Advertisment

ਬਰਸਾਤ 'ਚ ਮੁੰਬਈ ਦੀਆਂ ਸੜ੍ਹਕਾਂ 'ਤੇ ਇਸ ਲਈ ਸਾਈਕਲ 'ਤੇ ਨਿਕਲੇ ਸਲਮਾਨ ਖ਼ਾਨ, ਵੀਡੀਓ ਹੋ ਰਿਹਾ ਹੈ ਵਾਇਰਲ

author-image
By Aaseen Khan
New Update
ਬਰਸਾਤ 'ਚ ਮੁੰਬਈ ਦੀਆਂ ਸੜ੍ਹਕਾਂ 'ਤੇ ਇਸ ਲਈ ਸਾਈਕਲ 'ਤੇ ਨਿਕਲੇ ਸਲਮਾਨ ਖ਼ਾਨ, ਵੀਡੀਓ ਹੋ ਰਿਹਾ ਹੈ ਵਾਇਰਲ
Advertisment
ਸਲਮਾਨ ਖ਼ਾਨ ਇੱਕ ਸ਼ਾਨਦਾਰ ਅਦਾਕਾਰ ਦੇ ਨਾਲ ਨਾਲ ਬਿਹਤਰੀਨ ਇਨਸਾਨ ਵੀ ਹਨ। ਅਕਸਰ ਸਲਮਾਨ ਖ਼ਾਨ ਮੁੰਬਈ ਦੀਆਂ ਸੜ੍ਹਕਾਂ 'ਤੇ ਸਾਈਕਲਿੰਗ ਕਰਦੇ ਹੋਏ ਦਿਖਾਈ ਦਿੰਦੇ ਰਹਿੰਦੇ ਹਨ। ਮੁੰਬਈ 'ਚ ਹੋ ਰਹੀ ਭਾਰੀ ਬਰਸਾਤ ਦੇ ਕਾਰਨ ਸਲਮਾਨ ਖ਼ਾਨ ਦੀ ਫ਼ਿਲਮ ਦੀ ਸ਼ੂਟਿੰਗ 'ਤੇ ਕੋਈ ਅਸਰ ਨਹੀਂ ਪਿਆ। ਸਲਮਾਨ ਨੇ ਸੋਸ਼ਲ ਮੀਡਿਆ ਉਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਉਹ ਸਾਈਕਲ ਚਲਾਕੇ ਦਬੰਗ 3 ਦੀ ਸ਼ੂਟਿੰਗ ਲੋਕੇਸ਼ਨ ਉਤੇ ਜਾ ਰਹੇ ਹਨ।
 
View this post on Instagram
 

Mumbai city in d rains . . Off to the location to shoot for #dabangg3

A post shared by Salman Khan (@beingsalmankhan) on

Advertisment
ਵੀਡੀਓ ਵਿਚ ਸਲਮਾਨ ਮੀਂਹ 'ਚ ਸਾਈਕਲ ਚਲਾਉਂਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਦਿਖ ਰਿਹਾ ਹੈ ਕਿ ਇੱਕ ਆਟੋ ਡਰਾਇਵਰ ਨੇ ਚਲਦੇ ਆਟੋ 'ਚ ਸਲਮਾਨ ਖ਼ਾਨ ਦੇ ਨਾਲ ਸੇਲਫੀ ਵੀ ਲਈ।ਇਸ ਤੋਂ ਬਾਅਦ ਉਹ ਸਿਗਨਲ ਉਤੇ ਰੁਕਦੇ ਹਨ ਜਿੱਥੇ ਉਨ੍ਹਾਂ ਦਾ ਇੱਕ ਫੈਨ ਆ ਜਾਂਦਾ ਹੈ ਅਤੇ ਉਹ ਸਲਮਾਨ ਦੇ ਨਾਲ ਸੈਲਫੀ ਲੈਂਦਾ ਹੈ। ਹੋਰ ਵੇਖੋ : ਪਰਮੀਸ਼ ਵਰਮਾ ਨੇ ਪਿਤਾ ਨੂੰ ਜਨਮਦਿਨ ਦੀ ਮੁਬਾਰਕ ਦਿੰਦੇ ਹੋਏ ਸੰਘਰਸ਼ ਦੇ ਦਿਨਾਂ ਨੂੰ ਕੀਤਾ ਯਾਦ,ਕੀਤੀ ਭਾਵੁਕ ਪੋਸਟ
ਵਰਕ ਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਇਹਨਾਂ ਦਿਨਾਂ 'ਚ ਦਬੰਗ 3 ਦੀ ਸ਼ੂਟਿੰਗ 'ਚ ਰੁਝੇ ਹੋਏ ਹਨ। ਇਹ ਉਨ੍ਹਾਂ ਦੀ ਹਿਟ ਫ੍ਰੈਂਚਾਇਜ਼ੀ ਦਬੰਗ ਦਾ ਤੀਜਾ ਭਾਗ ਹੈ। ਫ਼ਿਲਮ ਦਾ ਨਿਰਦੇਸ਼ਨ ਪ੍ਰਭੂ ਦੇਵਾ ਕਰ ਰਹੇ ਹਨ।ਇਸ ਫਿਲਮ ਦੀ ਰਿਲੀਜ਼ ਤਰੀਕ 20 ਦਿਸੰਬਰ, 2020 ਤੈਅ ਕੀਤੀ ਗਈ ਹੈ। ਹਾਲ ਹੀ 'ਚ ਖ਼ਬਰ ਆਈ ਸੀ ਕਿ ਸ਼ਾਇਦ ਇਸ ਤਰੀਕ ਨੂੰ ਬਦਲ ਦਿੱਤਾ ਜਾਵੇ ਪਰ ਹਾਲੇ ਇਸ ਦੀ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment