ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਦੀ ਫ਼ਿਲਮ 'ਟਾਈਗਰ 3' ਦਾ ਪਹਿਲਾ ਪੋਸਟਰ ਤੇ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ

written by Pushp Raj | October 15, 2022 12:42pm

Film 'Tiger 3' first poster & release date: ਬਾਲੀਵੁੱਡ ਦੇ ਦਬੰਗ ਖ਼ਾਨ ਯਾਨੀ ਕਿ ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਟਾਈਗਰ 3' ਤੇ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ ਵਿੱਚ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਦੀ ਫ਼ਿਲਮ 'ਟਾਈਗਰ 3' ਦਾ ਪਹਿਲਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ਦੇ ਨਾਲ ਹੀ ਫ਼ਿਲਮ ਮੇਕਰਸ ਨੇ ਇਸ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਹੈ।

Teenage boy tasked to 'eliminate' Salman Khan arrested, details inside

ਸਲਮਾਨ ਖ਼ਾਨ ਵੱਲੋਂ ਫ਼ਿਲਮ ਟਾਈਗਰ ਦੇ ਤੀਜੇ ਸੀਕਵਲ ਦਾ ਐਲਾਨ ਕਰਨ ਦੇ ਬਾਅਦ ਤੋਂ ਹੀ ਉਨ੍ਹਾਂ ਦੇ ਫੈਨਜ਼ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਹੁਣ ਮੇਕਰਸ ਨੇ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਦੀ ਫ਼ਿਲਮ ਟਾਈਗਰ 3 ਦਾ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਨੂੰ ਹੁਣ ਇਸ ਫ਼ਿਲਮ ਦੀ ਰਿਲੀਜ਼ ਲਈ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ। ਜੀ ਹਾਂ, ਸਲਮਾਨ ਖਾਨ ਨੇ ਇਸ ਫ਼ਿਲਮ ਦੀ ਨਵੀਂ ਰਿਲੀਜ਼ ਡੇਟ ਸ਼ੇਅਰ ਕੀਤੀ ਹੈ।

Image Source : Instagram

ਅਗਲੇ ਸਾਲ ਦੀਵਾਲੀ ਦੇ ਮੌਕੇ 'ਤੇ 'ਟਾਈਗਰ 3' (Tiger 3 On Diwali 2023) ਸਿਨੇਮਾਘਰਾਂ 'ਚ ਦਸਤਕ ਦੇਵੇਗੀ। ਇਹ ਫ਼ਿਲਮ ਪਹਿਲਾਂ 21 ਅਪ੍ਰੈਲ 2023 ਨੂੰ ਰਿਲੀਜ਼ ਹੋਣੀ ਸੀ। ਸਲਮਾਨ ਖਾਨ ਨੇ ਇੰਸਟਾਗ੍ਰਾਮ 'ਤੇ ਟਾਈਗਰ 3 ਦਾ ਲੁੱਕ ਵੀ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਲਿਖਿਆ ਹੈ ਕਿ ਟਾਈਗਰ 3 2023 ਦੀਵਾਲੀ 'ਤੇ ਰਿਲੀਜ਼ ਹੋਵੇਗੀ। ਟਾਈਗਰ ਹਿੰਦੀ ਦੇ ਨਾਲ-ਨਾਲ ਤਾਮਿਲ ਅਤੇ ਤੇਲਗੂ ਵਿੱਚ ਵੀ ਰਿਲੀਜ਼ ਹੋਵੇਗੀ।

ਦੀਵਾਲੀ 'ਤੇ ਫ਼ਿਲਮ ਦੇ ਰਿਲੀਜ਼ ਹੋਣ ਦਾ ਮਤਲਬ ਹੈ ਕਿ ਫਿਲਹਾਲ ਇਸ ਫ਼ਿਲਮ ਲਈ ਪ੍ਰਸ਼ੰਸਕਾਂ ਨੂੰ ਇਕ ਸਾਲ ਤੱਕ ਇੰਤਜ਼ਾਰ ਕਰਨਾ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਦੇ ਨਿਰਦੇਸ਼ਕ ਮਨੀਸ਼ ਸ਼ਰਮਾ ਹਨ ਅਤੇ ਫ਼ਿਲਮ ਦਾ ਨਿਰਮਾਣ ਆਦਿਤਿਆ ਚੋਪੜਾ ਕਰ ਰਹੇ ਹਨ।

Image Source : Instagram

ਹੋਰ ਪੜ੍ਹੋ: ਬੇਟੇ ਨੂੰ ਬ੍ਰੈਸਟਫੀਡ ਕਰਵਾਉਂਦੇ ਹੋਏ ਮੇਅਕਪ ਕਰਵਾਉਂਦੀ ਨਜ਼ਰ ਆਈ ਸੋਨਮ ਕਪੂਰ, ਵਾਇਰਲ ਹੋ ਰਹੀ ਵੀਡੀਓ

ਸਲਮਾਨ ਖ਼ਾਨ ਦੇ ਫੈਨਜ਼ ਉਨ੍ਹਾਂ ਦੀ ਇਸ ਪੋਸਟ ਨੂੰ ਬੇਹੱਦ ਪਸੰਦ ਕਰ ਰਹੇ ਹਨ। ਫੈਨਜ਼ ਇਸ ਪੋਸਟ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵੱਡੀ ਗਿਣਤੀ 'ਚ ਫੈਨਜ਼ ਨੇ ਕਮੈਂਟ ਕਰਕੇ ਕਿਹਾ ਕਿ ਉਹ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਰਾਜ਼ ਕਰ ਰਹੇ ਹਨ।

 

View this post on Instagram

 

A post shared by Salman Khan (@beingsalmankhan)

You may also like