ਇਸ ਤਰ੍ਹਾਂ ਸਲਮਾਨ ਖ਼ਾਨ ਤੇ ਸ਼ਾਹਰੁਖ ਖ਼ਾਨ ਬਣੇ ਸਨ, ਇੱਕ ਦੂਜੇ ਦੇ ਦੁਸ਼ਮਣ 

written by Rupinder Kaler | April 16, 2019

ਸ਼ਾਹਰੁਖ ਖ਼ਾਨ ਤੇ ਸਲਮਾਨ ਖ਼ਾਨ ਦੀ ਦੋਸਤੀ ਅਕਸਰ ਫ਼ਿਲਮਾਂ ਤੇ ਪਾਰਟੀਆਂ ਵਿੱਚ ਦਿਖਾਈ ਦਿੰਦੀ ਹੈ । ਦੋਵੇਂ ਪਿਛਲੇ ਕੁਝ ਸਾਲਾਂ ਤੋਂ ਇੱਕ ਦੂਜੇ ਦੀਆਂ ਫ਼ਿਲਮਾਂ ਵਿੱਚ ਰੋਲ ਵੀ ਕਰਦੇ ਹੋਏ ਨਜ਼ਰ ਆਉਂਦੇ ਹਨ । ਪਰ ਇੱਕ ਸਮਾਂ ਇਸ ਤਰ੍ਹਾਂ ਦਾ ਵੀ ਸੀ ਜਦੋਂ ਦੋਹਾਂ ਦੇ ਵਿਚਕਾਰ ਦੁਸ਼ਮਣੀ ਸੀ । ਸਲਮਾਨ ਤੇ ਸ਼ਾਹਰੁਖ ਦੀ ਦੁਸ਼ਮਣੀ ਕਰਕੇ ਬਾਲੀਵੁੱਡ ਵੀ ਦੋ ਗੁੱਟਾਂ ਵਿਚਾਲੇ ਵੰਡਿਆ ਹੋਇਆ ਸੀ । ਇੱਕ ਗੁੱਟ ਸਲਮਾਨ ਦੇ ਨਾਲ ਸੀ ਤੇ ਦੂਜਾ ਸ਼ਾਹਰੁਖ ਦੇ ਨਾਲ ਸੀ ।

Salman Khan & Shah Rukh Khan Salman Khan & Shah Rukh Khan
ਪਰ ਇੱਥੇ ਵੱਡਾ ਸਵਾਲ ਇਹ ਹੈ ਕਿ ਦੋਵਾਂ ਵਿਚਕਾਰ ਇਹ ਦੁਸ਼ਮਣੀ ਪਈ ਕਿਸ ਤਰ੍ਹਾਂ ! ਦਰਅਸਲ ਇਹ ਦੁਸ਼ਮਣੀ ਉਦੋਂ ਸ਼ੁਰੂ ਹੋ ਗਈ ਸੀ ਜਦੋਂ 2002 ਵਿੱਚ ਸਲਮਾਨ ਖ਼ਾਨ ਤੇ ਐਸ਼ਵਰਿਆ ਰਾਏ ਵਿਚਕਾਰ ਦੂਰੀਆਂ ਵੱਧਣ ਲੱਗੀਆਂ ਸਨ । ਇਸ ਸਭ ਦੇ ਚਲਦੇ ਸਲਮਾਨ ਖ਼ਾਨ ਨੇ ਇੱਕ ਫ਼ਿਲਮ ਦੇ ਸੈੱਟ ਤੇ ਐਸ਼ਵਰਿਆ ਨਾਲ ਬਹੁਤ ਬਦਤਮੀਜ਼ੀ ਕੀਤੀ ਤੇ ਸਲਮਾਨ ਦਾ ਇਹ ਡਰਾਮਾ 4  ਘੰਟੇ ਚਲਦਾ ਰਿਹਾ ।
Aishwarya Rai And Salman Khan Aishwarya Rai And Salman Khan
ਇਸ ਸਭ ਨੂੰ ਦੇਖ ਕੇ ਸ਼ਾਹਰੁਖ ਖ਼ਾਨ ਨੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਤਾਂ ਸਲਮਾਨ ਨੇ ਸ਼ਾਹਰੁਖ ਦਾ ਕਾਲਰ ਫੜ ਲਿਆ । ਇਸ ਤੋਂ ਬਾਅਦ ਉਸ ਨੇ ਮੁਆਫ਼ੀ ਵੀ ਨਹੀਂ ਮੰਗੀ । ਇਸ ਘਟਨਾ ਤੋਂ ਬਾਅਦ ਦੋਵਾਂ ਨੇ ਕਦੇ ਵੀ ਕੋਈ ਗੱਲ ਨਹੀਂ ਕੀਤੀ ।ਐਸ਼ਵਰਿਆ ਤੇ ਸਲਮਾਨ ਦਾ ਬ੍ਰੇਕਅੱਪ ਹੋ ਗਿਆ ਤੇ ਸਲਮਾਨ ਤੇ ਸ਼ਾਹਰੁਖ ਨੇ ਆਪਸ ਵਿੱਚ ਬੋਲਣਾ ਬੰਦ ਕਰ ਦਿੱਤਾ ।
Salman-Katrina-Sharukh_ Salman-Katrina-Sharukh_
ਇਸ ਤੋਂ ਬਾਅਦ 16  ਜੁਲਾਈ 2008 ਨੂੰ ਕਟਰੀਨਾ ਦੇ ਜਨਮ ਦਿਨ ਤੇ ਸਲਮਾਨ ਤੇ ਸ਼ਾਹਰੁਖ ਨੂੰ ਬੁਲਾਇਆ ਗਿਆ । ਇਸ ਪਾਰਟੀ ਵਿੱਚ ਸ਼ਾਹਰੁਖ ਖ਼ਾਨ ਨੇ ਸਲਮਾਨ ਨੂੰ ਐਸ਼ਵਰਿਆ ਰਾਏ ਦਾ ਨਾਂ ਲੈ ਕੇ ਚਿੜਾਉਣਾ ਸ਼ੁਰੂ ਕਰ ਦਿੱਤਾ । ਸਲਮਾਨ ਖ਼ਾਨ ਨੇ ਵੀ ਇਸ ਮਜ਼ਾਕ ਦਾ ਜਵਾਬ ਮਜ਼ਾਕ ਵਿੱਚ ਦਿੱਤਾ ਤੇ ਦੇਖਦੇ ਹੀ ਦੇਖਦੇ ਇਹ ਮਜ਼ਾਕ ਏਨਾ ਬੁਰਾ ਹੋ ਜਾਵੇਗਾ ਇਹ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ । ਦੋਹਾਂ ਵਿਚਾਲੇ ਤੂੰ -ਤੂੰ ਮੈਂ -ਮੈਂ ਸ਼ੁਰੂ ਹੋ ਗਈ ।
srk-salman srk-salman
ਸਲਮਾਨ ਨੂੰ ਆਮਿਰ ਖ਼ਾਨ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ । ਇਸ ਘਟਨਾ ਤੋਂ ਬਾਅਦ ਦੋਵੇਂ ਖ਼ਾਨ ਇੱਕ ਦੂਜੇ ਦੇ ਕੱਟੜ ਦੁਸ਼ਮਣ ਰਹੇ । ਪਰ ਇਹ ਦੁਸ਼ਮਣੀ ਇੱਕ ਵਾਰ ਫਿਰ ਦੋਸਤੀ ਵਿੱਚ ਬਦਲ ਗਈ ਜਦੋਂ ਦੋਵੇਂ ਸਾਮਨਾ ਨੇਤਾ ਬਾਬਾ ਸਦੀਕੀ ਦੀ ਇਫਤਾਰ ਪਾਰਟੀ ਵਿੱਚ ਇੱਕਠੇ ਹੋਏ ।

0 Comments
0

You may also like