ਸਲਮਾਨ ਖਾਨ ਨੇ ਲਗਾਈ ਘੋੜੇ ਨਾਲ ਰੇਸ, ਵੀਡੀਓ ਹੋਈ ਵਾਇਰਲ

Written by  Gourav Kochhar   |  June 21st 2018 07:31 AM  |  Updated: June 21st 2018 07:31 AM

ਸਲਮਾਨ ਖਾਨ ਨੇ ਲਗਾਈ ਘੋੜੇ ਨਾਲ ਰੇਸ, ਵੀਡੀਓ ਹੋਈ ਵਾਇਰਲ

ਕੀ ਤੁਸੀਂ ਕਦੇ ਕਿਸੇ ਵਿਅਕਤੀ ਨੂੰ ਘੋੜੇ ਨਾਲ ਰੇਸ ਲਗਾਉਂਦੇ ਦੇਖਿਆ ਹੈ? ਸੁਪਰਸਟਾਰ ਸਲਮਾਨ ਖਾਨ ਵਰਕਆਊਟ ਮਾਮਲੇ 'ਚ ਥੋੜ੍ਹੀ ਡਿਫਰੈਂਟ ਚੀਜ਼ਾਂ ਕਰਨ ਦੇ ਸ਼ੌਕੀਣ ਹਨ। ਇਸ ਵਾਰ ਉਨ੍ਹਾਂ ਨੇ ਘੋੜੇ ਨਾਲ ਰੇਸ ਲਗਾਉਣ ਦਾ ਫੈਸਲਾ ਕੀਤਾ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਵੀਡੀਓ 'ਚ ਤੁਸੀਂ ਸਲਮਾਨ salman khan ਨੂੰ ਘੋੜੇ ਨਾਲ ਰੇਸ ਲਗਾਉਂਦੇ ਦੇਖ ਸਕਦੇ ਹੋ। ਸਲਮਾਨ ਘੋੜੇ ਤੋਂ ਪਹਿਲਾਂ ਫਿਨਿਸ਼ ਲਾਈਨ ਨੂੰ ਕ੍ਰਾਸ ਕਰ ਜਾਂਦੇ ਹਨ। ਹਾਲਾਂਕਿ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਇਹ ਵੀਡੀਓ ਕਦੋਂ ਸ਼ੂਟ ਹੋਈ। ਸਲਮਾਨ ਨੇ ਕਈ ਫਿਲਮਾਂ 'ਚ ਘੋੜਸਵਾਰੀ ਕੀਤੀ ਹੈ|

https://www.instagram.com/p/BkQJw0SlgAJ/

ਉਨ੍ਹਾਂ ਨੂੰ ਫਿਲਮ 'ਟਾਈਗਰ ਜ਼ਿੰਦਾ ਹੈ' 'ਚ ਘੋੜਸਵਾਰੀ ਕਰਦੇ ਦੇਖਿਆ ਗਿਆ ਸੀ। ਵੀਡੀਓ ਦੇ ਬੈਕਗ੍ਰਾਊਂਡ 'ਚ ਫਿਲਮ 'ਸੁਲਤਾਨ' ਦਾ ਗੀਤ ਪਲੇਅ ਕੀਤਾ ਗਿਆ ਹੈ ਪਰ ਸਲਮਾਨ salman khan ਦੇ ਲੁੱਕ ਨੂੰ ਦੇਖ ਕੇ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਇਹ ਵੀਡੀਓ ਫਿਲਮ 'ਸੁਲਤਾਨ' ਦੀ ਸ਼ੂਟਿੰਗ ਦੌਰਾਨ ਦੀ ਹੈ। ਸਲਮਾਨ ਖਾਨ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਰੇਸ 3' ਬਾਕਸ ਆਫਿਸ 'ਤੇ ਕਮਾਲ ਦਾ ਪ੍ਰਦਰਸ਼ਨ ਕਰ ਰਹੀ ਹੈ। 'ਰੇਸ 3 Race 3' ਨੇ ਮੰਗਲਵਾਰ ਤੱਕ ਭਾਵ ਪੰਜ ਦਿਨਾਂ 'ਚ 132.76 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

salman khan


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network