ਪਿਆਰ ਦੇ ਰੰਗ ਲੈ ਕੇ ਆ ਰਹੇ ਨੇ ਸੱਜਣ ਅਦੀਬ ਆਪਣੇ ਨਵੇਂ ਗੀਤ ‘Ishqan De Lekhe 2’ ‘ਚ, ਟੀਜ਼ਰ ਹੋਇਆ ਰਿਲੀਜ਼
ਪੰਜਾਬੀ ਗਾਇਕ ਸੱਜਣ ਅਦੀਬ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । ਜੀ ਹਾਂ ਉਹ ‘ਇਸ਼ਕਾਂ ਦੇ ਲੇਖੇ-2’ (Ishqan De Lekhe 2) ਦੇ ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ । ਦਰਸ਼ਕਾਂ ਦੀ ਉਤਸੁਕਤਾ ਨੂੰ ਵਧਾਉਂਦੇ ਹੋਏ ਗੀਤ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ ।
ਹੋਰ ਪੜ੍ਹੋ: ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਰਣਜੀਤ ਬਾਵਾ ਦਾ ਨਵਾਂ ਗੀਤ ‘ਵੈਲੀ ਤੇਰੇ ਪਿੰਡ ਦੇ’, ਦੇਖੋ ਵੀਡੀਓ
ਇਹ ਗੀਤ ਸਾਲ 2016 ‘ਚ ਆਏ ‘ਇਸ਼ਕਾਂ ਦੇ ਲੇਖੇ’ ਦਾ ਸਿਕਵਲ ਹੈ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ ਸੀ । ਜਿਸ ਕਰਕੇ ਫੈਨਜ਼ ਇਸ ਦੂਜੇ ਭਾਗ ਦਾ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ।
‘ਇਸ਼ਕਾਂ ਦੇ ਲੇਖ-2’ ਦਾ ਟੀਜ਼ਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ । ਗੀਤ ਦਾ ਟੀਜ਼ਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ।
ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ Manwinder Maan ਨੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਰੂਟਜ਼ ਵਾਲਿਆਂ ਦਾ ਹੈ । ਗਾਣੇ ਦਾ ਵੀਡੀਓ ਟਰੂ ਮੇਕਰਸ ਵਾਲਿਆਂ ਵੱਲੋਂ ਤਿਆਰ ਕੀਤਾ ਗਿਆ ਹੈ ।
ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਖੁਦ ਸੱਜਣ ਅਦੀਬ ਤੇ ਫੀਮੇਲ ਮਾਡਲ ਪਾਇਲ ਰਾਜਪੂਤ । ਪੂਰਾ ਗੀਤ ਸੱਜਣ ਅਦੀਬ ਮਿਊਜ਼ਿਕ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਜਾਵੇਗਾ ।