ਸੱਜਣ ਅਦੀਬ ਦੇ ਗੀਤ 'ਦਿਲ ਦਾ ਕੋਰਾ' 'ਚ ਨਹੀਂ ਝੱਲੀ ਜਾ ਰਹੀ ਉਹਨਾਂ ਦੀ ਆਕੜ, ਦੇਖੋ ਵੀਡੀਓ

Written by  Aaseen Khan   |  March 29th 2019 05:49 PM  |  Updated: March 29th 2019 05:49 PM

ਸੱਜਣ ਅਦੀਬ ਦੇ ਗੀਤ 'ਦਿਲ ਦਾ ਕੋਰਾ' 'ਚ ਨਹੀਂ ਝੱਲੀ ਜਾ ਰਹੀ ਉਹਨਾਂ ਦੀ ਆਕੜ, ਦੇਖੋ ਵੀਡੀਓ

ਸੱਜਣ ਅਦੀਬ ਦੇ ਗੀਤ 'ਦਿਲ ਦਾ ਕੋਰਾ' 'ਚ ਨਹੀਂ ਝੱਲੀ ਜਾ ਰਹੀ ਉਹਨਾਂ ਦੀ ਆਕੜ, ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਸੱਜਣ ਅਦੀਬ ਦੇ ਨਵੇਂ ਗੀਤ 'ਚ ਉਹਨਾਂ ਦਾ ਕਿਰਦਾਰ ਹੀ ਅਜਿਹਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਸੱਜਣ ਅਦੀਬ ਦੀ ਬਾਕਮਾਲ ਗਾਇਕੀ ਦਾ ਹਰ ਕੋਈ ਦੀਵਾਨਾ ਹੈ। ਸੱਜਣ ਅਦੀਬ ਆਪਣਾ ਨਵਾਂ ਗੀਤ 'ਦਿਲ ਦਾ ਕੋਰਾ ਲੈ ਕੇ ਦਰਸ਼ਕਾਂ ਅੱਗੇ ਪੇਸ਼ ਹੋ ਚੁੱਕੇ ਹਨ। ਉਹਨਾਂ ਦਾ ਇਹ ਗੀਤ ਬੀਟ ਰੋਮੈਂਟਿਕ ਗੀਤ ਹੈ ਜਿਸ 'ਚ ਇੱਕ ਪ੍ਰੇਮਿਕਾ ਦੀਆਂ ਭਾਵਨਾਵਾਂ ਨੂੰ ਬਿਆਨ ਕੀਤਾ ਗਿਆ ਹੈ। ਸੱਜਣ ਅਦੀਬ ਵੱਲੋਂ ਗਾਏ ਇਸ ਗਾਣੇ ਦੇ ਬੋਲ ਮਨਵਿੰਦਰ ਮਾਨ ਵੱਲੋਂ ਲਿਖੇ ਗਏ ਹਨ ਅਤੇ ਸੰਗੀਤ ਫੇਮਸ ਮਿਊਜ਼ਿਕ ਡਾਇਰੈਕਟ ਇਕਵਿੰਦਰ ਸਿੰਘ ਨੇ ਦਿੱਤਾ ਹੈ।

ਗਾਣੇ ਦਾ ਵੀਡੀਓ ਵੀ ਕਾਫੀ ਸ਼ਾਨਦਾਰ ਬਣਾਇਆ ਗਿਆ ਹੈ ਜਿਸ ਦਾ ਨਿਰਦੇਸ਼ਨ ਟਰੂ ਮੇਕਰਜ਼ ਦੀ ਟੀਮ ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਨੂੰ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਦੇ ਨਿਰਦੇਸ਼ਨ 'ਚ ਬਣਾਇਆ ਗਿਆ ਹੈ। ਬੰਬ ਜੱਟ ਦੇ ਯੂ ਟਿਊਬ ਚੈਨਲ 'ਤੇ ਗੀਤ ਰਿਲੀਜ਼ ਕੀਤਾ ਗਿਆ ਹੈ।

ਹੋਰ ਵੇਖੋ : ਬੂਟੇ ਤੇ ਨਸੀਬੋ ਦੇ ਪਿਆਰ ਦੀ ਕਹਾਣੀ ਨੂੰ ਬਿਆਨ ਕਰਦਾ ਹੈ 'ਯਾਰਾ ਵੇ' ਫਿਲਮ ਦਾ ਇਹ ਨਵਾਂ ਗੀਤ, ਦੇਖੋ ਵੀਡੀਓ

ਪੰਜਾਬੀ ਸਿੰਗਰ ਸੱਜਣ ਅਦੀਬ ਇਸ ਤੋਂ ਪਹਿਲਾਂ ਵੀ ਹੁਸਨਾਂ ਦੀ ਰਾਣੀ, ‘ਇਸ਼ਕਾਂ ਦੇ ਲੇਖੇ’ , ‘ਆ ਚੱਕ ਛੱਲਾ’, ‘ਰੰਗ ਦੀ ਗੁਲਾਬੀ’, ‘ਅੱਖ ਨਾ ਲੱਗਦੀ’ ਤੇ ‘ਚੇਤਾ ਤੇਰਾ’ ਵਰਗੇ ਕਈ ਗੀਤਾਂ ਨੂੰ ਲੈ ਕੇ ਸਰੋਤਿਆਂ ਦੇ ਰੂਬਰੂ ਹੋ ਚੁੱਕੇ ਹਨ। ਸੱਜਣ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network