Salman Khan News: ਡੇਢ ਮਹੀਨੇ ਦੀ ਰੇਕੀ, ਫਾਰਮ ਹਾਊਸ ਨੇੜੇ ਲਗਾਇਆ ਸੀ ਡੇਰਾ, ਸਲਮਾਨ ਨੂੰ ਰਸਤੇ 'ਚ ਮਾਰਨ ਦੀ ਰਚੀ ਗਈ ਸੀ ਸਾਜ਼ਿਸ਼!

written by Lajwinder kaur | September 15, 2022

Lawrence Bishnoi gang’s Plan B: ਸਲਮਾਨ ਖ਼ਾਨ ਦਾ ਨਾਂ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹੈ ਪਰ ਆਪਣੀਆਂ ਫਿਲਮਾਂ ਕਰਕੇ ਨਹੀਂ ਸਗੋਂ ਲਾਰੇਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ 'ਤੇ ਹੋਣ ਕਾਰਨ।

ਪਹਿਲੀ ਯੋਜਨਾ ਫੇਲ ਹੋਣ ਤੋਂ ਬਾਅਦ ਬਿਸ਼ਨੋਈ ਗੈਂਗ ਨੇ ਐਕਟਰ ਨੂੰ ਮਾਰਨ ਦੀ ਇੱਕ ਹੋਰ ਯੋਜਨਾ ਬਣਾਈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਪੁਲਿਸ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਪੁਲਿਸ ਨੇ ਦੱਸਿਆ ਕਿ ਬਿਸ਼ਨੋਈ ਗੈਂਗ ਨੇ ਦੂਜੀ ਵਾਰ ਸਲਮਾਨ ਖਾਨ 'ਤੇ ਹਮਲੇ ਦੀ ਸਾਜ਼ਿਸ਼ ਰਚੀ ਸੀ। ਉਨ੍ਹਾਂ ਨੇ ਸਲਮਾਨ ਖ਼ਾਨ ਦੇ ਫਾਰਮ ਹਾਊਸ ਵਿੱਚ ਅਦਾਕਾਰ ਨੂੰ ਮਾਰਨ ਦੀ ਯੋਜਨਾ ਬਣਾਈ ਸੀ।

ਹੋਰ ਪੜ੍ਹੋ : ਗਾਇਕ ਦਲੇਰ ਮਹਿੰਦੀ ਨੇ ਲਿਆ ਸੁੱਖ ਦਾ ਸਾਹ, 19 ਸਾਲ ਪੁਰਾਣੇ ਮਾਮਲੇ ਨੂੰ ਲੈ ਕੇ ਸਾਹਮਣੇ ਆਈ ਵੱਡੀ ਖਬਰ

Salman Khan And Lawrence-mi Image Source: Twitter

ਦੱਸਿਆ ਗਿਆ ਹੈ ਕਿ ਪਿਛਲੇ 3 ਮਹੀਨਿਆਂ ਦੇ ਅੰਦਰ ਸਲਮਾਨ ਖ਼ਾਨ ਨੂੰ ਮਾਰਨ ਦੀਆਂ ਦੋ ਕੋਸ਼ਿਸ਼ਾਂ ਹੋਈਆਂ ਪਰ ਹਰ ਵਾਰ ਸ਼ੂਟਰ ਨਾਕਾਮ ਰਹੇ, ਉਹ ਵੀ ਉਦੋਂ ਜਦੋਂ ਸਲਮਾਨ ਖ਼ਾਨ ਆਪਣੇ ਪਨਵੇਲ ਫਾਰਮ ਹਾਊਸ ਜਾ ਰਹੇ ਸਨ। ਦੱਸਿਆ ਗਿਆ ਹੈ ਕਿ ਸ਼ੂਟਰਾਂ ਨੇ ਸਲਮਾਨ ਦੀ ਜਾਨ ਲੈਣ ਲਈ ਦੋ ਯੋਜਨਾਵਾਂ ਬਣਾਈਆਂ ਸਨ, ਜਿਸ ਦੀ ਅਗਵਾਈ ਕੋਈ ਹੋਰ ਨਹੀਂ ਬਲਕਿ ਗੋਲਡੀ ਬਰਾੜ ਕਰ ਰਿਹਾ ਸੀ।

salman Khan ,, Image Source: Twitter

ਮਿਲੀ ਜਾਣਕਾਰੀ ਅਨੁਸਾਰ ਪਲਾਨ ਬੀ ਪੂਰੀ ਤਰ੍ਹਾਂ ਠੋਸ ਸੀ, ਜਿਸ ਤਹਿਤ ਨਿਸ਼ਾਨੇਬਾਜ਼ਾਂ ਨੇ ਕਰੀਬ ਡੇਢ ਮਹੀਨੇ ਤੱਕ ਪਨਵੇਲ 'ਚ ਡੇਰਾ ਲਗਾਇਆ ਹੋਇਆ ਸੀ। ਕਪਿਲ ਪੰਡਿਤ, ਸੰਤੋਸ਼ ਜਾਧਵ, ਦੀਪਕ ਮੁੰਡੀ ਤੋਂ ਇਲਾਵਾ ਹੋਰ ਸ਼ੂਟਰਾਂ ਨੇ ਪਨਵੇਲ 'ਚ ਵੀ ਇੱਕ ਕਮਰਾ ਕਿਰਾਏ 'ਤੇ ਲਿਆ ਸੀ। ਜਿੱਥੋਂ ਕੁਝ ਹੀ ਦੂਰੀ 'ਤੇ ਸਲਮਾਨ ਦਾ ਫਾਰਮ ਹਾਊਸ ਹੈ।

ਇੱਥੇ ਕਮਰੇ 'ਚ ਰਹਿ ਕੇ ਇਨ੍ਹਾਂ ਸ਼ੂਟਰਾਂ ਨੇ ਸਲਮਾਨ ਨੂੰ ਮਾਰਨ ਦੀ ਪੂਰੀ ਯੋਜਨਾ ਤਿਆਰ ਕਰ ਲਈ ਸੀ। ਇਹ ਤੈਅ ਸੀ ਕਿ ਜਦੋਂ ਸਲਮਾਨ ਮੁੰਬਈ ਤੋਂ ਪਨਵੇਲ ਜਾ ਰਹੇ ਸਨ, ਉਦੋਂ ਹੀ ਉਸ 'ਤੇ ਅਜਿਹਾ ਜਾਨਲੇਵਾ ਹਮਲਾ ਕੀਤਾ ਜਾਵੇਗਾ ਕਿ ਸਲਮਾਨ ਦੀ ਮੌਤ ਹੋ ਜਾਏ। ਇਸ ਲਈ ਫਾਰਮ ਹਾਊਸ 'ਤੇ ਸਲਮਾਨ ਖ਼ਾਨ ਦੇ ਨਾਲ ਕੌਣ-ਕੌਣ ਹੈ, ਉਹ ਕਿੱਥੇ ਅਤੇ ਕਿੰਨੇ ਦਿਨ ਰੁਕਦੇ ਹਨ, ਸਾਰੀ ਜਾਣਕਾਰੀ ਇਕੱਠੀ ਕੀਤੀ ਗਈ।

Kapil Pandit, arrested in Sidhu Moose Wala's murder case, reveals plot for Salman Khan Image Source: Twitter

ਦੱਸਿਆ ਗਿਆ ਹੈ ਕਿ ਤਿੰਨ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਕਪਿਲ ਪੰਡਿਤ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਤੋਂ ਸਾਰੀ ਜਾਣਕਾਰੀ ਹਾਸਲ ਕਰ ਲਈ ਗਈ ਹੈ। ਇਸ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਚੁੱਕਾ ਹੈ ਪਰ ਪਿਛਲੇ 4 ਸਾਲਾਂ 'ਚ 4 ਵਾਰ ਅਜਿਹਾ ਹੋਇਆ ਹੈ ਜਦੋਂ ਸਲਮਾਨ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਹਰ ਵਾਰ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ। ਇਸ ਵਾਰ ਵੀ ਪੰਜਾਬ ਪੁਲਿਸ ਨੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਹੈ।

You may also like