ਦਬੰਗ ਖ਼ਾਨ ਨੇ ਆਪਣੀਆਂ ਹੀਰੋਇਨਾਂ ਨਾਲ ਮੇਜ਼ 'ਤੇ ਚੜ੍ਹ ਕੇ ਇੰਝ ਕੀਤੀ ਮਸਤੀ,ਤਸਵੀਰਾਂ ਹੋਈਆਂ ਵਾਇਰਲ

written by Shaminder | January 03, 2020

ਬਾਲੀਵੁੱਡ ਦੇ ਦਬੰਗ ਖ਼ਾਨ ਦਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ 'ਚ ਉਹ ਨਵੇਂ ਸਾਲ ਦੇ ਜਸ਼ਨ ਦੇ ਮੌਕੇ 'ਤੇ ਆਯੋਜਿਤ ਕੀਤੀ ਗਈ ਪਾਰਟੀ 'ਚ ਟੇਬਲ 'ਤੇ ਚੜ੍ਹ ਕੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । ਦਰਅਸਲ ਸਲਮਾਨ ਖ਼ਾਨ ਨੇ ਆਪਣੇ ਫਾਰਮ ਹਾਊਸ 'ਤੇ ਨਵੇਂ ਸਾਲ ਦੇ ਮੌਕੇ 'ਤੇ ਪਾਰਟੀ ਰੱਖੀ ਸੀ । ਹੋਰ ਵੇਖੋ:ਅੱਜ ਹੈ ਬਾਲੀਵੁੱਡ ਦੇ ‘ਦਬੰਗ’ ਸਲਮਾਨ ਖ਼ਾਨ ਦਾ ਜਨਮ ਦਿਨ,ਜਨਮ ਦਿਨ ‘ਤੇ ਜਾਣੋ ਮਾਪਿਆਂ ਤੋਂ ਬਾਅਦ ਸਲਮਾਨ ਦੀ ਜ਼ਿੰਦਗੀ ‘ਚ ਸਭ ਤੋਂ ਵੱਧ ਕਿਸ ਦੀ ਹੈ ਅਹਿਮੀਅਤ https://www.instagram.com/p/B6yTh9JBgM4/?utm_source=ig_embed ਜਿਸ 'ਚ ਉਹ ਦਬੰਗ-3 ਦੀ ਅਦਾਕਾਰਾ ਸਈ ਮੰਜੇਰਕਰ ਨਾਲ ਮੇਜ਼ 'ਤੇ ਚੜ੍ਹ ਕੇ ਡਾਂਸ ਕਰਦੇ ਹੋਏ ਵਿਖਾਈ ਦੇ ਰਹੇ ਹਨ ।ਜਿਸ ਦੀਆਂ ਤਸਵੀਰਾਂ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ । ਇਸ ਤੋਂ ਇਲਾਵਾ ਉਨ੍ਹਾਂ ਦੀਆਂ ਹੋਰ ਵੀ ਕਈ ਵੀਡੀਓਜ਼ ਵੀ ਸਾਹਮਣੇ ਆ ਰਹੇ ਹਨ । https://www.instagram.com/p/B6xzWbiJZyJ/?utm_source=ig_embed ਸਲਮਾਨ ਖ਼ਾਨ ਦੇ ਪ੍ਰਸ਼ੰਸਕਾਂ ਵੱਲੋਂ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕੀਤੇ ਜਾ ਰਹੇ ਹਨ ਅਤੇ ਲੋਕ ਇਨ੍ਹਾਂ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ । ਸਲਮਾਨ ਖ਼ਾਨ ਨੇ ਆਪਣੇ ਫ਼ਿਲਮੀ ਕਰੀਅਰ 'ਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । https://www.instagram.com/p/B6k6MihF3Vl/ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਹੀ ਉਨ੍ਹਾਂ ਨੇ ਮੈਂਨੇ ਪਿਆਰ ਕੀਆ ਵਰਗੀ ਬਲਾਕ ਬਸਟਰ ਫ਼ਿਲਮ ਦਿੱਤੀ ਸੀ ।ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਫ਼ਿਲਮਾਂ ਦਿੱਤੀਆਂ ।

0 Comments
0

You may also like