Advertisment

‘ਪਿੰਡਾਂ ਦੇ ਜਾਏ’ ਗੀਤ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਨੇ ਗਾਇਕ ਸੱਜਣ ਅਦੀਬ, ਦੇਖੋ ਵੀਡੀਓ

author-image
By Lajwinder kaur
New Update
‘ਪਿੰਡਾਂ ਦੇ ਜਾਏ’ ਗੀਤ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਨੇ ਗਾਇਕ ਸੱਜਣ ਅਦੀਬ, ਦੇਖੋ ਵੀਡੀਓ
Advertisment
‘ਇਸ਼ਕਾਂ ਦੇ ਲੇਖੇ’ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਸੱਜਣ ਅਦੀਬ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ । ‘ਪਿੰਡਾਂ ਦੇ ਜਾਏ’ ਟਾਈਟਲ ਹੇਠ ਉਹ ਆਪਣਾ ਨਵਾਂ ਗੀਤ ਲੈ ਕੇ ਆਏ ਨੇ । ਇਸ ਗੀਤ ਦੇ ਬੋਲ ਮਨਵਿੰਦਰ ਮਾਨ ਨੇ ਲਿਖੇ ਤੇ ਮਿਊਜ਼ਿਕ ਐਲਡੀ ਫ਼ਾਜ਼ਿਲਕਾ ਨੇ ਦਿੱਤਾ ਹੈ । ਇਸ ਗੀਤ ਦਾ ਵੀਡੀਓ Jeona & Jogi ਨੇ ਤਿਆਰ ਕੀਤਾ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਸੱਜਣ ਅਦੀਬ ਤੇ ਪੰਜਾਬੀ ਮਾਡਲ ਰਹਿਮਤ ਰਤਨ । ਇਸ ਗੀਤ ਨੂੰ ਸੱਜਣ ਅਦੀਬ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ । publive-image ਉਹ ਇਸ ਤੋਂ ਪਹਿਲਾਂ ਵੀ ਬਿੱਲੀਆਂ ਅੱਖਾਂ, ਦਿਲ ਦਾ ਕੋਰਾ, ਦਰਸ਼ਨ ਮਹਿੰਗੇ, ਚੇਤਾ ਤੇਰਾ, ਰੰਗ ਦੀ ਗੁਲਾਬੀ ਵਰਗੇ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ‘ਲਾਈਏ ਜੇ ਯਾਰੀਆਂ’ ਫ਼ਿਲਮ ਦੇ ਨਾਲ ਪੰਜਾਬੀ ਫ਼ਿਲਮੀ ਦੁਨੀਆ ‘ਚ ਕਦਮ ਰੱਖ ਚੁੱਕੇ ਹਨ ਤੇ ਉਹ ਬਹੁਤ ਜਲਦ ਜਿੰਮੀ ਸ਼ੇਰਗਿੱਲ ਤੇ ਕੁਲਰਾਜ ਰੰਧਾਵਾ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment