ਸੱਜਣ ਅਦੀਬ ਦੇ ਨਵੇਂ ਗੀਤ ‘ਬਿੱਲੀਆਂ ਅੱਖਾਂ’ ਦਾ 21 ਅਗਸਤ ਨੂੰ ਪੀਟੀਸੀ ‘ਤੇ ਹੋਵੇਗਾ ਵਰਲਡ ਪ੍ਰੀਮੀਅਰ
'ਇਸ਼ਕਾਂ ਦੇ ਲੇਖੇ' ਗਾਣੇ ਨਾਲ ਸਭ ਦੇ ਦਿਲਾਂ ਨੂੰ ਟੁੰਬਣ ਵਾਲੇ ਗਾਇਕ ਸੱਜਣ ਅਦੀਬ ਆਪਣਾ ਨਵਾਂ ਗੀਤ ਬਿੱਲੀਆਂ ਅੱਖਾਂ ਲੈ ਕੇ ਆ ਰਹੇ ਹਨ। ਜੀ ਹਾਂ ਇਸ ਗਾਣੇ ਦਾ ਵਰਲਡ ਪ੍ਰੀਮੀਅਰ 21 ਅਗਸਤ ਨੂੰ ਪੀਟੀਸੀ ਪੰਜਾਬੀ ਉੱਤੇ ਹੋਵੇਗਾ। ਦੱਸ ਦਈਏ ਸੱਜਣ ਅਦੀਬ ਨੇ ਅਦਾਕਾਰੀ ‘ਚ ਵੀ ਕਦਮ ਰੱਖ ਦਿੱਤਾ ਹੈ। ਉਹ ਹਾਲ ਹੀ ‘ਚ ਅਮਰਿੰਦਰ ਗਿੱਲ ਦੀ ਆਈ ਫ਼ਿਲਮ ‘ਲਾਈਏ ਜੇ ਯਾਰੀਆਂ’ ‘ਚ ਬਲਦੇਵ ਸਿੰਘ ਨਾਂਅ ਦੇ ਕਿਰਦਾਰ ਚ ਨਜ਼ਰ ਆ ਚੁੱਕੇ ਹਨ। ਉਨ੍ਹਾਂ ਵੱਲੋਂ ਨਿਭਾਏ ਛੋਟੇ ਜਿਹੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਹੈ।
ਹੋਰ ਵੇਖੋ: ਪੰਜਾਬੀ ਫ਼ਿਲਮੀ ਜਗਤ ਵੱਲੋਂ ਦਿੱਤੇ ਕਿਰਦਾਰਾਂ ਲਈ ਕਵਿਤਾ ਕੌਸ਼ਿਕ ਨੇ ਪੋਸਟ ਪਾ ਕੇ ਜ਼ਾਹਿਰ ਕੀਤੇ ਮਨ ਦੇ ਭਾਵ
ਸੱਜਣ ਅਦੀਬ ਦੇ ਗੀਤ ‘ਬਿੱਲੀਆਂ ਅੱਖਾਂ’ ਦੇ ਬੋਲ ਗਿੱਲ ਤਲਵਾਰਾ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ। ਇਸ ਗਾਣੇ ਦਾ ਵੀਡੀਓ ਨੂੰ ਨਵਰਾਜ ਰਾਜਾ ਵੱਲੋਂ ਤਿਆਰ ਕੀਤੀ ਗਈ ਹੈ। ਇਸ ਗੀਤ ਨੂੰ ਲੈ ਕੇ ਸੱਜਣ ਅਦੀਬ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਵੀ ਉਹ ਦਿਲ ਦਾ ਕੋਰਾ, ਦਰਸ਼ਨ ਮਹਿੰਗੇ, ਚੇਤਾ ਤੇਰਾ, ਰੰਗ ਦੀ ਗੁਲਾਬੀ, ਆਹ ਚੱਕ ਛੱਲਾ, ਸੁਣ ਹਵਾ ਦੇ ਬੁੱਲ੍ਹਿਆ, ਚੇਤਾ ਤੇਰਾ ਵਰਗੇ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।