ ਇਸ਼ਕਾਂ ਦੇ ਲੇਖੇ 2 ਟਾਈਟਲ ਹੇਠ ਸੈਡ-ਰੋਮਾਂਟਿਕ ਗੀਤ ਲੈ ਕੇ ਆਏ ਨੇ । ਇਸ ਗੀਤ ਨੂੰ ਸੱਜਣ ਅਦੀਬ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।sajaan adeeb new song ishqan de lekhe 2

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਮਨਵਿੰਦਰ ਮਾਨ ਨੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਰੂਟਜ਼ ਵਾਲਿਆਂ ਨੇ ਦਿੱਤਾ ਹੈ।

new punjabi song ishqan de lekhe 2

ਗਾਣੇ ਦਾ ਸ਼ਾਨਦਾਰ ਵੀਡੀਓ ਟਰੂ ਮੇਕਰਸ ਵਾਲਿਆਂ ਨੇ ਬਣਾਇਆ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਸੱਜਣ ਅਦੀਬ ਤੇ ਅਦਾਕਾਰਾ ਪਾਇਲ ਰਾਜਪੂਤ । ਗਾਣੇ ਨੂੰ ਸੱਜਣ ਅਦੀਬ ਮਿਊਜ਼ਿਕ ਦੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਹੈ ।

new song ishqan de lekhe 2 sang by sajjan adeeb

ਹੁਣ ਇਹ ਗੀਤ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ । ਹੁਣ ਦੇਖਣਾ ਇਹ ਹੋਵੇਗਾ ਕਿ ਇਸ ਗੀਤ ਨੂੰ ਇਸ਼ਕਾਂ ਦੇ ਲੇਖੇ ਗੀਤ ਤੋਂ ਵੱਧ ਪਿਆਰ ਮਿਲਦਾ ਹੈ । ਦਰਸ਼ਕ ਇਸ ਗੀਤ ਨੂੰ ਦੇਖਕੇ ਆਪਣੀ ਰਾਏ ਕਮੈਂਟ ਕਰਕੇ ਦੱਸ ਸਕਦੇ ਨੇ ।

sajjan adeeb and pyal rajput

ਜੇ ਗੱਲ ਕਰੀਏ ਸੱਜਣ ਅਦੀਬ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਨੂੰ ਦੇ ਚੁੱਕੇ ਨੇ । ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network