ਪੁਲਵਾਮਾ ਅੱਤਵਾਦੀ ਹਮਲੇ 'ਤੇ ਭੜਕਿਆ ਬਾਲੀਵੁੱਡ, ਟਵੀਟ ਕਰਕੇ ਕੱਢਿਆ ਗੁੱਸਾ 

Written by  Rupinder Kaler   |  February 15th 2019 11:29 AM  |  Updated: February 15th 2019 11:29 AM

ਪੁਲਵਾਮਾ ਅੱਤਵਾਦੀ ਹਮਲੇ 'ਤੇ ਭੜਕਿਆ ਬਾਲੀਵੁੱਡ, ਟਵੀਟ ਕਰਕੇ ਕੱਢਿਆ ਗੁੱਸਾ 

ਜੰਮੂ ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਸੀਆਰਪੀਐੱਫ ਦੇ 37  ਜਵਾਨ ਸ਼ਹੀਦ ਹੋ ਗਏ ਹਨ ਇਸ ਹਮਲੇ ਦੀ ਹਰ ਪਾਸੇ ਤੋਂ ਨਿੰਦਾ ਹੋ ਰਹੀ ਹੈ । ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਸ ਹਰਕਤ ਕਰਕੇ ਦੇਸ਼ ਭਰ ਦੇ ਲੋਕਾਂ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ । ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੀ ਇਹ ਹਮਲੇ ਦੀ ਨਿਖੇਧੀ ਕੀਤੀ ਹੈ । ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ ਤੇ ਆਪਣਾ ਗੁੱਸਾ ਕੱਢਿਆ ਹੈ ।ਇਹਨਾਂ ਸਿਤਾਰਿਆਂ 'ਚ ਸਭ ਤੋਂ ਪਹਿਲੇ ਨੰਬਰ 'ਤੇ ਸਲਮਾਨ ਖਾਨ, ਪ੍ਰਿਯੰਕਾ ਚੋਪੜਾ, ਅਨੁਪਮ ਖੇਰ, ਅਕਸ਼ੇ ਕੁਮਾਰ, ਜਾਵੇਦ ਅਖ਼ਤਰ ਤੇ ਹੋ ਕਈ ਸਿਤਾਰੇ ਸ਼ਾਮਿਲ ਹਨ । ਆਮਿਰ ਖ਼ਾਨ ਵੀ ਇਸ ਹਮਲੇ ਨੂੰ ਲੈ ਕਾ ਕਾਫੀ ਦੁਖੀ ਹਨ । ਆਮਿਰ ਖਾਨ ਨੇ ਆਪਣੇ ਟਵਿੱਟਰ ਤੇ ਲਿਖਿਆ ਹੈ । ਇਸ ਹਮਲੇ ਦੀ ਖਬਰ ਪੜ੍ਹ ਕੇ ਮੈਨੂੰ ਬਹੁਤ ਦੁੱਖ ਹੋਇਆ ਇਹ ਸੁਣ ਕੇ ਮੈਂ ਸੁੰਨ ਹੋ ਗਿਆ ।

https://twitter.com/aamir_khan/status/1096242618147602432

ਪ੍ਰਿਯੰਕਾ ਚੋਪੜਾ ਨੇ ਭਾਰਤੀ ਜਵਾਨਾਂ ਤੇ ਹਮਲੇ ਦੀ ਨਿੰਦਾ ਕੀਤੀ ਹੈ । ਉਹਨਾਂ ਟਵਿੱਟਰ ਤੇ ਲਿਖਿਆ ਹੈ –ਪੁਲਵਾਮਾ ਹਮਲੇ ਬਾਰੇ ਸੁਣਕੇ ਮੈਂ ਸਦਮੇ ਵਿੱਚ ਹਾਂ । ਨਫਰਤ ਕਦੇ ਵੀ ਜਵਾਬ ਨਹੀਂ ਹੁੰਦੀ। ਜ਼ਖਮੀਆਂ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਤਾਕਤ ਮਿਲੇ ।

https://twitter.com/priyankachopra/status/1096066624220672001

ਉਰੀ ਸਟਾਰ ਵਿੱਕੀ ਕੌਸ਼ਲ ਨੇ ਲਿਖਿਆ ਹੈ : ਅੱਤਵਾਦੀ ਹਮਲੇ ਬਾਰੇ ਸੁਣਕੇ ਦੁਖੀ ਤੇ ਸਦਮੇ ਵਿੱਚ ਹਾਂ ।

https://twitter.com/vickykaushal09/status/1096070783749652480

ਗਲੀ ਬੁਆਏ ਰਣਵੀਰ ਸਿੰਘ ਨੇ ਕਿਹਾ ਹੈ : ਪੁਲਵਾਮਾ ਵਿੱਚ ਹੋਏ ਹਮਲੇ ਨਾਲ ਬੇਹਦ ਨਿਰਾਸ਼ ਹਾਂ ।

https://twitter.com/RanveerOfficial/status/1096098814815920128

ਜਾਵੇਦ ਅਖ਼ਤਰ ਨੇ ਲਿਖਿਆ ਹੈ –ਮੇਰਾ ਸੀਆਰਪੀਐੱਫ ਨਾਲ ਖਾਸ ਸਬੰਧ ਹੈ । ਮੈਂ ਉਹਨਾਂ ਦਾ ਐਂਥਮ ਸੌਂਗ ਲਿਖਿਆ ਹੈ । ਕਲਮ ਨੂੰ ਕਾਗਜ਼ ਤੇ ਰੱਖਣ ਤੋਂ ਪਹਿਲਾਂ ਮੈ ਕਈ ਸੀਆਰਪੀਐੱਫ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ ਸੀ । ਬਹਾਦਰ ਜਵਾਨਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਸੰਵੇਦਨਾ। ਇਸ ਤਰ੍ਹਾਂ ਲਗਭਗ ਪੂਰੇ ਬਾਲੀਵੁੱਡ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ।

https://twitter.com/Javedakhtarjadu/status/1096102055079374848

https://twitter.com/AnushkaSharma/status/1096118317415227392

https://twitter.com/karanjohar/status/1096057947564707840

https://twitter.com/AnupamPKher/status/1096048676424896514

https://twitter.com/BeingSalmanKhan/status/1096084550520918017

https://twitter.com/FarOutAkhtar/status/1096117274644283392

https://twitter.com/akshaykumar/status/1096044182546931712

https://twitter.com/WhoSunilGrover/status/1096075285391425536

https://twitter.com/dreamgirlhema/status/1096076396068143105

https://twitter.com/ajaydevgn/status/1096033465995190275

https://twitter.com/taapsee/status/1096083405115133952

https://twitter.com/realpreityzinta/status/1096221897300168704


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network