ਸ਼ਾਹਰੁਖ ਤੇ ਸਲਮਾਨ ਦਾ ਜਨਮਦਿਨ ਪਾਰਟੀ 'ਤੇ ਮਸਤੀ ਦਾ ਵੀਡੀਓ ਹੋਇਆ ਵਾਇਰਲ , ਦੇਖੋ ਵੀਡੀਓ

Written by  Aaseen Khan   |  December 28th 2018 11:40 AM  |  Updated: December 28th 2018 01:59 PM

ਸ਼ਾਹਰੁਖ ਤੇ ਸਲਮਾਨ ਦਾ ਜਨਮਦਿਨ ਪਾਰਟੀ 'ਤੇ ਮਸਤੀ ਦਾ ਵੀਡੀਓ ਹੋਇਆ ਵਾਇਰਲ , ਦੇਖੋ ਵੀਡੀਓ

ਬਾਲੀਵੁੱਡ ਦੇ ਬਿਇੰਗ ਹਿਊਮਨ ਸਲਮਾਨ ਖਾਨ 27 ਦਿਸੰਬਰ ਨੂੰ ਆਪਣਾ 53 ਵਾਂ ਜਨਮ ਦਿਨ ਮਨਾ ਕੇ ਹਟੇ ਹਨ। ਸਲਮਾਨ ਖਾਨ ਨੇ ਪਨਵੇਲ ਦੇ ਆਪਣੇ ਫਾਰਮ ਹਾਊਸ 'ਚ ਜਨਮਦਿਨ ਦੀ ਪਾਰਟੀ ਦਿੱਤੀ ਜਿਸ 'ਚ ਉਹਨਾਂ ਦੇ ਖਾਸ ਦੋਸਤ ਅਤੇ ਫੈਮਿਲੀ ਮੈਂਬਰ ਸ਼ਾਮਿਲ ਹੋਏ। ਸਲਮਾਨ ਖਾਨ ਦੇ 53 ਵੇਂ ਜਨਮਦਿਨ ਦੀ ਇਹ ਪਾਰਟੀ 28 ਦਿਸੰਬਰ ਦੀ ਸਵੇਰ ਤੱਕ ਚੱਲੀ ਅਤੇ ਰਾਤ ਭਰ ਉਹਨਾਂ ਦੇ ਦੋਸਤ ਪਾਰਟੀ 'ਚ ਪਹੁੰਚਦੇ ਰਹੇ ਅਤੇ ਮਸਤੀ ਚਲਦੀ ਰਹੀ। ਸਲਮਾਨ ਖਾਨ ਦੀ ਪਾਰਟੀ 'ਚ ਕਰਣ ਅਰਜੁਨ ਦੀ ਜੋੜੀ ਵੀ ਦੁਬਾਰਾ ਇਕੱਠੀ ਦੇਖਣ ਨੂੰ ਮਿਲੀ। ਜੀ ਹਾਂ ਉਹਨਾਂ ਦੀ ਪਾਰਟੀ 'ਚ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਵੀ ਪਹੁੰਚੇ।

https://www.instagram.com/p/Br62WRDn4GN/

ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਦੀ ਇਕੱਠਿਆਂ ਗੀਤ ਗਾਉਂਦਿਆਂ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵੀਡੀਓ 'ਚ ਸਲਮਾਨ ਅਤੇ ਸ਼ਾਹਰੁਖ ਬਾਲੀਵੁੱਡ ਦੇ ਹਿੰਦੀ ਗਾਣਿਆਂ 'ਤੇ ਜੁਗਲਬੰਦੀ ਕਰਦੇ ਹੋਏ ਮਸਤੀ ਕਰ ਰਹੇ ਹਨ , ਅਤੇ ਸਲਮਾਨ ਖਾਨ ਦਾ ਜਨਮਦਿਨ ਮਨਾ ਰਹੇ ਹਨ। ਇਹ ਵੀਡੀਓ ਕੁਝ ਹੀ ਦੇਰ 'ਚ ਇੰਟਰਨੈੱਟ 'ਤੇ ਵਾਇਰਲ ਹੋ ਗਿਆ। ਸਲਮਾਨ ਅਤੇ ਸ਼ਾਹਰੁਖ ਖਾਨ ਦੇ ਫੈਨ ਪੇਜਜ਼ 'ਤੇ ਇਹ ਵੀਡੀਓ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

https://www.instagram.com/p/Br4METSFqSL/

ਸ਼ਾਹਰੁਖ ਅਤੇ ਸਲਮਾਨ ਖਾਨ ਦਾ ਨੂੰ ਇੰਝ ਇਕੱਠੇ ਮਸਤੀ ਕਰਦੇ ਦੇਖਣਾ ਬਹੁਤ ਹੀ ਸ਼ਾਨਦਾਰ ਹੈ। ਦੋਵੇਂ ਖਾਸ ਮੌਕਿਆਂ 'ਤੇ ਹੀ ਇੰਝ ਇਕੱਠੇ ਹੁੰਦੇ ਹਨ ਪਰ ਕਦੇ ਪਿੱਛਲੇ ਕਾਫੀ ਲੰਬੇ ਸਮੇਂ ਤੋਂ ਇੰਝ ਮਸਤੀ ਕਰਦੇ ਨਹੀਂ ਦੇਖਿਆ ਗਿਆ ਸੀ। ਉਹਨਾਂ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਸਲਮਾਨ ਖਾਨ ਆਪਣੇ ਲਾਡਲੇ ਭਾਣਜੇ ਅਹਿਲ ਦੇ ਨਾਲ ਆਪਣੇ ਜਨਮਦਿਨ ਦਾ ਕੇਕ ਕੱਟਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਅਹਿਲ ਸਲਮਾਨ ਦੀ ਗੋਦੀ 'ਚ ਹਨ ਅਤੇ ਉਹਨਾਂ ਦੇ ਆਸ ਪਾਸ ਬਾਡੀਗਾਰਡ ਸ਼ੇਰਾ ਅਤੇ ਉਹਨਾਂ ਦੀ ਭੈਣ ਅਰਪਿਤਾ ਖਾਨ ਖੜੇ ਨਜ਼ਰ ਆ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network