"ਰੇਸ 3" ਦੇ ਟਰੇਲਰ ਦਾ ਉੱਡਿਆ ਮਖੌਲ, ਵੀਡੀਓ ਵੇਖ ਸਲਮਾਨ ਨੂੰ ਵੀ ਆਇਆ ਹਾਸਾ

Written by  Gourav Kochhar   |  May 30th 2018 08:38 AM  |  Updated: May 30th 2018 08:38 AM

"ਰੇਸ 3" ਦੇ ਟਰੇਲਰ ਦਾ ਉੱਡਿਆ ਮਖੌਲ, ਵੀਡੀਓ ਵੇਖ ਸਲਮਾਨ ਨੂੰ ਵੀ ਆਇਆ ਹਾਸਾ

ਸਲਮਾਨ ਖਾਨ ਇਸ ਵਾਰ ਈਦ 'ਤੇ ਆਪਣੀ ਫਿਲਮ 'ਰੇਸ 3' ਲੈ ਕੇ ਆ ਰਹੇ ਹਨ। ਵੱਡੇ ਬਜਟ ਦੀ ਇਸ ਫਿਲਮ 'ਚ ਸਲਮਾਨ Salman Khan ਦਾ ਜ਼ਬਰਦਸਤ ਐਕਸ਼ਨ ਲੁੱਕ ਨਜ਼ਰ ਆਵੇਗਾ ਪਰ ਇਸ ਦੇ ਨਾਲ ਹੀ ਫਿਲਮ ਦੇ ਟਰੇਲਰ ਦਾ ਕਾਫੀ ਮਖੌਲ ਵੀ ਉੱਡ ਰਿਹਾ ਹੈ। ਹਾਲਾਂਕਿ ਸਲਮਾਨ ਇਸ 'ਤੇ ਗੰਭੀਰ ਨਹੀਂ ਹੋਣਾ ਚਾਹੁੰਦੇ। ਹਾਲ ਹੀ 'ਚ ਜਦੋਂ ਸਲਮਾਨ ਖਾਨ ਨੇ ਆਪਣੇ ਆਉਣ ਵਾਲੇ ਗੇਮ ਸ਼ੋਅ '10 ਕਾ ਦਮ' ਦਾ ਲਾਂਚ ਐਪੀਸੋਡ ਹੋਸਟ ਕੀਤਾ ਤਾਂ ਇਸ ਦੌਰਾਨ 'ਰੇਸ 3 Race 3' ਦੇ ਟਰੇਲਰ ਦੀ ਮਖੌਲੀਆ ਵੀਡੀਓ ਚਲਾਈ ਗਈ। ਇਸ ਨੂੰ ਦੇਖ ਕੇ ਸਲਮਾਨ ਖੂਬ ਹੱਸੇ। ਇਸ ਵੀਡੀਓ ਨੂੰ ਯੂਟਿਊਬ 'ਤੇ ਪੰਜ ਲੱਖ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਹੈ।

salman bobby

ਇਸ ਵੀਡੀਓ 'ਚ ਸਲਮਾਨ Salman Khan ਅਤੇ ਬਾਕੀ ਕਲਾਕਾਰਾਂ ਦੇ ਡਾਇਲਾਗਜ਼ ਨੂੰ ਫਨੀ ਅੰਦਾਜ਼ 'ਚ ਦਿਖਾਇਆ ਗਿਆ ਹੈ। ਕਾਰਾਂ ਅਤੇ ਹੈਲੀਕਾਪਟਰ ਦੀ ਜਗ੍ਹਾ ਖਿਡੌਣਿਆਂ ਨੂੰ ਰੱਖਿਅ ਗਿਆ ਹੈ। ਇਸ ਨੂੰ ਕਾਫੀ ਫਨੀ ਅੰਦਾਜ਼ 'ਚ ਸਲਮਾਨ ਦੇ ਪ੍ਰਸ਼ੰਸਕਾਂ ਨੇ ਬਣਾਇਆ ਹੈ। ਸਲਮਾਨ ਇਸ ਨੂੰ ਦੇਖ ਕੇ ਕਾਫੀ ਸਮੇਂ ਤੱਕ ਹੱਸਦੇ ਰਹੇ। ਉਨ੍ਹਾਂ ਦੀ ਅਜਿਹੀ ਹੀ ਇਕ ਵੀਡੀਓ ਵੀ ਸਾਹਮਣੇ ਆਈ ਹੈ।

https://www.youtube.com/watch?v=4gJWVCld_kc

ਜ਼ਿਕਰਯੋਗ ਹੈ ਕਿ 15 ਜੂਨ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਰੇਸ 3' 'ਚ ਸਲਮਾਨ Salman Khan ਤੋਂ ਇਲਾਵਾ ਜੈਕਲੀਨ ਫਰਨਾਂਡੀਜ਼, ਬੌਬੀ ਦਿਓਲ, ਅਨਿਲ ਕਪੂਰ, ਡੇਜ਼ੀ ਸ਼ਾਹ, ਸਾਕਿਬ ਸਲੀਮ, ਆਦਿਤਿਆ ਪੰਚੋਲੀ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ।

race 3


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network