ਸਮਲਾਨ ਖ਼ਾਨ ਨੇ ਆਪਣੀ ਫ਼ਿਲਮ ਦੇ ਵਿਲੇਨ ਨੂੰ ਦਿੱਤਾ ਇਹ ਖ਼ਾਸ ਤੋਹਫਾ, ਏਨੇਂ ਕਰੋੜ ਦਾ ਹੈ ਤੋਹਫ਼ਾ

written by Rupinder Kaler | January 08, 2020

ਨਵੇਂ ਸਾਲ ਤੇ ਸਲਮਾਨ ਖ਼ਾਨ ਦੀ ਫ਼ਿਲਮ ਦਬੰਗ ਰਿਲੀਜ਼ ਹੋਈ ਸੀ । ਇਸ ਫ਼ਿਲਮ ਨੇ ਬਾਕਸ ਆਫ਼ਿਸ ਤੇ ਚੰਗੀ ਕਮਾਈ ਕੀਤੀ ਹੈ । ਫ਼ਿਲਮ ਵਿੱਚ ਸਲਮਾਨ ਤੋਂ ਇਲਾਵਾ ਸੋਨਾਕਸ਼ੀ ਸਿਨ੍ਹਾ, ਸਈ ਮਾਂਜਰੇਕਰ ਨਜ਼ਰ ਆਈ ਹੈ । ਇਸ ਤੋਂ ਇਲਾਵਾ ਸਾਊਥ ਦੇ ਅਦਾਕਾਰ ਕਿੱਚਾ ਸੁਦੀਪ ਨੇ ਵਿਲੇਨ ਦਾ ਰੋਲ ਨਿਭਾਇਆ ਹੈ । ਫ਼ਿਲਮ ਵਿੱਚ ਕਿੱਚਾ ਦੀ ਕਾਫੀ ਤਾਰੀਫ਼ ਹੋਈ ਹੈ ਜਿਸ ਕਰਕੇ ਕਿੱਚਾ ਨੂੰ ਸਲਮਾਨ ਖ਼ਾਨ ਨੇ ਬਹੁਤ ਹੀ ਮਹਿੰਗਾ ਤੋਹਫ਼ਾ ਦਿੱਤਾ ਹੈ । [embed]https://www.instagram.com/p/B4z-iQ0nk9t/[/embed] ਦਰਅਸਲ ਸਲਮਾਨ ਨੇ ਕਿੱਚਾ ਨੂੰ BMW M5 ਕਾਰ ਗਿਫ਼ਟ ਕੀਤੀ ਹੈ । ਇਸ ਗਿਫ਼ਟ ਨੂੰ ਪਾ ਕੇ ਕਿੱਚਾ ਕਾਫੀ ਖੁਸ਼ ਹਨ । ਉਹਨਾਂ ਨੇ ਸਲਮਾਨ ਖ਼ਾਨ ਲਈ ਇੱਕ ਖ਼ਾਸ ਨੋਟ ਵੀ ਲਿਖਿਆ ਹੈ । ਉਹਨਾਂ ਨੇ ਲਿਖਿਆ ਹੈ ‘ਹਮੇਸ਼ਾ ਕੁਝ ਚੰਗਾ ਤਾਂ ਹੀ ਹੁੰਦਾ ਹੈ, ਜੇ ਕੁਝ ਚੰਗਾ ਕਰੀਏ । https://www.instagram.com/p/B7Ax2YJn5yq/ ਮੈਨੂੰ ਤੇ ਮੇਰੇ ਪਰਿਵਾਰ ਨੂੰ ਏਨਾਂ ਪਿਆਰ ਦੇਣ ਲਈ ਧੰਨਵਾਦ ਸਰ । ਤੁਹਾਡੇ ਨਾਲ ਕੰਮ ਕਰਨਾ ਮਾਣ ਦੀ ਗੱਲ ਹੈ ਤੇ ਤੁਸੀਂ ਸਾਨੂੰ ਮਿਲਣ ਲਈ ਆਏ’ । ਇਸ ਕਾਰ ਦੀ ਕੀਮਤ ਲੱਗਪਗ ਪੌਣੇ ਦੋ ਕਰੋੜ ਹੈ । ਇਹ ਪਹਿਲਾ ਮੌਕਾ ਨਹੀਂ ਜਦੋਂ ਸਲਮਾਨ ਨੇ ਇਸ ਤਰ੍ਹਾਂ ਦਾ ਕੀਮਤੀ ਤੋਹਫ਼ਾ ਕਿਸੇ ਨੂੰ ਦਿੱਤਾ ਹੋਵੇ ਇਸ ਤੋਂ ਪਹਿਲਾਂ ਵੀ ਸਲਮਾਨ ਆਪਣੇ ਕੋ ਸਟਾਰਸ ਨੂੰ ਮਹਿੰਗੇ ਤੋਹਫ਼ੇ ਦੇ ਚੁੱਕੇ ਹਨ । https://www.instagram.com/p/B6cmry8nXNi/

0 Comments
0

You may also like