ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਇਸ ਫ਼ਿਲਮ ‘ਚ ਮੁੜ ਤੋਂ ਇੱਕਠੇ ਆਉਣਗੇ ਨਜ਼ਰ !

Written by  Shaminder   |  July 25th 2020 01:08 PM  |  Updated: July 25th 2020 01:08 PM

ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਇਸ ਫ਼ਿਲਮ ‘ਚ ਮੁੜ ਤੋਂ ਇੱਕਠੇ ਆਉਣਗੇ ਨਜ਼ਰ !

ਸਲਮਾਨ ਖ਼ਾਨ ਅਤੇ ਕੈਟਰੀਨਾ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਇਹ ਜੋੜੀ ਆਨ ਸਕਰੀਨ ਕਾਫੀ ਸੁਰਖੀਆਂ ਵਟੋਰਦੀ ਹੈ । ਦੋਵਾਂ ਨੇ ਕਈ ਫ਼ਿਲਮਾਂ ‘ਚ ਇੱਕਠਿਆਂ ਕੰਮ ਕੀਤਾ ਹੈ । ਦੋਵਾਂ ਦੇ ਫੈਨਸ ਲਈ ਇੱਕ ਖੁਸ਼ਖਬਰੀ ਹੈ ਉਹ ਇਹ ਕਿ ਦੋਵੇਂ ਜਲਦ ਹੀ ਇੱਕ ਹੋਰ ਫ਼ਿਲਮ ‘ਚ ਨਜ਼ਰ ਆ ਸਕਦੇ ਹਨ । ਖ਼ਬਰਾਂ ਮੁਤਾਬਕ ਇਹ ਜੋੜੀ ‘ਟਾਈਗਰ-3’ ‘ਚ ਨਜ਼ਰ ਆ ਸਕਦੀ ਹੈ ।

https://www.instagram.com/p/CC3LjxaBseA/

ਅਦਾਕਾਰ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਬਾਲੀਵੁੱਡ ਦੀ ਸਭ ਤੋਂ ਪਸੰਦੀਦਾ ਜੋੜਿਆਂ 'ਚੋਂ ਇਕ ਹੈ। ਦੋਹਾਂ ਨੇ 'ਏਕ ਥਾ ਟਾਈਗਰ', 'ਟਾਈਗਰ ਜ਼ਿੰਦਾ ਹੈ', 'ਯੁਵਰਾਜ', 'ਮੈਨੇ ਪਿਆਰ ਕਿਓਂ ਕਿਆ' ਸਮੇਤ ਕਈ ਫਿਲਮਾਂ 'ਚ ਕੰਮ ਕੀਤਾ ਸੀ। ਦੋਵਾਂ ਦੀ ਆਨਸਕ੍ਰੀਨ ਕੈਮਿਸਟਰੀ ਨੂੰ ਵੀ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਹੈ।

https://www.instagram.com/p/B7qBhsgh2Bg/

ਆਖਰੀ ਵਾਰ ਦੋਵੇਂ ਪਿਛਲੇ ਸਾਲ ਰਿਲੀਜ਼ ਹੋਈ ਫਿਲਮ 'ਭਾਰਤ' 'ਚ ਨਜ਼ਰ ਆਏ ਸਨ। ਹੁਣ ਖਬਰ ਆਈ ਹੈ ਕਿ ਦੋਵੇਂ ਇਕ ਵਾਰ ਫਿਰ 'ਟਾਈਗਰ 3' 'ਚ ਇਕੱਠੇ ਵੱਡੇ ਪਰਦੇ 'ਤੇ ਨਜ਼ਰ ਆਉਣਗੇ ਜੋ ਕਿ ਟਾਈਗਰ ਫਰੈਂਚਾਈਜ਼ ਦਾ ਤੀਜਾ ਹਿੱਸਾ ਹੈ।

https://www.instagram.com/p/CCstj5hlL6Z/

ਇਕ ਇੰਟਰਟੈਨਮੈਂਟ ਪੋਰਟਲ ਅਨੁਸਾਰ ਸਲਮਾਨ ਖਾਨ ਇਸ ਫਿਲਮ ਨੂੰ ਕਰਨ ਲਈ ਤਿਆਰ ਹੋ ਗਏ ਹਨ। ਇਹ ਐਕਸ਼ਨ ਨਾਲ ਭਰੀ ਫਿਲਮ ਹੋਵੇਗੀ। ਫਿਲਮ ਦੀ ਸ਼ੂਟਿੰਗ ਅਗਲੇ ਸਾਲ ਦੇ ਸ਼ੁਰੂ 'ਚ ਸ਼ੁਰੂ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network