ਸਲਮਾਨ ਖ਼ਾਨ ਦੀ ਫ਼ਿਲਮ ‘ਦਬੰਗ 3’ ਦਾ ਟਰੇਲਰ ਛਾਇਆ ਟਰੈਂਡਿੰਗ ‘ਚ ਨੰਬਰ ਇੱਕ ‘ਤੇ, ਦੇਖੋ ਵੀਡੀਓ

Written by  Lajwinder kaur   |  October 24th 2019 11:49 AM  |  Updated: October 24th 2019 11:49 AM

ਸਲਮਾਨ ਖ਼ਾਨ ਦੀ ਫ਼ਿਲਮ ‘ਦਬੰਗ 3’ ਦਾ ਟਰੇਲਰ ਛਾਇਆ ਟਰੈਂਡਿੰਗ ‘ਚ ਨੰਬਰ ਇੱਕ ‘ਤੇ, ਦੇਖੋ ਵੀਡੀਓ

ਸਲਮਾਨ ਖ਼ਾਨ ਦੀ ਮੋਸਟ ਅਵੇਟਡ ਫ਼ਿਲਮ ‘ਦਬੰਗ 3’ ਦਾ ਸ਼ਾਨਦਾਰ ਟਰੇਲਰ ਬੁੱਧਵਾਰ ਨੂੰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਸਲਮਾਨ ਖ਼ਾਨ ਇਕ ਵਾਰ ਫਿਰ ਤੋਂ ਚੁਲਬੁਲ ਪਾਂਡੇ ਬਣ ਕੇ ਦਰਸ਼ਕਾਂ ਦਾ ਮਨੋਰੰਜਨ ਕਰਨ ਆ ਰਹੇ ਹਨ। ਇਹ ਫ਼ਿਲਮ ਇਸੇ ਸਾਲ 20 ਦਸੰਬਰ ਨੂੰ ਰਿਲੀਜ਼ ਹੋਵੇਗੀ।

ਹੋਰ ਵੇਖੋ:ਦਿਲ ਨੂੰ ਛੂਹ ਰਹੀ ਹੈ ਮਿਲਿੰਦ ਗਾਬਾ ਵੱਲੋਂ ਆਪਣੀ “ਮਾਂ” ਲਈ ਲਿਖੀ ਕਵਿਤਾ

ਜੇ ਗੱਲ ਕਰੀਏ ਟਰੇਲਰ ਦੀ ਤਾਂ ਸਲਮਾਨ ਖ਼ਾਨ ਦੋ ਵੱਖਰੇ-ਵੱਖਰੇ ਕਿਰਦਾਰਾਂ ‘ਚ ਨਜ਼ਰ ਆ ਰਹੇ ਨੇ। ਇਕ ‘ਚ ਉਹ ਮੁੱਛਾਂ ਤੋਂ ਬਗੈਰ ਬਹੁਤ ਹੀ ਯੁਵਾ ਨਜ਼ਰ ਆ ਰਹੇ ਹਨ। ਜਿਸ ‘ਚ ਉਹ ਮਹੇਸ਼ ਮਾਂਜਰੇਕਰ ਦੀ ਧੀ ਸਈ ਮਾਂਜਰੇਕਰ ਨਾਲ ਰੋਮਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਦੂਜੇ ਰੂਪ ‘ਚ ਉਹ ਮੁੱਛਾਂ ਦੇ ਨਾਲ ਚੁਲਬੁਲ ਪਾਂਡੇ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਦੇ ਨਾਲ ਸੋਨਾਕਸ਼ੀ ਸਿਨ੍ਹਾ ਇੱਕ ਵਾਰ ਫਿਰ ਤੋਂ ਰੱਜੋ ਦੇ ਕਿਰਦਾਰ ਦੇ ਨਾਲ ਅੱਤ ਕਰਵਾਉਣ ਆ ਰਹੀ ਹੈ।

ਟਰੇਲਰ ‘ਚ ਐਕਸ਼ਨ ਤੇ ਸਸਪੈਂਸ ਦੇ ਨਾਲ ਕਾਮੇਡੀ ਦਾ ਵੀ ਤੜਕਾ ਲਗਾਇਆ ਗਿਆ ਹੈ। ਵਿਲੇਨ ਦੇ ਕਿਰਦਾਰ ‘ਚ ਕਿੱਚਾ ਸੁਦੀਪ ਨਜ਼ਰ ਆ ਰਹੇ ਹਨ। ਜਿਸਦੇ ਚੱਲਦੇ ਦਰਸ਼ਕਾਂ ਨੂੰ ਪੁਲਿਸ ਵਾਲੇ ਗੁੰਡੇ ਦੇ ਰੂਪ ‘ਚ ਚੁਲਬੁਲ ਪਾਂਡੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸਲਮਾਨ ਖ਼ਾਨ ਫ਼ਿਲਮ ਦੇ ਲੇਬਲ ਹੇਠ ਇਸ ਟਰੇਲਰ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਟਰੇਲਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਟਰੈਡਿੰਗ ‘ਚ ਨੰਬਰ ਇੱਕ ਦੇ ਨਾਲ ਟਰੈਂਡਿੰਗ ‘ਚ ਚੱਲ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network