ਸਲਮਾਨ ਖ਼ਾਨ ਫ਼ਿਲਮਾਂ ਤੋਂ ਦੂਰ ਖੇਤਾਂ ‘ਚ ਉਗਾ ਰਹੇ ਫ਼ਸਲ, ਸਾਂਝੀਆਂ ਕੀਤੀਆਂ ਤਸਵੀਰਾਂ

Written by  Shaminder   |  July 13th 2020 12:46 PM  |  Updated: July 13th 2020 12:46 PM

ਸਲਮਾਨ ਖ਼ਾਨ ਫ਼ਿਲਮਾਂ ਤੋਂ ਦੂਰ ਖੇਤਾਂ ‘ਚ ਉਗਾ ਰਹੇ ਫ਼ਸਲ, ਸਾਂਝੀਆਂ ਕੀਤੀਆਂ ਤਸਵੀਰਾਂ

ਸਲਮਾਨ ਖ਼ਾਨ ਏਨੀਂ ਦਿਨੀਂ ਕਾਫੀ ਚਰਚਾ ‘ਚ ਹਨ । ਪਹਿਲਾਂ ਉਹ ਆਪਣੇ ਗੀਤ ਨੂੰ ਲੈ ਕੇ ਸੁਰਖੀਆਂ ਵਟੋਰ ਚੁੱਕੇ ਹਨ । ਇਸ ਦੇ ਨਾਲ ਹੀ ਉਨ੍ਹਾਂ ਦਾ ਨਾਂਅ ਸੁਸ਼ਾਂਤ ਸਿੰਘ ਰਾਜਪੂਤ ਸੂਸਾਈਡ ਕੇਸ ਕਰਕੇ ਵੀ ਕਾਫੀ ਚਰਚਾ ‘ਚ ਰਿਹਾ ਹੈ ।ਹੁਣ ਮੁੜ ਤੋਂ ਉਹ ਚਰਚਾ ‘ਚ ਹਨ । ਉਨ੍ਹਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।ਇਸ ਤਸਵੀਰ ‘ਚ ਉਹ ਆਪਣੇ ਫਾਰਮ ਹਾਊਸ ‘ਤੇ ਫ਼ਸਲ ਉਗਾਉਂਦੇ ਹੋਏ ਨਜ਼ਰ ਆ ਰਹੇ ਨੇ ।

https://www.instagram.com/p/CCgg4IIldKV/?utm_source=ig_embed

ਸਲਮਾਨ ਖ਼ਾਨ ਨੇ ਇਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ ਅਤੇ ਕੈਪਸ਼ਨ ‘ਚ ਲਿਖਿਆ ਹੈ ਕਿ ‘ਦਾਣੇ ਦਾਣੇ ‘ਤੇ ਲਿਖਿਆ ਹੁੰਦਾ ਹੈ ਖਾਣ ਵਾਲੇ ਦਾ ਨਾਮ, ਜੈ ਜਵਾਨ, ਜੈ ਕਿਸਾਨ’। ਅਦਾਕਾਰ ਇਸ ਤਸਵੀਰ ‘ਚ ਖੇਤਾਂ ‘ਚ ਨਜ਼ਰ ਆ ਰਹੇ ਹਨ ।ਸਲਮਾਨ ਖ਼ਾਨ ਇਸ ਤਸਵੀਰ ‘ਚ ਹਾਫ ਪੈਂਟ ‘ਤੇ ਟੀ-ਸ਼ਰਟ ‘ਚ ਨਜ਼ਰ ਆ ਰਹੇ ਨੇ ।

https://www.instagram.com/p/CBDrtrMgz5s/

ਬੀਤੇ ਦਿਨੀਂ ਉਨ੍ਹਾਂ ਨੇ ਆਪਣਾ ਇੱਕ ਵੀਡੀਓ ਵੀ ਸਾਂਝਾ ਕੀਤਾ ਸੀ, ਜਿਸ ‘ਚ ਉਹ ਮੌਸਮ ਦਾ ਅਨੰਦ ਲੈਂਦੇ ਵਿਖਾਈ ਦੇ ਰਹੇ ਸਨ ।ਦੱਸ ਦਈਏ ਕਿ ਸਲਮਾਨ ਲਾਕਡਾਊਨ ਦੇ ਸਮੇਂ ਤੋਂ ਹੀ ਆਪਣੇ ਪਨਵੇਲ ਸਥਿਤ ਫਾਰਮ ਹਾਊਸ ‘ਤੇ ਨੇ, ਜਿੱਥੇ ਉਨ੍ਹਾਂ ਦੀ ਗਰਲ ਫ੍ਰੈਂਡ ਯੂਲੀਆ ਵੰਤੂਰ ਵੀ ਹੈ।

https://www.instagram.com/p/B_Z2GCkF5mW/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network