ਆਪਣੇ ਪ੍ਰਸ਼ੰਸਕਾਂ ਦਾ ਪਿਆਰ ਦੇਖ ਕੇ ਰੋ ਪਏ ਸਲਮਾਨ ਖ਼ਾਨ, ਵੀਡੀਓ ਹੋ ਰਿਹਾ ਵਾਇਰਲ

written by Rupinder Kaler | December 28, 2019

ਸਲਮਾਨ ਖ਼ਾਨ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ ਹੈ । ਉਹਨਾਂ ਨੇ ਆਪਣਾ ਜਨਮ ਦਿਨ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਮਨਾਇਆ । ਇਸ ਦੌਰਾਨ ਸਲਮਾਨ ਖ਼ਾਨ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਲਈ ਬਾਲਕਨੀ ਵਿੱਚ ਵੀ ਆਏ । ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵੀ ਖੂਬ ਵਾਇਰਲ ਹੋ ਰਿਹਾ ਹੈ । ਜਿਸ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਦਾ ਉਹਨਾਂ ਪ੍ਰਤੀ ਪਿਆਰ ਦੇਖ ਕੇ ਰੋ ਪਏ ਹਨ । https://www.instagram.com/p/B6mYMCxhS3H/ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਸਲਮਾਨ ਆਪਣੇ ਪ੍ਰਸ਼ੰਸਕਾਂ ਵੱਲ ਹੱਥ ਹਿਲਾਉਂਦੇ ਹੋਏ ਰੋ ਪੈਂਦੇ ਹਨ । ਅੱਖਾਂ ਵਿੱਚ ਹੰਝੂ ਭਰੇ ਸਲਮਾਨ ਖ਼ਾਨ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆ ਹਨ । ਸਲਮਾਨ ਖ਼ਾਨ ਨੂੰ ਜਨਮ ਦਿਨ ਤੇ ਇੱਕ ਖ਼ਾਸ ਤੋਹਫਾ ਵੀ ਮਿਲਿਆ ਹੈ । https://www.instagram.com/p/B6lzEQRJqPm/?utm_source=ig_embed ਉਹਨਾਂ ਦੀ ਭੈਣ ਦੇ ਘਰ ਬੱਚੀ ਨੇ ਜਨਮ ਲਿਆ ਹੈ । ਸਲਮਾਨ ਖ਼ਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਫ਼ਿਲਮ ਦਬੰਗ 3 ਬਾਕਸ ਆਫ਼ਿਸ ਤੇ ਚੰਗੀ ਕਮਾਈ ਕਰ ਰਹੀ ਹੈ । ਫ਼ਿਲਮ ਵਿੱਚ ਉਹਨਾਂ ਦੇ ਨਾਲ ਸੋਨਾਕਸ਼ੀ ਸਿੰਨਾ੍ਹ ਨਜ਼ਰ ਆਈ ਹੈ ।

0 Comments
0

You may also like