Advertisment

ਗਾਇਕ ਮੀਕਾ ਸਿੰਘ ਨੂੰ ਪਾਕਿਸਤਾਨ ਜਾ ਕੇ ਸ਼ੋਅ ਕਰਨਾ ਪਿਆ ਮਹਿੰਗਾ 

author-image
By Rupinder Kaler
New Update
ਗਾਇਕ ਮੀਕਾ ਸਿੰਘ ਨੂੰ ਪਾਕਿਸਤਾਨ ਜਾ ਕੇ ਸ਼ੋਅ ਕਰਨਾ ਪਿਆ ਮਹਿੰਗਾ 
Advertisment
ਗਾਇਕ ਮੀਕਾ ਸਿੰਘ ਨੂੰ ਪਾਕਿਸਤਾਨ ਵਿੱਚ ਜਾ ਕੇ ਸ਼ੋਅ ਕਰਨਾ ਮਹਿੰਗਾ ਪਿਆ ਹੈ ਕਿਉਂਕਿ ਸਲਮਾਨ ਖ਼ਾਨ ਨੇ ਆਪਣੇ ਉਸ ਪ੍ਰੋਗਰਾਮ ਵਿੱਚੋਂ ਮੀਕਾ ਸਿੰਘ ਦਾ ਨਾਂਅ ਕੱਢ ਦਿੱਤਾ ਹੈ, ਜਿਸ ਵਿੱਚ ਮੀਕਾ ਨੇ ਪ੍ਰਫਾਰਮੈਂਸ ਦੇਣਾ ਸੀ । ਖਬਰਾਂ ਦੀ ਮੰਨੀਏ ਤਾਂ ਸਲਮਾਨ ਖ਼ਾਨ ਨੇ ਅਮਰੀਕਾ 'ਚ ਇੱਕ ਈਵੈਂਟ ਕਰਨਾ ਹੈ, ਜਿਸ ਲਈ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਨਾਲ ਇਸ ਇਵੈਂਟ 'ਚ ਮੀਕਾ ਸਿੰਘ ਪਰਫਾਰਮ ਕਰਨਗੇ। https://www.instagram.com/p/B1lTI4HgpOP/ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਇਸ ਤੋਂ ਮੀਕਾ ਦਾ ਨਾਂ ਹਟਾ ਦਿੱਤਾ ਗਿਆ ਹੈ। ਇਹ ਫੈਸਲਾ ਸਲਮਾਨ ਨੇ ਲਿਆ ਹੈ। ਉਂਝ ਸਲਮਾਨ ਲਈ ਮੀਕਾ ਸਿੰਘ ਨੇ ਕਈ ਹਿੱਟ ਗਾਣੇ ਗਾਏ ਹਨ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਵਿੱਚ ਸ਼ੋਅ ਕਰਨ ਕਰਕੇ ਮੀਕਾ ਨੂੰ  ਬੈਨ ਕਰ ਦਿੱਤਾ ਗਿਆ ਸੀ ਤੇ ਇਸ ਦੇ ਨਾਲ ਹੀ ਇਹ ਐਲਾਨ ਵੀ ਕੀਤਾ ਗਿਆ ਸੀ ਕਿ ਕੋਈ ਵੀ ਮੀਕਾ ਨਾਲ ਕੰਮ ਕਰੇਗਾ ਤਾਂ ਉਸ ਨੂੰ ਵੀ ਬੈਨ ਕਰ ਦਿੱਤਾ ਜਾਵੇਗਾ। https://www.instagram.com/p/B1bj7Tsn0hf/ ਇਸ ਤੋਂ ਬਾਅਦ ਮੀਕਾ ਦੇ ਪੱਖ 'ਚ ਕਈ ਸੈਲੀਬ੍ਰਿਟੀ ਸਾਹਮਣੇ ਆਏ ਸੀ। ਇਨ੍ਹਾਂ 'ਚ ਹੀ ਇੱਕ ਹੈ ਬਿੱਗ ਬੌਸ ਜੇਤੂ ਸ਼ਿਲਪਾ ਸ਼ਿੰਦੇ ਜਿਸ ਬਾਰੇ ਉਨ੍ਹਾਂ ਨੇ ਇੱਕ ਵੀਡੀਓ ਵੀ ਪੋਸਟ ਕੀਤੀ ਸੀ।ਮੀਕਾ ਨੇ ਇਸ ਮਾਮਲੇ ਤੇ ਮਾਫੀ ਵੀ ਮੰਗ ਲਈ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment