ਸਲਮਾਨ ਖ਼ਾਨ ਨੇ ਪ੍ਰਿਯੰਕਾ ਚੋਪੜਾ 'ਤੇ ਫਿਰ ਦਿਖਾਇਆ ਗੁੱਸਾ, ਕੀਤਾ ਅਜਿਹਾ ਕਮੈਂਟ ਕਿ ਵੀਡਿਓ ਹੋ ਗਈ ਵਾਇਰਲ 

Written by  Rupinder Kaler   |  May 03rd 2019 05:46 PM  |  Updated: May 03rd 2019 05:46 PM

ਸਲਮਾਨ ਖ਼ਾਨ ਨੇ ਪ੍ਰਿਯੰਕਾ ਚੋਪੜਾ 'ਤੇ ਫਿਰ ਦਿਖਾਇਆ ਗੁੱਸਾ, ਕੀਤਾ ਅਜਿਹਾ ਕਮੈਂਟ ਕਿ ਵੀਡਿਓ ਹੋ ਗਈ ਵਾਇਰਲ 

ਭਾਰਤ ਫ਼ਿਲਮ ਦੇ ਹੀਰੋ ਸਲਮਾਨ ਖ਼ਾਨ ਕੈਟਰੀਨਾ ਕੈਫ ਤੇ ਫ਼ਿਲਮ ਦੇ ਡਾਇਰੈਕਟਰ ਅਲੀ ਅੱਬਾਸ ਜਫਰ ਟਵਿੱਟਰ ਤੇ ਲਾਈਵ ਇੰਟਰਵਿਊ ਕਰਦੇ ਹੋਏ ਨਜ਼ਰ ਆਏ ਹਨ । ਇਸ ਇੰਟਵਿਊ ਦੌਰਾਨ ਕੁਝ ਪ੍ਰਸ਼ੰਸਕਾਂ ਨੇ ਉਹਨਾਂ ਨੂੰ ਸਵਾਲ ਭੇਜੇ ਸਨ ਜਿਨ੍ਹਾਂ ਦਾ ਜਵਾਬ ਸਲਮਾਨ ਖ਼ਾਨ ਨੇ ਦਿੱਤਾ ਸੀ । ਪਰ ਇਸ ਸਭ ਦੇ ਚਲਦੇ ਮਾਹੌਲ ਉਦੋਂ ਗਰਮਾ ਗਿਆ ਜਦੋਂ ਸਲਮਾਨ ਖ਼ਾਨ ਨੇ ਪ੍ਰਿਯੰਕਾ ਚੋਪੜਾ ਨੂੰ ਲੈ ਕੇ ਕਮੈਂਟ ਕਰ ਦਿੱਤਾ ।

ਦਰਅਸਲ ਸਲਮਾਨ ਖ਼ਾਨ ਦੇ ਪ੍ਰਸ਼ੰਸਕ ਨੇ ਸਲਮਾਨ ਨੂੰ ਸਵਾਲ ਕੀਤਾ ਸੀ ਕਿ ਉਹਨਾਂ ਨੂੰ ਤੇ ਕੈਟਰੀਨਾ ਨੂੰ ਇਸ ਫ਼ਿਲਮ ਲਈ ਕਿੰਨੀ ਮਿਹਨਤ ਕਰਨੀ ਪਈ । ਇਸ ਸਵਾਲ ਤੇ ਸਲਮਾਨ ਨੇ ਕਮੈਂਟ ਕਰਦੇ ਹੋਏ ਕਿਹਾ ਕਿ ਓਨੀਂ ਮਿਹਨਤ ਨਹੀਂ ਕਰਨੀ ਪਈ ਜਿੰਨੀ ਪ੍ਰਿਯੰਕਾ ਨੂੰ ਕਰਨੀ ਪੈਣੀ ਸੀ ।

https://twitter.com/BeingSalmanKhan/status/1124183966100017152

ਇਸ ਤੋਂ ਪਹਿਲਾਂ ਭਾਰਤ ਫ਼ਿਲਮ ਵਿੱਚ ਕੰਮ ਕਰਨ ਲਈ ਪ੍ਰਿਯੰਕਾ ਨੂੰ ਕਿਹਾ ਗਿਆ ਸੀ ਪਰ ਉਸ ਨੇ ਨਾਂਹ ਕਰ ਦਿੱਤੀ ਸੀ ।ਇਸ ਤੋਂ ਬਾਅਦ ਸਲਮਾਨ ਖ਼ਾਨ ਤੇ ਪ੍ਰਿਯੰਕਾ ਵਿੱਚਾਲੇ ਸੋਸ਼ਲ ਮੀਡਿਆ ਤੇ ਕਾਫੀ ਬਹਿਸ ਹੋਈ ਸੀ ।  ਸੋ ਸਲਮਾਨ ਖ਼ਾਨ ਦੇ ਇਸ ਤਰ੍ਹਾਂ ਦਾ ਕਮੈਂਟ ਕਰਕੇ ਸਾਫ ਕਰ ਦਿੱਤਾ ਹੈ ਉਹ ਕਦੇ ਵੀ ਆਪਣੇ ਦੁਸ਼ਮਣਾਂ ਨੂੰ ਨਹੀਂ ਭੁੱਲਦੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network