Advertisment

ਸਲਮਾਨ ਖ਼ਾਨ ਨੇ ਪੁਲਿਸ, ਡਾਕਟਰਾਂ ‘ਤੇ ਪੱਥਰ ਵਰਾਉਣ ਵਾਲੇ ਲੋਕਾਂ ‘ਤੇ ਪਾਈਆਂ ਲਾਹਨਤਾਂ, ਵੀਡੀਓ ਸ਼ੇਅਰ ਕਰਕੇ ਦਿੱਤਾ ਇਹ ਦਮਦਾਰ ਸੁਨੇਹਾ, ਦੇਖੋ ਵੀਡੀਓ

author-image
By Lajwinder kaur
New Update
ਸਲਮਾਨ ਖ਼ਾਨ ਨੇ ਪੁਲਿਸ, ਡਾਕਟਰਾਂ ‘ਤੇ ਪੱਥਰ ਵਰਾਉਣ ਵਾਲੇ ਲੋਕਾਂ ‘ਤੇ ਪਾਈਆਂ ਲਾਹਨਤਾਂ, ਵੀਡੀਓ ਸ਼ੇਅਰ ਕਰਕੇ ਦਿੱਤਾ ਇਹ ਦਮਦਾਰ ਸੁਨੇਹਾ, ਦੇਖੋ ਵੀਡੀਓ
Advertisment
ਕੋਰੋਨਾ ਵਾਇਰਸ (Coronavirus) ਦੇ ਕਹਿਰ ਨੂੰ ਦੇਖਦੇ ਹੋਏ ਸਲਮਾਨ ਖ਼ਾਨ ਲਗਾਤਾਰ ਇਸ ਮਹਾਂਮਾਰੀ ‘ਤੇ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਕੇ ਦੇਸ਼ ਵਾਸੀਆਂ ਨੂੰ ਜਾਗਰੂਕ ਕਰਦੇ ਰਹਿੰਦੇ ਨੇ । ਹਾਲ ਹੀ ‘ਚ ਸਲਮਾਨ ਖ਼ਾਨ ਦਾ ਨਵਾਂ ਵੀਡੀਓ ਸੋਸ਼ਲ ਮੀਡੀਆ ਦੇ ਗਲਿਆਰਿਆਂ ‘ਚ ਖੂਬ ਵਾਇਰਲ ਹੋ ਰਿਹਾ ਹੈ ।
 
View this post on Instagram
 

A post shared by Salman Khan (@beingsalmankhan) on

Advertisment
ਇਸ ਵੀਡੀਓ ‘ਚ ਉਨ੍ਹਾਂ ਨੇ ਦੱਸਿਆ ਕਿ ਜ਼ਿੰਦਗੀ ਦਾ ਬਿੱਗ ਬੌਸ ਚੱਲ ਰਿਹਾ ਹੈ । ਉਨ੍ਹਾਂ ਨੇ ਅੱਗੇ ਕਿਹਾ ਕਿ ਬਚਪਨ ‘ਚ ਇਹ ਸਿੱਖਿਆ ਸੀ ਕਿ ਪਰਮਾਤਮਾ ਹਰ ਇਨਸਾਨ ਦੇ ਅੰਦਰ ਹੁੰਦਾ ਹੈ । ਸੋ ਪਰਮਾਤਮਾ ਦੀ ਪ੍ਰਾਥਨਾ ਕਰਨੀ ਹੈ ਤਾਂ ਘਰ ‘ਚ ਬੈਠ ਕੇ ਹੀ ਭਗਵਾਨ ਦੀ ਬੰਦਗੀ ਕਰੋ । ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਸਾਡੀ ਭਲਾਈ ਦੇ ਲਈ ਡਾਕਟਰ, ਪੁਲਿਸ ਤੇ ਨਰਸਾਂ ਦਿਨ ਰਾਤ ਕੰਮ ਕਰ ਰਹੇ ਨੇ । publive-image ਪਰ ਅੱਗੇ ਉਨ੍ਹਾਂ ਨੇ ਬਹੁਤ ਹੀ ਗੁੱਸੇ ‘ਚ ਕਿਹਾ ਕਿ ਮੈਂ ਉਨ੍ਹਾਂ ਲੋਕਾਂ ਦੀ ਨਿੰਦਾ ਕੀਤੀ ਜਿਹੜੇ ਪੁਲਿਸ ਤੇ ਡਾਕਟਰਾਂ ‘ਤੇ ਪੱਥਰ ਮਾਰੇ ਰਹੇ ਨੇ । ਪੁਲਿਸ, ਡਾਕਟਰ, ਨਰਸਾਂ ਤੇ ਬੈਂਕ ਕਰਮਚਾਰੀ ਆਪਣੀ ਜਾਨ ਜ਼ੋਖਿਮ ‘ਚ ਪਾ ਕੇ ਸਾਡੀ ਭਲਾਈ ਦੇ ਲਈ ਕੰਮ ਕਰ ਰਹੇ ਨੇ । ਪਰ ਕੁਝ ਜੋਕਰ ਕਰਕੇ ਇਹ ਬਿਮਾਰੀ ਨੂੰ ਫੈਲ ਰਹੇ ਨੇ । ਸੋ ਉਨ੍ਹਾਂ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਘਰ ‘ਚ ਰਹਿਣ ਤੇ ਪ੍ਰਸ਼ਾਸਨ ਦਾ ਸਾਥ ਦੇਣ ।
 
View this post on Instagram
 

Setting examples... #IndiaFightsCorona

A post shared by Salman Khan (@beingsalmankhan) on

ਸਲਮਾਨ ਖ਼ਾਨ ਦਾ ਇਹ ਦਮਦਾਰ ਮੈਸੇਜ ਵਾਲਾ ਵੀਡੀਓ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ । ਹੁਣ ਤੱਕ ਦੋ ਮਿਲੀਅਨ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ । ਈਸ਼ਾ ਦਿਓਲ ਨੇ ਵੀ ਕਮੈਂਟ ਕਰਕੇ ਸਲਮਾਨ ਖ਼ਾਨ ਦੀ ਗੱਲ ਦਾ ਸਮਰਥਨ ਕੀਤਾ ਹੈ । ਦੱਸ ਦਈਏ ਸਲਮਾਨ ਖ਼ਾਨ ਆਪਣੀ ਮਾਂ, ਭੈਣਾਂ ਤੇ ਭਤੀਜਿਆਂ ਦੇ ਨਾਲ ਆਪਣੇ ਫਾਰਮ ਹਾਊਸ ‘ਚ ਰਹਿ ਰਹੇ ਨੇ । ਲਾਕਡਾਊਨ ਦੇ ਚੱਲਦੇ ਉਹ ਆਪਣੇ ਪਰਿਵਾਰ ਦੇ ਨਾਲ ਉੱਥੇ ਹੀ ਫਸ ਗਏ । ਪਰ ਉਹ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਨੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment