ਇਸ ਲਈ ਸਲਮਾਨ ਖ਼ਾਨ ਨਹੀਂ ਕਰਵਾ ਰਹੇ ਵਿਆਹ,ਪਿਤਾ ਨੇ ਵਿਆਹ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ 

written by Shaminder | May 09, 2019

ਬਾਲੀਵੁੱਡ ਦੇ ਦਬੰਗ ਖ਼ਾਨ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਹਮੇਸ਼ਾ ਹੀ ਚਰਚਾ 'ਚ ਰਹਿੰਦੇ ਨੇ । ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇਣ ਵਾਲੇ ਸਲਮਾਨ ਖ਼ਾਨ ਆਪਣੀਆਂ ਫ਼ਿਲਮਾਂ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ । ਪਰ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਹਮੇਸ਼ਾ ਇਹ ਗੱਲ ਜਾਨਣ ਦੀ ਉਤਸੁਕਤਾ ਰਹਿੰਦੀ ਹੈ ਕਿ ਸਲਮਾਨ ਖ਼ਾਨ ਵਿਆਹ ਕਦੋਂ ਕਰਵਾਉਣਗੇ । ਹੁਣ ਉਨ੍ਹਾਂ ਦੇ ਪਿਤਾ ਨੇ ਸਲਮਾਨ ਖ਼ਾਨ ਦੇ ਵਿਆਹ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ ਕਿ ਸਲਮਾਨ ਖ਼ਾਨ ਵਿਆਹ ਕਿਉਂ ਨਹੀਂ ਕਰਵਾ ਰਹੇ । ਹੋਰ ਵੇਖੋ :ਇਸ ਤਰ੍ਹਾਂ ਸਲਮਾਨ ਖ਼ਾਨ ਤੇ ਸ਼ਾਹਰੁਖ ਖ਼ਾਨ ਬਣੇ ਸਨ, ਇੱਕ ਦੂਜੇ ਦੇ ਦੁਸ਼ਮਣ https://www.instagram.com/p/BuqGqEulfa8/ ਦਰਅਸਲ ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਨੇ ਇੱਕ ਮੀਡੀਆ ਹਾਊਸ ਨੂੰ ਦਿੱਤੇ ਇੰਟਰਵਿਊ ਦੌਰਾਨ ਸਲਮਾਨ ਖ਼ਾਨ ਦੇ ਵਿਆਹ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ "ਜਦੋਂ ਸਲਮਾਨ ਖ਼ਾਨ ਦੇ ਕਿਸੇ ਰਿਲੇਸ਼ਨ ਦੀ ਸ਼ੁਰੂਆਤ ਹੁੰਦੀ ਹੈ ਤਾਂ ਸਭ ਕੁਝ ਠੀਕ ਚੱਲ ਰਿਹਾ ਹੁੰਦਾ ਹੈ ਪਰ ਕੁਝ ਹੀ ਸਮੇਂ ਬਾਅਦ ਸਲਮਾਨ ਉਸ ਕੁੜੀ 'ਚ ਆਪਣੀ ਮਾਂ ਦੀ ਝਲਕ ਵੇਖਣ ਲੱਗ ਜਾਂਦਾ ਹੈ,ਬਸ ਫਿਰ ਇੱਥੋਂ ਹੀ ਮਾਮਲਾ ਵਿਗੜਣਾ ਸ਼ੁਰੂ ਹੋ ਜਾਂਦਾ ਹੈ"। https://www.instagram.com/p/Buvrh2cl3zr/ ਸਲਮਾਨ ਖ਼ਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦ ਹੀ ਆਪਣੀ ਨਵੀਂ ਫ਼ਿਲਮ ਨਾਲ ਦਰਸ਼ਕਾਂ ਦਟ ਰੁਬਰੂ ਹੋਣਗੇ ਅਤੇ ਦਰਸ਼ਕ ਵੀ ਪੰਜ ਜੂਨ ਨੂੰ ਆਉਣ ਵਾਲੀ ਉਨ੍ਹਾਂ ਦੀ ਫ਼ਿਲਮ 'ਭਾਰਤ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ।ਇਸ ਫ਼ਿਲਮ 'ਚ ਉੇਨ੍ਹਾਂ ਦੇ ਨਾਲ ਕਟਰੀਨਾ ਕੈਫ ਨਜ਼ਰ ਆਉਣਗੇ ।

0 Comments
0

You may also like