ਸੱਜਣ ਅਦੀਬ ਲੈ ਕੇ ਆ ਰਹੇ ਨਵਾਂ ਟਰੈਕ ‘ਜੋੜੀ’, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

written by Lajwinder kaur | May 11, 2021

‘ਇਸ਼ਕਾਂ ਦੇ ਲੇਖੇ’ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਸੱਜਣ ਅਦੀਬ ਬਹੁਤ ਜਲਦ ਆਪਣਾ ਨਵਾਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਨੇ। ਉਨ੍ਹਾਂ ਨੇ ਆਪਣੇ ਨਵੇਂ ਗੀਤ ‘ਜੋੜੀ’ ਦੀ ਪਹਿਲੀ ਝਲਕ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ।

sajjan adeeb shared poster of his new song jodi image source- instagram

ਹੋਰ ਪੜ੍ਹੋ : ਗਾਇਕ ਵੀਤ ਬਲਜੀਤ ਲੈ ਕੇ ਰਹੇ ਨੇ ਮਿਊਜ਼ਿਕ ਐਲਬਮ ‘ਸੰਨ 47’, ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਫਰਸਟ ਲੁੱਕ

Punjabi Singer sajjan adeeb image source- instagram

‘ਜੋੜੀ’ ਗੀਤ ਨੂੰ ਲੈ ਕੇ ਗਾਇਕ ਸੱਜਣ ਅਦੀਬ ਬਹੁਤ ਉਤਸੁਕ ਨੇ। ਦੱਸ ਦਈਏ ਇਸ ਗੀਤ ਦੇ ਬੋਲ ਚੰਨ ਅੰਗਰੇਜ਼ ਨੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਦਾ ਹੋਵੇਗਾ । ਇਸ ਸੌਂਗ ਦੇ ਮਿਊਜ਼ਿਕ ਵੀਡੀਓ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਖੁਦ ਸੱਜਣ ਅਦੀਬ ਤੇ ਮਾਡਲ Rumman Ahmed। ਭਿੰਡਰ ਬੁਰਜ (Bhindder Burj) ਵੱਲੋਂ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ।  ਇਹ ਪੂਰਾ ਗੀਤ Leaf Records ਦੇ ਲੇਬਲ ਹੇਠ 17 ਮਈ ਨੂੰ ਰਿਲੀਜ਼ ਹੋਵੇਗਾ।

sajjan adeeb with singer amrinder gill image source- instagram

ਜੇ ਗੱਲ ਕਰੀਏ ਸੱਜਣ ਅਦੀਬ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਨੂੰ ਦੇ ਚੁੱਕੇ ਨੇ । ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ । ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਕੰਮ ਕਰ ਰਹੇ ਨੇ। ਅਖੀਰਲੀ ਵਾਰ ਉਹ ‘‘ਲਾਈਏ ਜੇ ਯਾਰੀਆਂ’’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ।

 

You may also like