ਗਾਇਕ ਸੱਜਣ ਅਦੀਬ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ, ਸਾਂਝਾ ਕੀਤਾ ਪੋਸਟਰ

Written by  Lajwinder kaur   |  August 04th 2019 05:10 PM  |  Updated: August 04th 2019 05:10 PM

ਗਾਇਕ ਸੱਜਣ ਅਦੀਬ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ, ਸਾਂਝਾ ਕੀਤਾ ਪੋਸਟਰ

ਪੰਜਾਬੀ ਗਾਇਕ ਸੱਜਣ ਅਦੀਬ ਜੋ ਬਹੁਤ ਜਲਦ ਆਪਣਾ ਨਵਾਂ ਗੀਤ ‘ਬਿੱਲੀਆਂ ਅੱਖਾਂ’ (Brown eyes) ਲੈ ਕੇ ਆ ਰਹੇ ਹਨ। ਇਸ ਗੀਤ ਦਾ ਪੋਸਟਰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ‘ਨਵਾਂ ਗੀਤ ਬਹੁਤ ਜਲਦ

ਕੁਝ ਨਵਾਂ ਦੇਖਣ ਤੇ ਸੁਣਨ ਨੂੰ ਮਿਲੇਗਾ-ਇਸ ਗੀਤ ਵਿੱਚ’। ਦਰਸ਼ਕਾਂ ਵੱਲੋਂ ਪੋਸਟਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਵੇਖੋ:ਲਤਾ ਮੰਗੇਸ਼ਕਰ ਵਾਂਗ ਸੁਰੀਲੀ ਆਵਾਜ਼ ‘ਚ ਇਸ ਬਜ਼ੁਰਗ ਔਰਤ ਨੇ ਗਾਇਆ ‘ਇੱਕ ਪਿਆਰ ਕਾ ਨਗਮਾ’ ਤਾਂ ਵੀਡੀਓ ਛਾਇਆ ਇੰਟਰਨੈੱਟ ‘ਤੇ, ਦੇਖੋ ਵਾਇਰਲ ਵੀਡੀਓ

‘ਬਿੱਲੀਆਂ ਅੱਖਾਂ’ ਗਾਣੇ ਨੂੰ ਸੱਜਣ ਅਦੀਬ ਆਪਣੀ ਮਿੱਠੀ ਆਵਾਜ਼ ‘ਚ ਲੈ ਕੇ ਆਉਣਗੇ। ਇਸ ਗੀਤ ਦੇ ਬੋਲ ਗਿੱਲ ਤਲਵਾਰਾ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ। ਇਸ ਗਾਣੇ ਦਾ ਵੀਡੀਓ ਨੂੰ ਨਵਰਾਜ ਰਾਜਾ ਵੱਲੋਂ ਤਿਆਰ ਕੀਤੀ ਗਈ ਹੈ। ਗੀਤ ਦੇ ਪੋਸਟਰ ‘ਚ ਸੱਜਣ ਅਦੀਬ ਦੀ ਸ਼ਾਨਦਾਰ ਲੁੱਕ ਦੇਖਣ ਨੂੰ ਮਿਲ ਰਹੀ ਹੈ। ਫ਼ਿਲਹਾਲ ਗੀਤ ਦੀ ਰਿਲੀਜ਼ ਡੇਟ ਦਾ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਪਰ ਗੀਤ ਬਹੁਤ ਜਲਦ ਦਰਸ਼ਕਾਂ ਦੀ ਝੋਲੀ ਪੈ ਜਾਵੇਗਾ। ਸੱਜਣ ਅਦੀਬ ਇਸ ਤੋਂ ਪਹਿਲਾਂ ਇਸ਼ਕਾਂ ਦੇ ਲੇਖੇ, ਦਿਲ ਦਾ ਕੋਰਾ, ਦਰਸ਼ਨ ਮਹਿੰਗੇ, ਚੇਤਾ ਤੇਰਾ, ਰੰਗ ਦੀ ਗੁਲਾਬੀ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ। ਹਾਲ ਹੀ ‘ਚ ਉਹ ਅਮਰਿੰਦਰ ਗਿੱਲ ਦੀ ਫ਼ਿਲਮ ‘ਲਾਈਏ ਯੇ ਯਾਰੀਆਂ’ ‘ਚ ਨਜ਼ਰ ਆਏ ਸਨ। ਉਹ ਆਪਣੇ ਛੋਟੇ ਜਿਹੇ ਰੋਲ ਨਾਲ ਦਰਸ਼ਕਾਂ ਦੇ ਦਿਲ ਜਿੱਤਣ ‘ਚ ਕਾਮਯਾਬ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network