ਸੱਜਣ ਅਦੀਬ ਪਿੰਡ ਦੇ ਗਰਾਉਂਡ 'ਚ ਵਹਾ ਰਹੇ ਨੇ ਖੂਬ ਪਸੀਨਾ ,ਦੇਖੋ ਵੀਡੀਓ

written by Aaseen Khan | January 28, 2019

ਸੱਜਣ ਅਦੀਬ ਪਿੰਡ ਦੇ ਗਰਾਉਂਡ 'ਚ ਵਹਾ ਰਹੇ ਨੇ ਖੂਬ ਪਸੀਨਾ ,ਦੇਖੋ ਵੀਡੀਓ : ਪੰਜਾਬੀ ਗਾਇਕ ਸੱਜਣ ਅਦੀਬ ਜਿੰਨ੍ਹਾਂ ਨੇ ਆਪਣੀ ਗਾਇਕੀ ਨਾਲ ਵਿਸ਼ਵ ਭਰ 'ਚ ਪ੍ਰਸਿੱਧੀ ਹਾਸਿਲ ਕੀਤੀ ਹੈ। ਦੋ ਸਾਲ ਪਹਿਲਾਂ 'ਇਸ਼ਕਾਂ ਦੇ ਲੇਖੇ ਗੀਤ ਨਾਲ ਚਰਚਾ 'ਚ ਆਏ ਸੱਜਣ ਅਦੀਬ ਅੱਜ ਕੱਲ ਪਿੰਡ ਦੇ ਗਰਾਉਂਡ 'ਚ ਕਾਫੀ ਮਿਹਨਤ ਕਰ ਰਹੇ ਹਨ। ਉਹਨਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਸੱਜਣ ਅਦੀਬ ਡੰਡ ਬੈਠਕਾਂ ਮਾਰਦੇ ਹੋਏ ਦਿਖਾਈ ਦੇ ਰਹੇ ਹਨ। ਉਹਨਾਂ ਨੇ ਕੈਪਸ਼ਨ 'ਚ ਵੀ ਲਿਖਿਆ ਹੈ ਕਿ 'ਮਿਹਨਤਾਂ ਜਾਰੀ ਹਨ'।

 

View this post on Instagram

 

ਮਿਹਨਤਾਂ ਜਾਰੀ ਨੇ। practice time-#Village, #ground #Adeebi

A post shared by Sajjan Adeeb (@sajjanadeeb) on

ਸੋ ਇਹ ਤਾਂ ਸਾਫ ਹੈ ਕਿ ਸੱਜਣ ਅਦੀਬ ਗਾਇਕੀ ਦੇ ਨਾਲ ਨਾਲ ਗਰਾਉਂਡ 'ਚ ਵੀ ਮਿਹਨਤੀ ਹਨ। ਜੇਕਰ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤਾਂ ਅੱਜ ਕੱਲ ਜਿੰਮ ਅਤੇ ਆਪਣੇ ਸ਼ਰੀਰ ਨੂੰ ਫਿੱਟ ਰੱਖਣ ਦਾ ਟਰੈਂਡ ਹੀ ਚੱਲ ਰਿਹਾ ਹੈ। ਅੱਜ ਜ਼ਿਆਦਾਤਰ ਪੰਜਾਬੀ ਸਿਤਾਰੇ ਆਪਣੀ ਗਾਇਕੀ ਦੇ ਨਾਲ ਨਾਲ ਸਿਹਤ ਵੱਲ ਵੀ ਕਾਫੀ ਧਿਆਨ ਦੇ ਰਹੇ ਹਨ।

ਹੋਰ ਵੇਖੋ :ਇਸ ਸਾਲ ਕਾਦਰ ਖਾਨ ਸਮੇਤ ਇਹਨਾਂ ਸਿਤਾਰਿਆਂ ਦਾ ਹੋਵੇਗਾ ਪਦਮ ਸ਼੍ਰੀ ਅਵਾਰਡ ਨਾਲ ਸਨਮਾਨ

ਸੱਜਣ ਅਦੀਬ ਦੀ ਗੱਲ ਕਰੀਏ ਤਾਂ ਉਹ ਕਾਫੀ ਹਿੱਟ ਗਾਣੇ ਗਾ ਚੁੱਕੇ ਹਨ ਜਿੰਨ੍ਹਾਂ 'ਚ ਇਸ਼ਕਾਂ ਦੇ ਲੇਖੇ , ਛੱਲਾ , ਨਾਰਾਂ , ਅੱਖ ਨਾ ਲੱਗਦੀ ਵਰਗੇ ਗਾਣੇ ਸ਼ਾਮਿਲ ਹਨ। ਸੱਜਣ ਅਦੀਬ ਦੇ ਹਾਲ ਹੀ 'ਚ ਰਿਲੀਜ਼ ਹੋਏ ਗਾਣੇ 'ਹੁਸਣ ਦੀ ਰਾਣੀ' ਵੀ ਕਾਫੀ ਹਿੱਟ ਰਿਹਾ ਹੈ। ਉਹਨਾਂ ਦੇ ਗਾਣਿਆਂ ਦੀ ਤਰਾਂ ਇਹ ਐਕਸਰਸਾਈਜ਼ ਕਰਦਿਆਂ ਦਾ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ। ਉਹਨਾਂ ਦੇ ਪ੍ਰਸ਼ੰਸ਼ਕਾਂ ਵੱਲੋਂ ਕਮੈਂਟਾਂ 'ਚ ਕਾਫੀ ਤਾਰੀਫ ਵੀ ਕੀਤੀ ਜਾ ਰਹੀ ਹੈ।

You may also like